Wednesday, July 3, 2024

ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫਤਾ 6 ਤੋ 12 ਮਾਰਚ ਤੱਕ ਮਨਾਇਆ ਜਾਵੇਗਾ- ਡਾ. ਨੈਨਾ

PPN0403201612ਪਠਾਨਕੋਟ, 4 ਮਾਰਚ (ਪ.ਪ) – ਸਿਵਲ ਸਰਜਨ ਦਫਤਰ ਵਿਖੇ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੁਆਰਾ ਕਾਲਾ ਮੋਤੀਆ (ਗਲੋਕੋਮਾ) ਦੇ ਪੈਂਫਲੈਟ ਅਤੇ ਪੋਸਟਰ ਜਾਰੀ ਕੀਤੇ। ਉਹਨਾ ਨੇ ਕਿਹਾ ਕਿ ਵਿਸ਼ਵ ਗਲੋਕੋਮਾ ਹਫਤਾ 6 ਤੋ 12 ਮਾਰਚ ਤੱਕ ਜਿਲਾ ਪਠਾਨਕੋਟ ਵਿਖੇ ਮਨਾਇਆ ਜਾ ਰਿਹਾ ਹੈ ਇਸ ਜਾਗਰੂਕਤਾ ਹਫਤੇ ਵਿਚ ਪੰਜਾਬ ਦੇ ਸਾਰੇ ਜਿਲਾ ਹਸਪਤਾਲਾਂ, ਸਬ-ਡਵੀਜਨਲ ਹਸਪਤਾਲਾਂ ਵਿਚ ਕਾਲਾ ਮੋਤੀਏ ਦੇ ਮੁਫਤ ਚੈਕਅਪ ਕੈਂਪ ਲਗਾਏ ਜਾ ਰਹੇ ਹਨ।ਉਨਾਂ ਨੇ ਕਾਲੇ ਮੋਤੀਏ ਦੇ ਲਛੱਣਾ ਬਾਰੇ ਦਸਿਆ ਕਿ ਜੇਕਰ ਕਿਸੇ ਦੀਆਂ ਅੱਖਾਂ ਵਿਚ ਦਰਦ,ਵਾਰ ਵਾਰ ਪੜਨ ਵਾਲੇ ਚਸਮੇਂ ਦਾ ਬਦਲਣਾ ਅੱਖਾ ਦੇ ਆਲੇ-ਦੁਆਲੇ ਰੰਗਦਾਰ ਚੱਕਰ ਅੱਖਾ ਵਿਚ ਲਾਲੀ ਜਾ ਦ੍ਰਿਸ਼ਟੀ ਦੀ ਅਚਾਨਕ ਹਾਨੀ ਜਾ ਦ੍ਰਿਸ਼ਟੀ ਦਾ ਸੀਮਤ ਹੋਣਾ ਆਦਿ ਗਲੋਕੋਮਾ ਦੇ ਮੁੱਖ ਲਛਣ ਹਨ।ਜੇਕਰ ਅਜਿਹੇ ਕਿਸੇ ਵੀ ਲਛੱਣ ਪ੍ਰਗਟ ਹੁੰਦੇ ਹਨ ਤਾਂ ਸਾਨੂੰ ਅਪਣੀਆਂ ਅੱਖਾ ਦਾ ਦਬਾਆ(ਪ੍ਰੈਸ਼ਰ) ਚੈਕ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਤੋ ਸਮੇਂ ਸਿਰ ਬਚਿਆ ਜਾ ਸਕਦਾ ਹੈ।ਉਹਨਾ ਦੇ ਜਿਲੇ ਦੇ ਅਪਥਾਲਮਿਕ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਅਪਣੇ ਅਪਣੇ ਖੇਤਰਾਂ/ਬਲਾਕਾਂ ਵਿਚ ਜਾਗਰੁੂਕਤਾ ਕੈਂਪ ਲਗਵਾਉਣ ਅਤੇ ਲੋਕਾਂ ਨੂੰ ਇਸ ਸਬੰਧੀ ਵੱਧ ਤੋ ਵੱਧ ਜਾਣਕਾਰੀ ਦਿੱਤੀ ਜਾਵੇ।ਉਨਾਂ ਕਿਹਾ ਕਿ ਤੁਹਾਡਾ ਕੋਈ ਵੀ ਰਿਸ਼ਤੇਦਾਰ ਗਲੋਕੋਮਾ ਜਾ ਸ਼ੂਗਰ/ਬਲੱਡ ਪ੍ਰੈਸ਼ਰ ਹੋਵੇ ਜਾ ਉਸ ਨੂੰ ਦਮਾਂ ਜਾ ਚਮੜੀ ਰੋਗਾਂ ਆਦਿ ਲਈ ਸਟੀਰਾਇਡ ਦੀ ਵਰਤੋ ਕਰਦਾ ਹੋਵੇ ਤਾਂ ਫਿਰ ਜਲਦੀ ਤੋ ਜਲਦੀ ਨੇੜੇ ਦੇ ਹਸਪਤਾਲ/ਸਿਹਤ ਕੇਂਦਰ ਵਿਚ ਡਾਕਟਰ ਕੋਲੋ ਜਾਂਝ ਕਰਵਾਉਣੀ ਚਾਹੀਦੀ ਹੈ ਕਿਉਕਿ ਇਸ ਪ੍ਰਕਾਰ ਦੇ ਲਛਣਾਂ ਵਾਲੇ ਵਿਅਕਤੀ ਵਿਚ ਗਲੋਕੋਮਾ ਦੀ ਬਿਮਾਰੀ ਹੋਣ ਦੇ ਜਿਆਦਾ ਅਸਾਰ ਹੋ ਸਕਦੇ ਹਨ।ਇਸ ਮੋਕੇ ਤੇ ਜਿਲਾ ਸਿਹਤ ਅਫਸਰ ਡਾ. ਤਰਸੇਮ ਸਿੰਘ,ਜਿਲਾ ਟੀਕਾਕਰਨ ਅਫਸਰ ਡਾ. ਸ਼ੁਸੀਲ ਡੋਗਰਾ,ਜਿਲਾ ਐਪੀਡੋਮੋਲਿਜਸਟ ਡਾ. ਸੁਨੀਤਾ ਜੋਸ਼ੀ ,ਹਿਲਾ ਡੈਂਟਲ ਅਫਸਰ ਡਾ. ਡੋਲੀ ਅਗਰਵਾਰ, ਮੈਡੀਕਲ ਸਪੈਸ਼ਲਿਸਟ ਡਾ. ਮੋਹਨ ਲਾਲ ਅੱਤਰੀ, ਮਾਸ਼ ਮੀਡੀਆ ਇੰਚਾਰਜ ਗੁਰਿੰਦਰ ਕੋਰ,ਬੀ.ਸੀ.ਸੀ. ਅਮਨਦੀਪ ਸਿੰਘ ਅਤੇ ਹੋਰ ਸਿਹਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਸ਼ਾਮਿਲ ਹੋਏ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply