Wednesday, July 3, 2024

ਕਿਵੇਂ ਦੁਨੀਆਂ ਦਾ ਸਭ ਤੋਂ ਉੱਚਾ ‘ਹੂਵਰ ਬੰਨ’ ਮਿਥੇ ਸਮੇਂ ਤੋਂ ਪਹਿਲਾਂ ਬਣਾਇਆ ਗਿਆ – ਡਾ. ਸਵਰੂਪ

PPN0503201610

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟਸ ਦੇ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਇਕ ਫਾਇਦੇਮੰਦ ਮੌਕਾ ਸੀ, ਜਦੋਂ ਵਣਜ ਤੇ ਵਪਾਰ ਮੰਤਰਾਲੇ, ਭਾਰਤ ਸਰਕਾਰ ਦੇ ਸਾਬਕਾ ਉਪ ਨਿਦੇਸ਼ਕ, ਡਾ. ਸਵਰੇਸ਼ ਸਵਰੂਪ ਨੇ ਅਮਰੀਕਾ ਵਿਚ ਦੁਨੀਆਂ ਦੇ ਸਭ ਤੋਂ ਉਚੇ ”ਹੂਵਰ ਬੰਨ” ਦੇ ਨਿਰਮਾਣ ਤੇ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ।  ਇਸ ਮਲਟੀਮੀਡੀਆ ਪੇਸ਼ਕਸ਼ ਵਿਚ, ”ਹੂਵਰ ਬੰਨ” ਦੇ ਨਿਰਮਾਣ ਦੌਰਾਨ ਉਸ ਦੀ ਮੂਲ ਫੋਟੋ ਅਤੇ ਵਿਚਾਰ ਪੇਸ਼ ਕਰਦੇ ਹੋਏ ਡਾ. ਸਵਰੂਪ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਬੰਨ ਵਾਸਵਿਕਤਾ ਵਿਚ ਤਿਆਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕਿਵਂੇ ਉਸਾਰੀ ਕਰਨ ਤੋਂ ਪਹਿਲਾਂ ਕਿੰਨੇ ਵਿਸਥਾਰ ਨਾਲ ਪ੍ਰਯੋਜਨਾ ਦੀ ਤਿਆਰੀ ਕੀਤੀ ਗਈ।
ਆਪਣਾ ਵਿਖਆਨ ਨੂੰ ਪੇਸ਼ ਕਰਦੇ ਹੋਏ ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਹੂਵਰ ਬੰਨ ਦਾ ਨਿਰਮਾਣ ਕਰਨ ਤੋ ਪਹਿਲਾਂ 50 ਸਾਲ ਤੱਕ ਇਸ ਦੀ ਯੋਜਨਾ ਡੁੰਘਾਈ ਨਾਲ ਤਿਆਰ ਕੀਤੀ ਗਈ ਜਿਵੇ ਕਿ ਇਕ ਚੰਗੀ ਫਿਲਮ ਬਨਾਉਣ ਲਈ ਉਸ ਦੀ ਬਾਰੀਕੀ ਨਾਲ ਪਟਕਥਾ ਬਣਾਈ ਜਾਂਦੀ ਹੈ ਫਿਲਮ ਦੀ ਕਾਮਜ਼ਾਬੀ ਦਾ ਇਹੋ ਰਾਜ ਹੈ, ਉਸੇ ਤਰ੍ਹਾਂ ਹੂਵਰ ਬੰਨ ਦੀ ਯੋਜਨਾ ਲਈ ਵੀ ਬਹੁਤ ਮਿਹਨਤ ਅਤੇ ਮੁਸ਼ੱਕਤ ਕੀਤੀ ਗਈ। ਇਸ ਲਈ ”ਹੂਵਰ ਬੰਨ” ਦੇ ਅਖੀਰਲੇ ਨਤੀਜੇ ਬਹੁਤ ਸ਼ਾਨਦਾਰ ਰਹੇ। ਇਹ ਬੰਨ ਸਿਰਫ 5 ਸਾਲ ਦੇ ਸਮੇਂ ਵਿੱਚ 1931 ਤੇ 1936 ਵਿਚ ਤਿਆਰ ਹੋ ਗਿਆ।ਹੂਵਰ ਬੰਨ ਬਹੁਤ ਦੁਰਗਮ ਖੇਤਰ ਜਿਸ ਦੇ ਵਿਚ ਉਚੀ ਢਾਲ ਢਲਾਨ ਤੇ ਬਣਾਇਆ ਗਿਆ ਹੈ। ਡਾ. ਸਵਰੂਪ ਨੇ ਡੇਟਾ ਸੰਗ੍ਰਹਿ ਅਤੇ ਵਿਸ਼ਲੇਸ਼ਣ ਦੇ ਪਹਿਲੂ ਦੇ ਮਹੱਤਵ ਤੇ ਜੋਰ ਦਿਤਾ ਜੋ ਕਿਸ ਵੀ ਇੰਜੀਨੀਅਰਿੰਗ ਪਰਿਯੋਜਨਾ ਲਈ ਖਾਸ ਭੂਮਿਕਾ ਨਿਭਾਉਦਾ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿਤੀ ਕਿ ਕਿਸੇ ਵੀ ਪਰਿਯੋਜਨਾ ਵਿਚ ਮੁੱਖ ਖੇਤਰ ਵਿਚ ਪ੍ਰਬੰਧਨ ਯਾਨੀ ਕਿ ਮੈਨਜਮੇਟ ਬਹੁਤ ਜਰੂਰੀ ਹੈ। ਅਵਧਾਰਨਾਂ ਕੋਨਸੈਪਟੂਲਾਈਜੇਸ਼ਨ ਦੇ ਲੰਬੇ ਸਮੇ ਦੇ ਕਾਰਣ ਬਨਾਉਣ ਦਾ ਸਮਾਂ ਨਿਰਧਾਰਤ ਸਮੇ ਤੋ ਘੱਟ ਗਿਆ।ਅਵਧਾਰਨਾਂ ਵਿਖੇ ਉਸ ਖੇਤਰ ਦੀ ਮਿੱਟੀ, ਮੌਸਮ ਦੀ ਸਥਿਤੀ, ਨਿਰਮਾਣ ਆਮਦਨ, ਸਮਗਰੀ ਸ਼ਕਤੀ ਅਤੇ ਹੋਰ ਸਾਰੇ ਤਕਨੀਕੀ ਜਾਣਕਾਰੀ ਤੋ ਇਲਾਵਾ ਇਸ ਤੇ ਬਹੁਤ ਡੁੰਘਾਈ ਅਤੇ ਬਾਰੀਕੀ ਨਾਲ ਕੰਮ ਕੀਤਾ ਗਿਆ। ਇਸ ਦਾ ਸਿੱਟਾ ਨਿਕਲਿਆ ਕਿ ਘੱਟ ਸਮੇ ਵਿਚ ਬਣਿਆ ਇਹ ਬੰਨ ਸੰਸਾਰ ਵਿਚ ਇੰਜੀਨਿਅਰਿੰਗ ਦਾ ਇਕ ਚੰਗਾ ਨਮੁਨਾ ਬਣਿਆ।  ਡਾ. ਸਵਰੂਪ ਨੇ ਹੂਵਰ ਬੰਨ ਦੀ ਤੁਲਨਾ ਪੱਛਮ ਬੰਗਾਲ ਰਾਜ ਵਿਚ ਉਨ੍ਹਾਂ ਦੀ ਟੀਮ ਵਲੋ ਨਿਰਮਾਣ ਕੀਤੇ ਗਏ ”ਫਰਕਾ ਬੈਰਾਜ ਪਰਿਯੋਜਨਾ” ਕੀਤੀ ਅਤੇ ਦੱਸਿਆ ਕਿ ਫਰਕਾ ਬੈਰਾਜ ਪਰਿਯੋਜਨਾ ਵਿਚ ਪੈਸਾ, ਨਿਰਧਾਰਤ ਸਮਾਂ ਅਤੇ ਹੋਰ ਸਾਰੀਆਂ ਚੀਜਾਂ ਵਧ ਗਿਆ ਕਿਉਕਿ ਇਸ ਦੀ ਅਵਧਾਰਣਾ ਤੇ ਸੰਤੋਸ਼ਜਨਕ ਕੰਮ ਨਹੀ ਸੀ ਕੀਤਾ ਗਿਆ। ਇਸ ਦਾ ਨਿਰਮਾਣ ਨਿਰਧਾਰਤ ਸਮੇ ਦੇ ਕਈ ਸਾਲਾਂ ਬਾਅਦ ਅਤੇ ਨਿਰਧਾਰਤ ਰਾਸ਼ੀ ਤੋ ਕਈ ਗੁਣਾ ਜਿਆਦਾ ਖਰਚਾ ਭਾਰਤ ਸਰਕਾਰ ਨੂੰ ਝੱਲਣਾ ਪਿਆ ਜਦਕਿ ਹੂਵਰ ਬੰਦ ਦੀ ਅਵਧਾਰਨਾ ਤਿਆਰ ਕਰਨ ਲਈ ਜਿਆਦਾ ਸਮਾਂ ਜਰੂਰ ਲਗਾ ਪਰ ਇਸ ਦੇ ਨਿਰਮਾਣ ਵਿਚ ਪੈਸਾ, ਸਮਾਂਾ ਅਤੇ ਹੋਰ ਭਰਪੂਰ ਬੱਚਤ ਤੋ ਅਮਰੀਕਨ ਸਰਕਾਰ ਨੂੰ ਫਾਇਦਾ ਹੋਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹੋਰ ਇੰਜੀਨਿਅਰਿੰਗ ਦੇ ਤੱਤਾਂ ਨੂੰ ਸਿੱਖਣਾ ਚਾਹੀਦਾ ਹੈ ਜਿਸ ਰਾਹੀ ਉਹ ਆਪਣੇ ਕੌਸ਼ਲ ‘ਚ ਵਾਧਾ ਕਰਨ ਸਕਦੇ ਹਨ।ਇਕ ਹੋਰ ਸਵਾਲ ਵਿੱਚ ਡਾ. ਸਵਰੂਪ ਨੇ ਪ੍ਰਾਜੈਕਟ ਨੂੰ ਹਾਸਲ ਕਰਨ ਲਈ ਰੂਪਰੇਖਾ ਬਾਰੇ ਦੱਸਿਆ ਕਿ ਕਈ ਪਹਿਲੂਆਂ ਅਤੇ ਕਾਨੂੰਨੀ ਅਧਿਕਾਰ ਤੇ ਨਜ਼ਰ ਜਰੂਰ ਰਖੱਣੀ ਚਾਹੀਦੀ ਹੈ। ਇਸ ਤੋ ਇਲਾਵਾ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਕਾਨੂੰਨੀ ਪਹਿਲੂ ਦੇ ਮੱਦੇ ਨਜ਼ਰ ਡੁੰਘਾਈ ਨਾਲ ਬਣਾਈ ਗਈ ਪਰਿਯੋਜਨਾ ਇਕ ਕਾਮਜਾਬ ਪ੍ਰਾਜੈਕਟ ਲਈ ਜਰੂਰੀ ਹੈ। ਇਸ ਤੋ ਪਹਿਲ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਦੇ ਨਿਰਦੇਸ਼ਕ ਡਾ. ਰਾਜੇਸ਼ ਗੋਇਲ ਨੇ ਫੂਲਾਂ ਦੇ ਗੁਲਦਸਤੇ ਨਾਲ ਖਾਸ ਮਹਿਮਾਨ ਦਾ ਸਵਾਗਤ ਕੀਤਾ। ਸਿਵਲ ਇੰਜੀਨਿਅਰਿੰਗ ਵਿਭਾਗ ਦੀ ਮੁੱਖੀ ਡਾ. ਪ੍ਰਭਾਕਿਰਨ ਕੌਰ ਨੇ ਇਸ ਮੌਕੇ ਤੇ ਧੰਨਵਾਦ ਪੇਸ਼ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply