Monday, July 8, 2024

ਅਲੋਪ ਹੋ ਚੁੱਕੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ

PPN0403201603

ਮਾਲੇਰਕੋਟਲਾ, 4 ਮਾਰਚ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿੱਚ ਸ਼ੇਖ ਇਫਤਿਖਾਰ ਹੁਸੈਨ ਤੇ ਉਹਨਾਂ ਦੇ ਸਾਥੀਆਂ ਵੱਲੋਂ ਪੁਰਾਣੀਆਂ ਇਤਿਹਾਸਕ ਅਲੋਪ ਹੋ ਚੁੱਕੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਕੀਤਾ। ਇਸ ਸਮੇਂ ਉਹਨਾਂ ਨਾਲ ਪ੍ਰੋ.ਤਨਵੀਰ ਅਲੀ ਖਾਨ, ਪ੍ਰੋ.ਬਲਵਿੰਦਰ ਸਿੰਘ, ਪ੍ਰੋ.ਮੁਹੰਮਦ ਅਨਵਰ, ਡਾ.ਮੁਹੰਮਦ ਸ਼ਫੀਕ ਥਿੰਦ ਮੌਜੂਦ ਸਨ। ਇਸ ਇਤਿਹਾਸਕ ਪ੍ਰਦਰਸ਼ਨੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜਿਹੀਆਂ ਵਸਥਾ ਜੋ ਕਿ ਅੱਜ ਲਗਭਗ ਖਤਮ ਹੋ ਚੁੱਕੀਆਂ ਹਨ ਜਾਂ ਅਲੋਪ ਹੋਣ ਦੇ ਕੰਢੇ ਹਨ, ਬਾਰੇ ਜਾਣਕਾਰੀ ਦੇਣਾ ਸੀ। ਇਹ ਪ੍ਰਦਰਸ਼ਨੀ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਲਗਾਈ ਗਈ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਇਸ ਮੌਕੇ ਕਾਲਜ ਦੀ ਅਸੈਸਮੈਂਟ ਕਰਨ ਆਈ ਨੇਕ ਟੀਮ ਨੇ ਵੀ ਵਿਜਿਟ ਕੀਤਾ ਅਤੇ ਇਸ ਖਾਸ ਪ੍ਰਦਰਸ਼ਨੀ ਦੀ ਭਰਪੂਰ ਸ਼ਲਾਘਾ ਕੀਤੀ, ਸ਼ੇਖ ਇਫਤਿਖਾਰ ਹੁਸੈਨ, ਡਾ.ਮੁਹੰਮਦ ਅਸ਼ਰਫ, ਡਾ.ਮੁਹੰਮਦ ਅਨਵਰ ਅਤੇ ਹੋਰ ਟੀਮ ਮੈਂਬਰਾਂ ਵੱਲੋਂ ਪ੍ਰਦਰਸ਼ਨੀ ਵਿੱਚ ਇਤਿਹਾਸਕ ਵਸਤਾਂ ਦੀ ਵਿਸ਼ੇਸ਼ ਜਾਣਕਾਰੀ ਲਈ ਛਾਪੀ ਗਈ ਕਿਤਾਬ ਵੀ ਨੇਕ ਟੀਮ ਨੂੰ ਭੇਂਟ ਕੀਤੀ ਗਈ। ਇਸ ਪ੍ਰਦਰਸ਼ਨੀ ਵਿੱਚ ਪੁਰਾਣੇ ਸਿੱਕੇ, ਵੱਖ ਰਿਆਸਤਾਂ ਦੇ ਟਿਕਟ, ਅਸ਼ਟਾਮ, ਵੱਟੇ ਅਤੇ ਹੋਰ ਬਹੁਤ ਸਾਰੀਆਂ ਵਸਤਾਂ ਦਿਖਾਈਆਂ ਗਈਆਂ। ਇਸ ਪ੍ਰਦਰਸ਼ਨੀ ਨੂੰ ਲੈ ਕੇ ਸ਼ੇਖ ਇਫਤਿਖਾਰ ਹੁਸੈਨ ਅਤੇ ਉਹਨਾਂ ਦੀ ਟੀਮ ਨੂੰ ਕਈ ਸੁਸਾਈਟੀਆਂ ਅਤੇ ਟਰੱਸਟਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ਼ੇਖ ਇਫਤਿਖਾਰ ਹੁਸੈਨ ਨੇ ਦੱਸਿਆ ਕਿ ਉਸ ਨੂੰ ਇਹ ਸ਼ੌਂਕ ਉਦੋਂ ਤੋਂ ਹੈ ਜਦੋਂ ਉਹ ਸੱਤਵੀਂ ਕਲਾਸ ਵਿੱਚ ਪੜਦਾ ਸੀ ਅਤੇ ਉਸ ਕੋਲ ਵੱਡੀ ਗਿਣਤੀ ਵਿੱਚ ਇਤਿਹਾਸਕ ਸਿੱਕੇ, ਅਸ਼ਟਾਮ, ਟਿਕਟਾਂ, ਵੱਟੇ, ਰਿਆਸਤੀ ਮੋਹਰਾਂ, ਜੇਵਰ ਆਦਿ ਮੌਜੂਦ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply