Wednesday, July 3, 2024

ਸੀ. ਕੇ. ਡੀ ਇੰਸਟੀਟਿਉਟ ਵਿਖੇ ਹਾਸਪਿਟੈਲਿਟੀ ਸੈਕਟਰ ਵਿੱਚ ਮੈਨੇਜਮੈਂਟ ਨੀਤੀਆਂ ਬਾਰੇ ਸੈਮੀਨਾਰ

PPN0503201604

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਹਾਸਪਿਟੈਲਿਟੀ ਸੈਕਟਰ ਵਿਚ ਮੈਨੇਜਮੈਂਟ ਨੀਤੀਆਂ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਸਰੋਤ ਪਰਸਨ ਮਿ: ਰਾਹੁਲ ਬੈਨਰਜੀ ( ਵਾਈਸ ਪ੍ਰੈਜੀਡੈਂਟ, ਕਲਾਰਕਸ ਇਨ ਗਰੁਪ ਆਫ ਹੋਟਲਜ, ਨਿਉ ਦਿੱਲੀ ) ਸਨ।ਸੈਮੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਿਸੀਪਲ ਡਾ: ਐਚ. ਐਸ ਸੰਧੂ ਨੇ ਗੈਸਟ ਸਪੀਕਰ ਦੇ ਗਿਆਨ ਅਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੁ ਕਰਵਾਇਆ।ਮਿ: ਰਾਹੁਲ ਬੈਨਰਜੀ ਨੇ ਵਿਦਿਆਰਥੀਆਂ ਨੂੰ ਹਾਸਪਿਟੈਲਿਟੀ ਖੇਤਰ ਦੇ ਮੁਖ ਪਹਿਲੂਆਂ ਅਤੇ ਚੁਣੌਤੀਆਂ ਤੇ ਰੋਸ਼ਨੀ ਪਾਈ। ਉਹਨਾਂ ਦੱਸਿਆ ਕਿ ਇੱਕ ਕੁਸ਼ਲ ਮੈਨੇਜਰ ਵਿਚ ਮੈਨੇਜਮੈਂਟ ਨੀਤੀਆਂ ਦੀ ਸਹੀ ਜਾਣਕਾਰੀ, ਇਸ ਦੀ ਪ੍ਰਭਾਵੀ ਯੋਜਨਾ ਬੰਦੀ, ਸਕਰਾਤਮਕ ਪਾਜਿਟਿਵ ਨਜਰਿਆ ਅਤੇ ਚੰਗੇ ਸਮਾਜਿਕ ਸੰਬੰਧ ਬਣਾਉਣ ਦੇ ਗੁਣ ਹੋਣੇ ਬਹੁਤ ਜਰੁਰੀ ਹਨ। ਉਹਨਾਂ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਤਾਬੀ ਗਿਆਨ ਨਾਲ ਸਾਨੁੰ ਵਿਸ਼ੇ ਦੀ ਨੀਤੀਆਂ ਬਾਰੇ ਗਹਿਰਾਈ ਨਾਲ ਸਮਝ ਆੳਂਦੀ ਹੈ ਮਗਰ ਪੈ੍ਰਕਟਕਿਲ ਗਿਆਨ ਸਾਨੂੰ ਉਹਨਾਂ ਪੜੀਆਂ ਹੋਈਆਂ ਨੀਤੀਆਂ ਨੂੰ ਕਦੋਂ ਅਤੇ ਕਿਵੇਂ ਲਾਗੂ ਕਰਨਾ ਹੈ ਸਿਖਾਉਦਾ ਹੈ ਅਤੇ ਸਮੇਂ ਦੇ ਨਾਲ ਨਾਲ ਤੁਹਾਡੇ ਤਜੁਰਬੇ ਅਤੇ ਪ੍ਰੈਕਟੀਕਲ ਗਿਆਨ ਵਿਚ ਵਾਧਾ ਹੁੰਦਾ ਰਹਿੰਦਾ ਹੈ।ਉਹਨਾਂ ਦੇ ਵਿਚਾਰਾਂ ਅਨੁਸਾਰ ਹਾਸਪਿਟੈਲਿਟੀ ਇੰਡਸਟਰੀ ਸਿਰਫ ਹੋਟਲ ਤੱਕ ਹੀ ਸੀਮਿਤ ਨਹੀਂ ਸਗੋਂ ਹਸਪਤਾਲ ਮੈਨੇਜਮੈਂਟ, ਮਾਲ ਮੈਨੇਜਮੈਂਟ ਅਤੇ ਐਜੂਕੇਸ਼ਨ ਮੈਨੇਜਮੈਂਟ ਤੇ ਹੋਰ ਬਹੁਤ ਸਾਰੇ ਮਹਤਵਪੂਰਨ ਖੇਤਰਾਂ ਦੀ ਮੈਨੇਜਮੈਂਟ ਵੀ ਇਸ ਵਿਸ਼ਾਲ ਇੰਡਸਟਰੀ ਦਾ ਹਿੱਸਾ ਹਨ। ਅੰਤ ਉਹਨਾਂ ਦਸਿਆ ਕਿ ਇਸ ਹਾਸਪਿਟੈਲਿਟੀ ਸੈਕਟਰ ਵਿਚ ਅਪਣੇ ਆਪ ਨੂੰ ਸਫਲਤਾ ਪ੍ਰਰਵਕ ਸਥਾਪਿਤ ਕਰਨ ਲਈ ਮਿਹਨਤ, ਲਗਨ ਅਤੇ ਸੰਜ਼ਮ ਦੀ ਬਹੁਤ ਲੌੜ ਹੁੰਦੀ ਹੈ।ਇਸ ਤੋਂ ਇਲਾਵਾ ਇਕ ਕਾਮਯਾਬ ਮੈਨੇਜਰ ਵਿਚ ਵਿਕਾਸ ਨੀਤੀਆਂ ਨੂੰ ਬਣਾਉਣ, ਇਸ ਨੂੰ ਪ੍ਰਭਾਵ ਸ਼ਾਲੀ ਤਰੀਕੇ ਨਾਲ ਲਾਗੂ ਕਰਨ ਅਤੇ ਫਿਰ ਇਹਨਾਂ ਵਿਚ ਸਮੇਂ ਅਤੇ ਜਰੂਰਤ ਅਨੁਸਾਰ ਬਦਲਾਅ ਕਰਨ ਦੇ ਗੁਣ ਹੋਣੇ ਬਹੁਤ ਜਰੂਰੀ ਹਨ।
ਅਖੀਰ ਮਿ: ਰਾਹੁਲ ਬੈਨਰਜੀ ਨੂੰ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਅਤੇ ਪ੍ਰਿ: ਡਾ. ਐਚ. ਐਸ ਸੰਧੂ ਵਲੋਂ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਵਿਦਿਆਰਥੀਆਂ ਦੀ ਤੱਰਕੀ ਵਿਚ ਸਹਾਇਕ ਅਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ ਗਿਆ।ਮੈਂਬਰ ਇੰਚਾਰਜ ਡਾ: ਐਸ. ਕੇ ਮਾਹਲ ਨੇ ਕਾਲਜ ਵਲੋਂ ਕੀਤੇ ਗਏ ਅਜਿਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਮਿ: ਰਾਹੁਲ ਬੈਨਰਜੀ ਦੁਆਰਾ ਦਿੱਤੀ ਗਈ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ।ਇਸ ਮੌਕੇ ਐਡੀਸ਼ਨਲ ਸੈਕਟਰੀ ਸ: ਹਰਮਿੰਦਰ ਸਿੰਘ, ਡਾ: ਧਰਮਵੀਰ ਸਿੰਘ, ਮਿ: ਤਰਸੇਮ ਸਿੰਘ (ਜਨਰਲ ਮੇਨੇਜਰ, ਐਚ.ਕੇ ਕਲਾਰਕ ਇਨ), ਪੋ੍ਰ: ਐਚ ਪੀ ਗੁਪਤਾ, ਪੋ੍ਰ: ਰਮਨਦੀਪ ਵਾਲੀਆ, ਪੋ੍ਰ: ਹੰਸਦੀਪ ਕੌਰ, ਗੁਰਸਿਮਰਤ ਸਿੰਘ ਅਤੇ ਹੋਰ ਫੈਕਲਟੀ ਮੈਂਬਰ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply