Wednesday, July 3, 2024

ਪ੍ਰੋਫ਼ੈਸ਼ਨਲ ਵਿੱਦਿਆ ਦਾ ਮੰਤਵ ਨਿਮਰ ਵਿਅਕਤੀ ਪੈਦਾ ਕਰਨਾ ਹੋਣਾ ਚਾਹੀਦਾ – ਮਜੀਠੀਆ

1167 ਵਿਦਿਆਰਥੀਆਂ ਨੂੰ ਖਾਲਸਾ ਕਾਲਜ ਦੀ 110ਵੀਂ ਕਾਨਵੋਕੇਸ਼ਨ ਵਿੱਚ ਡਿਗਰੀਆਂ ਵੰਡੀਆਂ

PPN0503201611A PPN0503201612A

ਅੰਮ੍ਰਿਤਸਰ, 5 ਮਾਰਚ (ਸੁਖਬੀਰ ਖੁਰਮਣੀਆ) – ਅੱਜ ਸਥਾਨਕ ਇਤਿਹਾਸਕ ਖਾਲਸਾ ਕਾਲਜ ਦੀ 110ਵੀਂ ਸਲਾਨਾ ਕਾਨਵੋਕੇਸ਼ਨ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਮੌਜ਼ੂਦਾ ਪ੍ਰੋਫ਼ੋਸ਼ਨਲ ਵਿੱਦਿਅਕ ਦੌਰ ਵਿੱਚ ਵਿੱਦਿਆ ਦਾ ਮੁੱਖ ਮੰਤਵ ਨਿਮਰ ਵਿਅਕਤੀ ਪੈਦਾ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਮਰਤਾ ਇਕ ਅਜਿਹਾ ਗੁਣ ਹੈ, ਜੋ ਮਨੁੱਖ ਨੂੰ ਸਮਾਜ ਵਿੱਚ ਮਾਣ ਹਾਸਲ ਕਰਨ ਕਰਵਾਉਣ ਤੋਂ ਇਲਾਵਾ ਜੀਵਨ ਸਹੀ ਢੰਗ ਅਤੇ ਸਫ਼ਲਤਾ ਪੂਰਵਕ ਤਰੀਕੇ ਨਾਲ ਬਤੀਤ ਕਰਨ ਦੀ ਹਿੰਮਤ ਦਿੰਦਾ ਹੈ।
ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਕਰਨ ‘ਤੇ ਵਧਾਈ ਦਿੰਦਿਆਂ ਸ: ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਮਜ਼ਬੂਤ ਭਵਿੱਖ ਅਤੇ ਨਿਪੁੰਨ ਬੁੱਧੀਜੀਵੀ ਪੈਦਾ ਕਰਨਾ ਵਿੱਦਿਆ ਦਾ ਮੁੱਖ ਮਕਸਦ ਹੈ, ਪਰ ਸਿਰਫ਼ ਪ੍ਰੋਫ਼ੈਸ਼ਨਲ ਗਿਆਨ ਹਾਸਲ ਕਰਕੇ ਸੰਪੂਰਨ ਜ਼ਿੰਦਗੀ ਹੰਢਾਈ ਨਹੀਂ ਜਾ ਸਕਦੀ। ਇਸ ਲਈ ਮੌਲਿਕ ਸਿਧਾਂਤਾਂ ਨੂੰ ਅਪਨਾ ਕੇ ਸੱਚਾਈ ‘ਤੇ ਚਲਦਿਆਂ ਹੀ ਜੀਵਨ ਦਾ ਹਕੀਕੀ ਆਨੰਦ ਮਾਣਿਆ ਜਾ ਸਕਦਾ ਹੈ। ਉਨ੍ਹਾਂ ਨੇ ਗੁਰੂਆਂ, ਪੀਰਾਂ ਵੱਲੋਂ ਦਰਸਾਏ ਮਾਰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਿਮਾਣੇ ਇਨਸਾਨ ਜਿੰਦੜੀ ਨੂੰ ਭਲੀਭਾਂਤ ਸਮਝ ਕੇ ਇਸ ਦੇ ਅਸਲੀ ਟੀਚੇ ਨੂੰ ਅਪਨਾਉਣਾ ਜਾਣਦੇ ਹਨ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਵਿਦਿਆਰਥੀ ਖੁਸ਼ਕਿਸਮਤ ਹਨ, ਉਹ ਸ: ਮਜੀਠੀਆ ਵਰਗੀ ਉੱਚ ਸਖਸ਼ੀਅਤ ਤੋਂ ਡਿਗਰੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਿਗਰੀਆਂ ਲੈਣ ਉਪਰੰਤ ਵਿਦਿਆਰਥੀਆਂ ਨੂੰ ਉੱਚ ਅਹੁਦੇ ਹਾਸਲ ਕਰਨ ਲਈ ਜਦੋਂ-ਜਹਿਦ ਕਰਨੀ ਹੋਵੇਗੀ, ਕਿਉਂਕਿ ਅੱਜ ਦਾ ਯੁੱਗ ‘ਪ੍ਰੋਫ਼ੈਸ਼ਨਲ ਯੁੱਗ’ ਹੈ। ਜਿਸ ਵਿੱਚ ਮੁਕਾਬਲਾ ਕੇਂਦਰ ਬਿੰਦੂ ਹੈ। ਉਨ੍ਹਾਂ ਕਾਲਜ ਦੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਅੰਗਰੇਜੀ ਹਕੂਮਤ ਵੇਲੇ ਖ਼ਾਲਸਾਈ ਵਿੱਦਿਅਕ ਅਦਾਰੇ ਦੀ ਅਤਿਅੰਤ ਜਰੂਰਤ ਸੀ, ਜਿਸ ਵਿੱਚ ਸਾਡੇ ਵੱਡ-ਵਡੇਰਿਆਂ ਨੇ ਆਪਣਾ ਅਮੁੱਲ ਯੋਗਦਾਨ ਪਾਉਂਦਿਆਂ ਸੰਸਥਾ ਦੇ ਨਿਰਮਾਣ ਲਈ ਯੋਗ ਉਪਰਾਲਾ ਕੀਤਾ ਅਤੇ ਹੁਣ ਕੌਂਸਲ 18 ਵਿੱਦਿਅਕ ਅਦਾਰੇ ਸਫ਼ਲਤਾ ਪੂਰਵਕ ਚਲਾ ਰਹੀ ਹੈ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਾਲਜ ਦੇ ਸਲਾਨਾ ਰਿਪੋਰਟ ਪੜ੍ਹੀ ਅਤੇ ਆਪਣੀਆਂ ਉਪਲਬੱਧੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਲਜ ਨੇ ਜਿਥੇ ਅਕਾਦਮਿਕ ਖ਼ੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ, ਉੱਥੇ ਉਨ੍ਹਾਂ ਨੇ ਖੇਡਾਂ, ਸੱਭਿਆਚਾਰ ਪ੍ਰੋਗਰਾਮਾਂ ਅਤੇ ਹੋਰ ਵਿਸ਼ਿਆਂ ਜਿੰਨ੍ਹਾਂ ਵਿੱਚ ਨਵੀਆਂ ਕਿਤਾਬਾਂ ਦਾ ਛਪਣਾ, ਸੈਮੀਨਾਰ ਤੇ ਵਰਕਸ਼ਾਪਾਂ ਦਾ ਲਗਾਉਣਾ ਅਤੇ ਨਵੇਂ ਸੈਂਟਰ ਖੋਲ੍ਹਣਾ ਆਦਿ ਸ਼ਾਮਿਲ ਹੈ, ਵਿੱਚ ਵੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਸ: ਮਜੀਠੀਆ, ਸ: ਛੀਨਾ ਅਤੇ ਕੌਂਸਲ ਦੇ ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਸੁਖਦੇਵ ਸਿੰਘ ਅਬਦਾਲ, ਸ: ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਣ, ਸ: ਹਰਮਿੰਦਰ ਸਿੰਘ, ਐੱਸ. ਐੱਸ. ਸੇਠੀ, ਪ੍ਰਿੰਸੀਪਲ ਡਾ. ਜਗਦੀਸ਼, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜੇ. ਐੱਸ. ਢਿੱਲੋਂ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਡਾ. ਹਰਭਜਨ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ ਸਮੂਹ ਕਾਲਜਾਂ ਦੇ ਪ੍ਰਿੰਸੀਪਲ, ਸਟਾਫ਼ ਮੈਂਬਰ, ਅਧਿਆਪਕ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply