Friday, July 5, 2024

’2030 ਤੱਕ ਲੜਕੇ ਅਤੇ ਲੜਕੀ ਦਾ ਅਨੁਪਾਤ 50:50 ਤੱਕ ਹਾਸਲ ਕਰਨ’ ਦੇ ਵਿਸ਼ੇ ‘ਤੇ ਸੈਮੀਨਾਰ

PPN0803201617ਪਠਾਨਕੋਟ, 8 ਮਾਰਚ (ਪ.ਪ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੰਤਰਰਾਸ਼ਰੀ ਮਹਿਲਾ ਦਿਵਸ ਦੇ ਮੌਕੇ ਤੇ ‘ਧਰਤੀ ਤੇ 2030 ਤੱਕ ਲੜਕੇ ਅਤੇ ਲੜਕੀ ਦਾ ਅਨੁਪਾਤ 50:50 ਤੱਕ ਹਾਸਲ ਕਰਨ’ ਦੇ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਸਿਵਲ ਸਰਜਨ ਪਠਾਨਕੋਟ ਡਾ: ਅਜੈ ਬੱਗਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸਹਾਇਕ ਸਿਵਲ ਸਰਜਨ ਡਾ: ਨੈਨਾ ਸਲਾਥੀਆ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਤਰਸੇਮ ਸਿੰਘ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ: ਸੁੁਸ਼ੀਲ ਡੋਗਰਾ ਅਤੇ ਐਸ.ਐਮ.ਓ. ਡਾ: ਭੁਪਿੰਦਰ ਸਿੰਘ, ਡਾ: ਅਨੀਤਾ ਪ੍ਰਕਾਸ਼ ਮੀਡੀਆ ਵਿੰਗ ਦੇ ਇੰਚਾਰਜ਼ ਗੁਰਿੰਦਰ ਕੌਰ ਨੇ ਵੀ ਮਹਿਲਾ ਸ਼ਸ਼ਕਤੀਕਰਣ ਨਾਲ ਸੰਬੰਧਤ ਵੱਖ-ਵੱਖ ਮੁਦਿਆ ਤੇ ਚਰਚਾ ਕੀਤੀ।
ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਸਿਵਲ ਸਰਜਨ ਡਾ: ਅਜੈ ਬੱਗਾ ਨੇ ਕਿਹਾ ਕਿ ਮਹਿਲਾ ਕੌਮਾਂਦਰੀ ਦਿਹਾੜਾ 08 ਮਾਰਚ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ, ਪਰ ਧਾਰਮਿਕ ਅਤੇ ਸਮਾਜਿਕ ਰੀਤੀ ਰਿਵਾਜ਼ਾ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਤੋਂ ਬਿਨਾਂ ਮਹਿਲਾ ਸੁਸ਼ਕਤੀਕਰਣ ਸੰਭਵ ਨਹੀਂ ਹੈ।
ਡਾ: ਬੱਗਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ, ਜਣੇਪੇ ਦੌਰਾਨ ਅਤੇ ਜਣੇਪੇ ਤੋਂ ਬਾਅਦ ਇਸ ਸੰਸਾਰ ਵਿੱਚੋਂ ਨਾ ਜਾਣਾ ਪਵੇ । ਇਸ ਲਈ ਸਹਿਤ ਵਿਭਾਗ ਸੰਸਥਾਗਤ ਜਣੇਪੇ ਨੂੰ ਬੜਾਵਾ ਦੇ ਰਿਹਾ ਹੈ। ਅਲਟ੍ਰਾਸਾਊਂਡ ਮਸ਼ੀਨ ਦੀ ਖੋਜ਼ ਤੋਂ ਪਹਿਲਾਂ ਲੜਕੀਆਂ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਅਤੇ ਹੁਣ ਵੀ ਕਈ ਥਾਵਾਂ ਤੇ ਗੈਰ ਕਾਨੂੰਨੀ ਢੰਗ ਨਾਲ ਲਿੰਗ ਜਾਂਚ ਕਰਵਾ ਕੇ ਗਰਭ ਵਿੱਚ ਲੜਕੀ ਨੂੰ ਮਾਰ ਦੇਣ ਦੀ ਸਾਜਿਸ਼ ਰਚੀ ਜਾਂਦੀ ਹੈ। ਉਹਨ੍ਹਾਂ ਕਿਹਾ ਇਸ ਲਈ ਪੀ.ਸੀ.ਪੀ.ਐਨ.ਡੀ.ਟੀ. ਕਾਨੂੰਨ ਸਰਕਾਰ ਵੱਲੋਂ ਬਣਾਇਆ ਗਿਆ ਅਤੇ ਇਸ ਨੂੰ ਜ਼ਿਲ੍ਹਾ ਪਠਾਨਕੋਟ ਵਿਖੇ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।  ਡਾ: ਬੱਗਾ ਨੇ ਕਿਹਾ ਜਨਵਰੀ 2015 ਦੇ ਅੰਕੜਿਆਂ ਮੁਤਾਬਕ ਕੇਰਲ ਅਜਿਹਾ ਸੂਬਾ ਹੈ ਜਿੱਥੇ ਔਰਤਾਂ ਦੀ ਗਿਣਤੀ 1000 ਮਰਦਾਂ ਪਿੱਛੇ 1084 ਔਰਤਾਂ ਹਨ, ਪਰ ਪੰਜਾਬ ਵਿੱਚ ਇਹ ਗਿਣਤੀ 1000 ਮਰਦਾਂ ਪਿੱਛੇ 893 ਔਰਤਾਂ ਹੈ। ਉਹਨ੍ਹਾਂ ਕਿਹਾ ਕਿ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਲਈ ਜ਼ਿੰਮੇਦਾਰ ਕਾਰਣਾਂ ਦੇ ਵਿੱਰੁਧ ਤਹਿ ਦਿਲੋਂ ਸੰਘਰਸ਼ ਛੇੜਨ ਦੀ ਲੋੜ ਹੈ।ਜਨਵਰੀ 2015 ਤੋਂ ਦਸੰਬਰ 2015 ਤੱਕ ਦੇ ਅੰਕੜਿਆ ਅਨੁਸਾਰ ਪਠਾਨਕੋਟ ਵਿੱਚ 1000 ਲੜਕਿਆਂ ਪਿੱਛੇ 920 ਲੜਕੀਆਂ ਦਾ ਜਨਮ ਹੋਇਆ ਹੈ। ਡਾ: ਬੱਗਾ ਨੇ ਕਿਹਾ ਕਿ ਮਾਂ ਬਾਪ ਦੀ ਮੌਤ ਹੋਣ ਤੇ ਧਾਰਮਿਕ ਅਤੇ ਸਮਾਜਿਕ ਰਸਮਾਂ ਦੀ ਅਦਾਇਗੀ ਕਰਨ ਦਾ ਹੱਕ ਪਰਿਵਾਰ ਦੇ ਵੱਡੇ ਬੱਚੇ ਚਾਹੇ ਉਹ ਲੜਕੀ ਹੋਵੇ ਨੂੰ ਹੋਣਾ ਚਾਹੀਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਉਹਨ੍ਹਾਂ ਦੇ ਦੋ ਬੱਚੇ ਹਨ, ਜਿਹ੍ਹਨਾਂ ਵਿੱਚੋਂ ਲੜਕੀ ਵੱਡੀ ਹੈ। ਉਹਨ੍ਹਾਂ ਤੇ ਉਹਨ੍ਹਾਂ ਦੀ ਪਤਨੀ ਨੇੇ ਵਸੀਅਤ ਕੀਤੀ ਹੈ ਕਿ ਉਹਨਾਂ ਦੀ ਮੌਤ ਹੋਣ ਤੇ ਅੰਤਿਮ ਧਾਰਮਿਕ ਕ੍ਰਿਆਵਾਂ ਉਹਨ੍ਹਾਂ ਦੀ ਵੱਡੀ ਲੜਕੀ ਆਸਥਾ ਬੱਗਾ ਵੱਲੋਂ ਹੀ ਕੀਤੀਆਂ ਜਾਣ।
ਸੈਮੀਨਾਰ ਵਿੱਚ ਹਾਜ਼ਰੀ ਨੇ ਕਮਸ ਖਾਧੀ ਕਿ ਉਹਨ੍ਹਾਂ ਦੇ ਮਾਂ/ਬਾਪ ਦੇ ਇਸ ਸੰਸਾਰ ਵਿੱਚੋਂ ਸ਼ਰੀਰ ਛੱਡਣ ਤੇ ਉਹਨਾਂ ਦੀਆਂ ਅੰਤਿਮ ਧਾਰਮਿਕ ਰਸਮਾਂ ਲੜਕੀਆਂ ਖੁਦ ਅੱਗੇ ਹੋ ਕੇ ਕਰਨਗੀਆਂ। ਇਸ ਸੈਮੀਨਾਰ ਵਿੱਚ ਸ਼੍ਰੀਮਤੀ ਦਵਿੰਦਰ ਕੌਰ ਬਾਜਵਾ ਨਰਸਿੰਗ ਸਿਸਟਰ ਜਿਹਨ੍ਹਾਂ ਦੀ ਇੱਕੋ ਇੱਕ ਲੜਕੀ ਹੈ, ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply