Wednesday, July 3, 2024

ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੁਮੈਨ ਵਿਖੇ ਲੱਗਾ ਖੂੁਨ ਦਾਨ ਕੈਂਪ

PPN0503201603

ਅੰਮ੍ਰਿਤਸਰ, 5 ਮਾਰਚ (ਜਗਦੀਪ ਦਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ, ਦੇ ਯੂਥ ਰੈੱਡ ਕਰਾਸ ਯੂਨਿਟ ਵੱਲੋਂ 2 ਮਾਰਚ 2016 ਨੂੰ ਐਨ.ਐਸ.ਐਸ ਅਤੇ ਐਨ.ਸੀ.ਸੀ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਰਜਿਸਟਰਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਕੀਤਾ ਜਦਕਿ ਡੀਨ, ਸਟੂਡੈਂਟ ਵੈਲਫੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਅਮਰਜੀਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਕੈਂਪ ਦੌਰਾਨ 105 ਯੂਨਿਟ ਖੁੂਨ ਦਾਨ ਕੀਤਾ ਗਿਆ।ਡਾ. ਸ਼ਰਨਜੀਤ ਸਿੰਘ ਅਤੇ ਡਾ. ਅਮਰਜੀਤ ਸਿੰਘ ਸਿੱਧੂ ਨੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਕੈਂਪ ਦੇ ਆਯੋਜਿਤ ਕਰਨ ‘ਤੇ ਵਿਦਿਆਰਥਣਾਂ ਦੇ ਇਸ ਉੱਤਮ ਅਤੇ ਸਮਾਜਿਕ ਕਾਰਜ਼ ਲਈ ਪ੍ਰੇਰਿਤ ਕਰਨ ‘ਤੇ ਵਧਾਈ ਦਿੱਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ. ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਨੇ ਵਿਦਿਆਰਥਣਾਂ ਦੇ ਖੁੂਨ ਦਾਨ ਕਰਨ ਦੇ ਜੋਸ਼ ਨੂੰ ਸਲਾਹੁੰਦਿਆਂ ਕਿਹਾ ਕਿ ਖੂੁਨ ਦਾਨ ਕਰਕੇ ਹੋਰਨਾਂ ਦੇ ਜੀਵਨ ਨੂੰ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਡਾ. ਰੀਤੂ ਅਤੇ ਮਿਸਟਰ ਰਵੀ, ਅਫ਼ਸਰ ਇੰਚਾਰਜ ਬਲੱਡ ਬੈਂਕ, ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੇ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਪੂਨਮ ਰਾਮਪਾਲ ਇੰਚਾਰਜ ਰੈੱਡ ਕਰਾਸ ਯੂਨਿਟ, ਡਾ. ਜੀਵਨ ਸੋਢੀ, ਇੰਚਾਰਜ ਐਨ.ਸੀ.ਸੀ, ਮਿਸਜ਼ ਸੁਰਭੀ ਸੇਠ, ਇੰਚਾਰਜ ਐਨ.ਐਸ.ਐਸ. ਸਮੇਤ ਹੋਰ ਸਟਾਫ਼ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ ਜੋ ਇਸ ਮੌਕੇ ਸ਼ਾਮਿਲ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply