Wednesday, July 3, 2024

21 ਸਬ ਏਰੀਆ ਵੱਲੋਂ ਧਿਆਨ ਚੰਦ ਸਟੇਡਿਅਮ ਮਾਮੂਨ ਕੈਂਟ ਸਾਬਕਾ ਸੈਨਿਕਾਂ ਦੀ ਰੈਲੀ ਆਯੋਜਿਤ

ਪਠਾਨਕੋਟ, 5 ਮਾਰਚ (ਪ.ਪ) – 21 ਸਬ ਏਰੀਆ ਵੱਲੋਂ ਇਕ ਵਿਸ਼ਾਲ ਸਾਬਕਾ ਸੈਨਿਕਾਂ ਦੀ ਰੈਲੀ ਦਾ ਆਯੋਜਨ ਧਿਆਨ ਚੰਦ ਸਟੇਡਿਅਮ ਮਾਮੂਨ ਕੈਂਟ ਵਿਖੇ ਕੀਤਾ ਗਿਆ। ਜਿਸ ਵਿੱਚ ਵਿਸ਼ੇਸ ਤੋਰ ਤੇ ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਰਨਲ ਕੇ.ਜੇ. ਸਿੰਘ, ਪੀ.ਵੀ. ਐਸ. ਐਮ, ਏ.ਵੀ.ਐਸ.ਐਮ. ਸਾਮਿਲ ਹੋਏ। ਇਸ ਰੈਲੀ ਵਿੱਚ ਪੰਜਾਬ, ਜੰਮੂ ਕਸਮੀਰ ਅਤੇ ਹਿਮਾਚਲ ਪ੍ਰਦੇਸ਼ ਚੋਂ ਕਰੀਬ 3500 ਤੋਂ ਜਿਆਦਾ ਸਾਬਕਾ ਸੈਨਿਕਾਂ , ਅਫਸ਼ਰਾਂ , ਜੇ.ਸੀ.ਓੁਜ ਅਤੇ ਵੀਰ ਨਾਰੀਆਂ ਨੇ ਹਿੱਸਾ ਲਿਆ।
ਲੈਫ. ਜਰਨਲ ਕੇ.ਜੇ. ਸਿੰਘ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਸਾਬਕਾ ਸੈਨਿਕਾਂ ਦਾ ਸਨਮਾਨ ਕਰਨਾ, ਉਨ੍ਹਾਂ ਦੀ ਸ਼ਿਹਤ ਦਾ ਖਿਆਲ ਰੱਖਣਾ, ਉਨ੍ਹਾਂ ਨੂੰ ਸੁਵਿਧਾਵਾਂ ਦੇਣੀਆਂ ਅਤੇ ਉਨ੍ਹਾਂ ਨਾਲ ਸਬੰਧ ਬਣਾਈ ਰੱਖਣਾ ਸਾਡੀ ਨੈਤਿਕ ਜਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ ਜਿੰਨੀਆਂ ਮਰਜੀ ਕੋਝੀਆਂ ਹਰਕਤਾਂ ਕਰ ਲਵੇ, ਪਰ ਹਿੰਦੋਸਤਾਨੀ ਹਰ ਖੇਤਰ ਵਿੱਚ ਕਾਮਯਾਬ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀ ਧਰਤੀ ਤੇ ਜੋ ਵੀ ਬੂਰੀ ਨਜ਼ਰ (ਇਰਾਦੇ) ਨਾਲ ਆਏਗਾ, ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਗਰੂਕ ਹਿੰਦੋਸਤਾਨੀ ਮੁਹਿੰਮ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ । ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ।
ਉਨ੍ਹਾਂ ਨੇ ਇਸ ਮੋਕੇ ਤੇ ਆਰਥਿਕ ਤੋਰ ਤੇ ਕਮਜੋਰ ਸਾਬਕਾਂ ਫੋਜੀਆਂ ਦੇ ਗਿਆਰਾਂ ਪਰਿਵਾਰਾਂ ਨੂੰ 40-40 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮਾਲੀ ਸਹਾਇਤਾ ਤੇ ਚੈਕ ਅਤੇ 17 ਅੰਗਹੀਨ ਸਾਬਕਾਂ ਫੋਜੀਆਂ ਨੂੰ ਵੀਲ ਸਕੂਟਰ ਵੀ ਦਿੱਤੇ। ਇਸ ਮੋਕੇ ਤੇ 53 ਵੀਰ ਨਾਰੀਆਂ ਦਾ ਵਿਸ਼ੇਸ ਤੋਰ ਤੇ ਸਨਮਾਨ ਕੀਤਾ ਗਿਆ। ਸਾਬਕਾਂ ਸੈਨਿਕਾਂ ਦੀ ਭਲਾਈ ਲਈ ਕਈ ਸਟਾਲ ਲਗਾਏ ਗਏ ਸਨ। ਜਿਨ੍ਹਾਂ ਵਿੱਚ ਸਾਬਕਾ ਫੋਜੀਆਂ ਲਈ ਬਣਾਈਆਂ ਗਈਆਂ ਭਲਾਈ ਸਕੀਮਾਂ ਬਾਰੇ ਦੱਸਿਆ ਗਿਆ ਅਤੇ ਇਸ ਮੋਕੇ ਤੇ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਮੋਕੇ ਤੇ ਸਾਬਕਾ ਲੈਫ. ਜਨਰਲ ਕਮਲਜੀਤ ਸਿੰਘ, ਸਾਬਕਾ ਮੇਜ਼ਰ ਜਨਰਲ ਗੋਵਰਧਨ ਸਿੰਘ ਜੰਮਵਾਲ, ਲੈਫ.ਜਨਰਲ ਅਸੋਕ ਆਂਬਰੇ, ਮੇਜਰ ਜਨਰਲ ਰਾਜ਼ੇਸ ਚੋਪੜਾ, 21 ਸਬ ਏਰੀਆ ਦੇ ਕਮਾਂਡਰ ਬਿਗ੍ਰੇਡੀਅਰ ਰਾਜ਼ੇਸ ਕੁੰਦਰਾ ਅਤੇ ਸੈਨਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਲੈਫ. ਜਨਰਲ ਕੇ.ਜੇ. ਸਿੰਘ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆ ਸਮੱਸਿਆਵਾਂ ਵੀ ਸੁਣੀਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply