Wednesday, July 3, 2024

ਸਵਰਨਕਾਰਾਂ ਦੀ ਹੜਤਾਲ ਚੋਥੇ ਦਿਨ ਵਿੱਚ ਸ਼ਾਮਿਲ ਸਰਕਾਰ ਦੇ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ

PPN0503201613

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ) – ਅਗਰ ਦੇਸ਼ ਦਾ ਵਿਉਪਾਰੀ ਹੀ ਆਪਣੇ ਕਾਰੋਬਾਰ ਤੋਂ ਖੁੱਸ਼ ਨਹੀਂ ਹੋਵੇਗਾ ਤਾਂ ਦੇਸ਼ ਦੀ ਤਰੱਕੀ ਨਾ-ਮੁਮਕਿਨ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਦੇ ਵਿਧਾਇਕ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਕੇਂਦਰ ਸਰਕਾਰ ਵਲੋਂ ਲਗਾਏ ਸੋਨੇ ਦੇੇ ਜੇਵਰਾਂ ਤੇ ਕਾਲੇੇ ਕਾਨੂੰਨ ਦੇੇ ਖਿਲਾਫ ਧਰਨੇੇ ‘ਤੇੇ ਬੈਠੇ ਸਵਰਨਕਾਰਾਂ ਨੂੰ ਸੰਬੋਧਨ ਕਰਦੇੇ ਹੋਏ ਕਹੇੇ। ਅੰਮ੍ਰਿਤਸਰ ਦੇ ਸੋਨੇੇ ਦੇ ਕੰਮ ਦੇ ਗੜ੍ਹ ਗੁਰੂ ਬਜਾਰ ਤੇੇ ਕਿੱਤਿਆਂ ਸਮੇਤ ਸ਼ਹਿਰ ਵਿੱਚ ਹੋਰ ਸੋਨੇ ਦੇੇ ਕਾਰੋਬਾਰ ਨਾਲ ਸਬੰਧਿਤ ਦੁਕਾਨਦਾਰਾਂ ਅਤੇ ਸ਼ੌ ਰੂਮਾਂ ਵਾਲਿਆਂ ਵਲੋਂ ਅਪਨੇੇ ਕੰਮਕਾਰ ਬੰਦ ਰੱਖੇ।ੇ ਜਿਸ ਕਾਰਨ ਅੱਜ ਹੜਤਾਲ ਦੇੇ ਚੋਥੇ ਦਿਨ ਵੀ ਬਾਜ਼ਾਰ ਬੰਦ ਰਹਿਣ ਕਾਰਨ ਦੁਕਾਨਦਾਰਾਂ ਨੂੰ ਕਮਾਈ ਅਤੇ ਸਰਕਾਰ ਦੋਵਾਂ ਨੂੰ ਵੀ ਕਰੋੜਾਂ ਰੁਪਈਆਂ ਦਾ ਨੁਕਸਾਨ ਪਹੁੰਚਿਆ ।
ਮੋਕੇ ਦਾ ਫਾਇਦਾ ਉਠਉਂਦੇੇ ਹੋਏ ਕਾਂਗਰਸ ਦੇੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸਵਰਨਕਾਰਾਂ ਵਲੋਂ ਮਾਲ ਰੋਡ ਵਿਖੇ ਧਰਨੇ ਵਿਚ ਪਹੁੰਚੇੇ, ਜਿਥੇੇ ਉਨ੍ਹਾਂ ਨੂੰ ਸਵਰਨਕਾਰਾਂ ਵਲੋਂ ਇਕ ਮੈਮੋਰੰਡਮ ਦਿੱਤਾ ਗਿਆ।ਇਸ ਮੋਕੇੇ ਸ਼੍ਰੀ ਸੋਨੀ ਨੇ ਉਨ੍ਹਾਂ ਨੂੰ ਵਿਸ਼ਵਸਸ਼ ਦਿਵਾਉਂਦੇੇ ਹੋਏੇ ਕਿਹਾ ਕਿ ਉਹ ਨਾ ਸਿਰਫ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਉਨ੍ਹਾਂ ਦੀਆਂ ਮੁਸ਼ਕਿਲਾਂ ਪਹੁੰਚਾ ਦੇੇਣਗੇ ਬਲਕਿ ਉ ਖੁਦ ਕੈਪਟਨ ਸਾਹਿਬ ਨਾਲ ਮਿਲ ਕੇ ਉਨਾਂ ਨੂੰ ਸੰਸਦ ਵਿਚ ਸੋਨੇ ਦੇ ਜੇਵਰਾਤਾਂ ‘ਤੇ ਲਗਾਏ ਗਏੇ 1% ਐਕਸਾਈਜ਼ ਟੈਕਸ ਦੇੇ ਖਿਲਾਫ ਅਵਾਜ਼ ਬੁਲੰਦ ਕਰਨ ਦੀ ਬੇਨਤੀ ਕਰਨਗੇ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਤਰਾਂ ਦੇੇ ਕਾਨੂੰਨ ਬਣਾਉਣੇ ਚਾਹੀਦੇੇ ਹਨ, ਜਿਸ ਨਾਲ ਟੈਕਸ ਵੀ ਮਿਲਦੇ ਰਹਿਣ ਤੇੇ ਟੈਕਸਾਂ ਦੀ ਚੋਰੀ ਵੀ ਰੋਕੀ ਜਾ ਸਕੇ।ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਦੇ ਨੋਟਿਸ ਵਿਚ ਵੀ ਇਹ ਗੱਲ ਲਿਆਉਣਗੇ।ਇਸ ਮੋਕੇ ਇਕੱਠੇ ਹੋਏ ਸਵਰਨਕਾਰ ਬੁਲਾਰਿਆਂ ਵਲੋਂ ਜੰਮ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇੇਬਾਜੀ ਕਰਦੇ ਹੋਏ ਉਨ੍ਹਾਂ ਤੇ ਲਗਾਏ ਗਏ ਕਾਲੇ ਕਾਨੂੰਨ ਨੂੰ ਵਾਪਿਸ ਲਿਆ ਜਾਵੇੇ। ਉਨ੍ਹਾਂ ਇਹ ਵੀ ਦੋਹਰਾਇਆ ਕਿ ਅਗਰ ਇਸ ਕਾਨੂੰਨ ਨੂੰ ਜੱਲਦੀ ਵਾਪਿਸ ਲਏ ਜਾਣ ਦਾ ਫੈੈਂਸਲਾ ਸਰਕਾਰ ਨਹੀਂ ਕਰਦੀ ਤਾਂ ਉਹ ਸਾਰ ਦੇਸ਼ ਵਿਚ ਅਪਨੇੇ ਸੰਘਰਸ਼ ਨੂੰ ਹੋਰ ਤੇੇਜ ਕਰਨ ਲਈ ਭਿਆਨਕ ਰੂਪ ਵੀ ਇਖਤਿਆਰ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੋਕੇ ਸਿਵਲ ਲਾਈਨ ਦੇ ਪ੍ਰਧਾਨ ਪ੍ਰਦੀਪ ਸੇੇਠ, ਅਸ਼ਵਨੀ ਕਾਲੇ ਸ਼ਾਹ ਜਿਲ੍ਹਾ ਪ੍ਰਧਾਨ, ਸੈਕਟਰੀ ਰਵੀ ਕਾਂਤ, ਸਤਨਾਮ ਸਿੰਘ ਚੋਹਾਨ, ਅਸ਼ਵਨੀ ਨਾਮੈ ਸ਼ਾਹ, ਪ੍ਰਵਿੰਦਰ ਸਿੰਘ ਪੱਪੂ, ਡਿੰਪੀ ਚੋਹਾਨ,ਇੰਦਰਪਾਲ ਆਰਿਆ, ਜਿਲ੍ਹਾ ਸਰਾਫਾ ਐੈਸੋਸੀਏੇਸ਼ਨ ਦੇ ਪ੍ਰਧਾਨ ਸਵਿੰਦਰ ਸਿੰਘ ਧੁੰਨਾਂ, ਲਖਵਿੰਦਰ ਸਿੰਘ ਧੁੰਨਾਂ, ਚਰਨਜੀਤ ਸਿੰਘ ਪੂਜੀ ਸਰਾਫਾ ਵੇੇਲਫੇਅਰ ਸੋਸਾਈਟੀ ਪੰਜਾਬ ਪ੍ਰਧਾਨ, ਸੁਖਵੰਤ ਸਿੰਘ ਭੱਕਨਾਂ, ਸਤਨਾਮ ਸਿੰਘ ਲਾਡੀ, ਰਾਕੇਸ਼ ਕੁਮਾਰ ਅਤੇ ਪ੍ਰੇਮ ਕੁਮਾਰ, ਮਨਮੋਹਨ ਸਿੰਘ ਡਿੰਪਲ, ਹਰਬੰਸ ਲਾਲ ਚੋਹਾਨ, ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਜਸਪਾਲ ਸਿੰਘ ਕੰਡਾ, ਮਾਨ ਸਿੰਘ, ਦਰਸ਼ਨਪਾਲ ਸਿੰਘ, ਮਨਿੰਦਰ ਸਿੰਘ ਧੁੰਨਾਂ, ਕੁਲਦੀਪ ਸਿੰਘ ਚੋਹਾਨ, ਦਰਸ਼ਨ ਸਿੰਘ ਸੁਲਤਾਨਵਿੰਡ, ਪ੍ਰਗਟ ਸਿੰਘ ਧੁੰਨਾਂ ਸਮੇਤ ਸਾਰੇ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਤੇ ਕਸਬਿਆਂ ਤੋਂ ਵੀ ਸਵਰਨਕਾਰ ਬਰਾਦਰੀ ਦੇ ਲੋਕ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply