Saturday, June 29, 2024

ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ

PPN2902201614

ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ ਸੱਗੂ)- ਡੀ.ਏ.ਵੀ.ਸੀ.ਏ.ਈ. ਰੀਜ਼ਨਲ ਟ੍ਰੇਨਿੰਗ ਸੈਂਟਰ ਅੰਮ੍ਰਿਤਸਰ ਜ਼ੋਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਵੱਲੋਂ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ ਵਿਖੇ ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਅੰਗਰੇਜ਼ੀ, ਗਣਿਤ ਤੇ ਸਾਇੰਸ ਅਤੇ ਨੌਵੀਂ ਤੇ ਦੱਸਵੀਂ ਜਮਾਤ ਦੇ ਸਮਾਜਿਕ ਵਿਗਿਆਨ, ਗਣਿਤ ਤੇ ਸਾਇੰਸ ਦੇ ਅਧਿਆਪਕਾਂ ਲਈ 26 ਤੇ 27 ਫ਼ਰਵਰੀ ਨੂੰ ਦੋ ਦਿਨਾਂ ਦੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਇੰਨ੍ਹਾਂ ਕਾਰਜਸ਼ਾਲਾਵਾਂ ਦਾ ਉਦਘਾਟਨ ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਕੀਤਾ।ਆਪਣੇ ਉਦਘਾਟਨੀ ਭਾਸ਼ਣ ਵਿੱਚ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਚੰਗੇ ਢੰਗ ਨਾਲ ਪੜ੍ਹਾਉਣਾ ਤੇ ਚੰਗੇ ਨਤੀਜੇ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਅਧਿਆਪਕ ਹੋਣ ਦੇ ਨਾਲਸ਼ਨਾਲ ਸਿੱਖਿਆ ਵਿੱਚ ਹੋਣ ਵਾਲੇ ਬਦਲਾਵਾਂ ਦਾ ਸਾਹਮਣਾ ਕਰਨ ਲਈ ਸਾਨੂੰ ਹਮੇਸ਼ਾਂ ਹੀ ਆਪਣੇ ਗਿਆਨ ਨੂੰ ਵਧਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਆਪਕਾਂ ਨਾਲ ਗੱਲਸ਼ਬਾਤ ਕੀਤੀ ਅਤੇ ਉਨ੍ਹਾਂ ਨੂੰ ਹਮੇਸ਼ਾਂ ਨਵੇਂ ਤਰੀਕਿਆਂ ਨੂੰ ਸਿੱਖਦੇ ਹੋਏ ਵਧੀਆ ਕਾਰਗੁਜ਼ਾਰੀ ਕਰਨ ਦਾ ਉਤਸਾਹ ਦਿੱਤਾ।
ਸਮਾਜਿਕ ਵਿਗਿਆਨ (ਨੌਵੀਂ ਤੇ ਦੱਸਵੀਂ) ਦੇ ਰਿਸੋਰਸ ਪਰਸਨ ਸ਼੍ਰੀ ਅਭਿਸ਼ੇਕ ਹਿੰਦੂ ਕਾਲਜ, ਸ਼੍ਰੀਮਤੀ ਅੰਜਨਾ ਗੌਤਮ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਸ਼੍ਰੀਮਤੀ ਇੰਦਰਜੀਤ ਸੰਧੂ ਅਤੇ ਸ਼੍ਰੀਮਤੀ ਗਗਨ ਭਾਟੀਆ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਡ ਰੋਡ ਤੋਂ, ਵਿਗਿਆਨ (ਨੌਵੀਂ ਤੇ ਦੱਸਵੀਂ ਜਮਾਤ) ਦੇ ਰਿਸੋਰਸ ਪਰਸਨ ਸ਼੍ਰੀਮਤੀ ਹਰਪ੍ਰੀਤ ਕੌਰ ਛੱਤਵਾਲ ਸ਼੍ਰੀ ਗੁਰੂ ਹੀਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਰੋਡ, ਸ਼z. ਅਮਰਜੀਤ ਸਿੰਘ ਪ੍ਰਿੰਸੀਪਲ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ, ਪੱਟੀ, ਡਾ. ਅਤੁਲ ਖੰਨਾ ਗੁਰੂ ਨਾਨਕ ਦੇਵ ਕਾਲਜ ਅਤੇ ਸ਼੍ਰੀ ਵਿਕਾਸ ਖੰਨਾ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਅੰਮ੍ਰਿਤਸਰ ਤੋਂ, ਗਣਿਤ (ਨੌਵੀਂ ਤੇ ਦੱਸਵੀਂ ਜਮਾਤ) ਦੇ ਰਿਸੋਰਸ ਪਰਸਨ ਸ਼੍ਰੀ ਪਵਨ ਖੁਰਾਨਾ, ਸ਼੍ਰੀਮਤੀ ਊਮਾ ਚੋਪੜਾ ਅਤੇ ਸ਼੍ਰੀਮਤੀ ਰਮਾ ਕੁਮਾਰੀ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਤੋਂ, ਅੰਗ੍ਰੇਜ਼ੀ (ਤੀਸਰੀ ਤੋਂ ਪੰਜਵੀਂ ਜਮਾਤ) ਦੇ ਰਿਸੋਰਸ ਪਰਸਨ ਸ਼੍ਰੀਮਤੀ ਪ੍ਰਿਯੰਕਾ ਅਰੋੜਾ, ਸ਼੍ਰੀਮਤੀ ਰਸ਼ਮੀ ਸ਼ਰਮਾ ਅਤੇ ਸ਼੍ਰੀਮਤੀ ਹਰਦੀਪ ਕੌਰ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ, ਵਿਗਿਆਨ (ਤੀਸਰੀ ਤੋਂ ਪੰਜਵੀਂ ਜਮਾਤ) ਦੇ ਰਿਸੋਰਸ ਪਰਸਨ ਸ਼੍ਰੀਮਤੀ ਅਨੁਰਾਧਾ ਸ਼ਰਮਾ, ਤੇ ਸ਼੍ਰੀਮਤੀ ਮਨਪ੍ਰੀਤ ਕੌਰ ਭਾਟੀਆ, ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਤੋਂ, ਗਣਿਤ (ਤੀਸਰੀ ਤੋਂ ਪੰਜਵੀਂ ਜਮਾਤ) ਦੇ ਰਿਸੋਰਸ ਪਰਸਨ ਸ਼੍ਰੀਮਤੀ ਨਿਸ਼ਾ ਟੁਟੇਜਾ, ਸ਼੍ਰੀਮਤੀ ਭਾਰਤੀ ਜੁਨੇਜਾ ਤੇ ਸ਼੍ਰੀਮਤੀ ਰਮਨ ਧਵਨ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਤੋਂ ਸਨ । ਅੰਮ੍ਰਿਤਸਰ ਜ਼ੋਨ ਦੇ ਅੰਤਰਗਤ 5 ਸਕੂਲ, ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮਿ zਤਸਰ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਜੀ.ਐਨ.ਡੀ.ਡੀ.ਏ.ਵੀ ਪਬਲਿਕ ਸਕੂਲ, ਭਿੱਖੀਵਿੰਡ ਤੇ ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ, ਅਟਾਰੀ ਦੇ 93 ਅਧਿਆਪਕਾਂ ਨੇ ਇੰਨ੍ਹਾਂ ਕਾਰਜਸ਼ਾਲਾਵਾਂ ਵਿੱਚ ਭਾਗ ਲਿਆ।ਇਹ ਕਾਰਜਸ਼ਾਲਾ ਸਭ ਦੇ ਲਈ ਆਪਸੀ ਗੱਲਬਾਤ ਤੇ ਨਵੀਆਂ ਤਕਨੀਕਾਂ ਸਿਖੱਣ ਦੇ ਤਜ਼ੁਰਬਿਆਂ ਨਾਲ ਭਰਪੂਰ ਸੀ।ਇੱਥੇ ਪਾਵਰ ਪੁਆਇੰਟ ਦੀ ਤਕਨੀਕ ਰਾਹੀਂ ਗਤੀਵਿਧੀਆਂ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਵਧੇਰੀ ਸਮਝ ਤੇ ਸਿੱਖਣ ਦੇ ਲਈ ਹੋਰ ਨਵੇਂ ਤਰੀਕਿਆਂ ਦੀ ਵਰਤੋਂ ਕਰਕੇ ਇੰਨ੍ਹਾਂ ਕਾਰਜਸ਼ਾਲਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ। ਕਾਰਜਸ਼ਾਲਾ ਦੇ ਦੌਰਾਨ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿੰਨ੍ਹਾਂ ਦਾ ਜਮਾਤਾਂ ਵਿੱਚ ਪ੍ਰਯੋਗ ਕਰਕੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਵਧਾਉਣ ਲਈ ਉਤਸ਼ਾਹਿਤ ਕਰ ਸਕਦੇ ਹਨ ।ਉਨ੍ਹਾਂ ਨੇ ਵਿਸ਼ੇਸ਼ ਸੂਚਨਾ ਦੇਣ ਵਾਲੀਆਂ ਕਿਤਾਬਾਂ ਅਤੇ ਦੂਸਰੀਆਂ ਵਰਕਸ਼ੀਟਾਂ ਵੰਡੀਆਂ ਜਿੰਨ੍ਹਾਂ ਦਾ ਪ੍ਰਯੋਗ ਅਧਿਆਪਕ ਆਪਣੀ ਜਮਾਤਾਂ ਅਤੇ ਆਪਣੇ ਰੋਜ਼ ਦੇ ਪਠਨ ਵਿੱਚ ਕਰਵਾ ਸਕਦੇ ਹਨ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਾਰੇ ਰਿਸੋਰਸ ਪਰਸਨਜ਼ ਅਤੇ ਹਾਜ਼ਰ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਗਿਆਨ ਵੰਡਣ ਨਾਲ ਹੀ ਵਧਦਾ ਹੈ ਅਤੇ ਇਹ ਕਾਰਜਸ਼ਾਲਾ ਅਤੇ ਸੈਮੀਨਾਰ ਹੀ ਇੱਕ ਦੂਸਰੇ ਤੋਂ ਸਿੱਖਣ ਸਿਖਾਉਣ ਦਾ ਸਭ ਤੋਂ ਸਾਧਨ ਹਨ। ਉਨ੍ਹਾਂ ਨੇ ਕਾਰਜਸ਼ਾਲਾ ਦੀ ਸਫ਼ਲਤਾ ਤੇ ਸਭ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿਤੀਆਂ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply