Wednesday, July 3, 2024

ਲੈਕਚਰਾਰ ਸਤਿੰਦਰ ਕੌਰ ਕਾਹਲੋਂ ਨੂੰ ਮਹਿਲਾ ਸ਼ਕਤੀ ਸ਼ਰੋਮਣੀ ਐਵਾਰਡ 8 ਮਾਰਚ ਨੂੰ

Satinder K kahlon

ਬਟਾਲਾ, 6 ਮਾਰਚ (ਨਰਿੰਦਰ ਸਿੰਘ ਬਰਨਾਲ)- ਅੰਤਰਰਾਸ਼ਟਰੀ ਮਹਿਲਾ ਦਿਵਸ ਦੌਰਾਨ ਸੰਸਾਰ ਭਰ ਵਿਚ ਇਸਤਰੀਆਂ ਦੀ ਪ੍ਰਾਪਤੀਆਂ ‘ਤੇ ਦੇਸ਼ ਭਲਾਈ ਦੇ ਕੰਮਾਂ ਵਾਸਤੇ ਸਨਮਾਨਿਤ ਕੀਤਾ ਜਾਦਾ ਹੈ। 8 ਮਾਰਚ ਨੂੰ ਨਵੀ ਦਿਲੀ ਵਿਖੇ ਮਹਿਲਾ ਸ਼ਸ਼ਕਤੀਕਰਨ ਸਿਖਰ ਸੰਮੇਲਨ ਦੌਰਾਨ ਇੰਡੀਅਨ ਸੁਸਾਇਟੀ ਆਫ ਇੰਟਰਨੈਸ਼ਨਲ ਲਾਅ ਵੀ. ਕੇ ਕ੍ਰਿਸ਼ਨਾ ਮੈਨਨ ਭਵਨ ਵਿਖੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੂੱਪਸੜੀ ਵੀ ਇਸ ਸਮਾਗਮ ਵਿਚ ਹਿੱਸਾ ਲੈਣ ਵਾਸਤੇ ਜਾਣਗੇ। ਇਸ ਸਮਾਗਮ ਵਿਚ ਦੇਸ਼ ਦੀ ਪ੍ਰਮੁੱਖ ਵਿਦਿਆ, ਸਾਹਿਤ ਤੇ ਸਮਾਜ ਸੇਵਾ ਸਬੰਧੀ ਕੀਤੇ ਕੰਮਾਂ ਕਰਕੇ ਸਨਮਾਨ ਕੀਤਾ ਜਾਣਾ ਹੈ।ਸਮਾਗਮ ਦੀ ਪ੍ਰਧਾਨਗੀ ਸਾਬਕਾ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਕਰਨਗੇ। ਇਸ ਸਮੇਂ ਅਜੋਕੇ ਸਮਾਜ ਵਿਚ ਨਾਰੀ ਸ਼ਸ਼ਕਤੀਕਰਨ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਦੇਸ਼ ਭਰ ਵਿਚੋਂ 100 ਮਹਿਲਾਵਾ ਨੂੰ ਮਹਿਲਾ ਸ਼ਕਤੀ ਸ਼ਰੋਮਣੀ ਐਵਾਰਡ ਨਾਲ ਨਿਵਾਜਿਆ ਜਾਵੇਗਾ। ਸਿਖਿਆ ਵਿਭਾਗ ਪੰਜਾਬ ਖਾਸਕਰ ਜਿਲ੍ਹਾ ਗੁਰਦਾਸਪੁਰ ਦਾ ਮਾਣ ਹੋਰ ਵੀ ਵਧ ਜਾਂਦਾ ਹੈ, ਕਿਉਂਕਿ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ ਦੀ ਅੰਗਰੇਜੀ ਲੈਕਚਰਾਰ ਸ੍ਰੀਮਤੀ ਸਤਿੰਦਰ ਕੌਰ ਕਾਹਲੋਂ ਨੂੰ ਵੀ 8 ਮਾਰਚ ਵਾਲੇ ਦਿਨ ਐਵਾਰਡ ਮਿਲ ਰਿਹਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply