Friday, July 5, 2024

ਕੌਂਸਲਰ ਕਿੱਟੂ ਥਾਪਰ ਦੀ ਅਗਵਾਈ ਵਿੱਚ ਭਾਰੀ ਗਿਣਤੀ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ

PPN0903201603

ਸੰਦੌੜ, 9 ਮਾਰਚ (ਹਰਮਿੰਦਰ ਭੱਟ ਸਿੰਘ)- ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਵਲੋਂ ਪੂਰੇ ਜੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।ਇਸੇ ਕੜੀ ਤਹਿਤ ਹਲਕਾ ਅਮਰਗੜ੍ਹ ਦੀ ਆਮ ਆਦਮੀ ਪਾਰਟੀ ਦੀ ਟੀਮ ਦੇ ਵਰਕਰ ਵੀ ਪੂਰੀ ਸਰਗਰਮੀ ਨਾਲ ਆਪਣੇ ਹਲਕੇ ਅੰਦਰ ਪਾਰਟੀ ਦੀਆਂ ਜੜਾਂ ਮਜਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।ਪਿਛਲੇ ਕੁਝ ਮਹੀਨਿਆਂ ਵਿੱਚ ਹਲਕਾ ਅਮਰਗੜ੍ਹ ਵਿੱਚ ਪੈਂਦੇ ਕਸਬੇ ਅਹਿਮਦਗੜ੍ਹ ਅੰਦਰ ਆਪ ਵਲੋਂ ਲਗਾਤਾਰ ਹੰਗਾਮੀ ਮੀਟਿੰਗਾਂ ਰਾਹੀਂ ਲੋਕਾਂ ਨੂੰ ਆਪਣੀ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ।ਜਿਸ ਕਾਰਨ ਕੋਂਸਲਰ ਕਿੱਟੂ ਥਾਪਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਅਤੇ ਹੁਣ ਕਿੱਟੂ ਥਾਪਰ ਵਲੋਂ ਵੀ ਆਪਣੇ ਨਿੱਜੀ ਦਫਤਰ ਅੰਦਰ ਅਹਿਮਦਗੜ੍ਹ ਅਤੇ ਇਸ ਦੇ ਆਸ-ਪਾਸ ਦੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ।ਇਸੇ ਮੁਹਿੰਮ ਤਹਿਤ ਪਿਛਲੇ ਦਿਨੀਂ ਅਹਿਮਦਗੜ੍ਹ ਦੇ ਲਾਗਲੇ ਪਿੰਡਾਂ ਜਿਵੇਂ ਕਿ ਰੋਹੀੜਾ, ਕੰਗਣਵਾਲ, ਨੱਥੂਮਾਜਰਾ, ਬੋੜਹਾਈ, ਜੰਡਾਲੀ ਅਦਿ ਦੇ ਕਈ ਨੌਜਵਾਨ ਕੋਂਸਲਰ ਕਿੱਟੂ ਥਾਪਰ ਦੀ ਅਗਵਾਈ ਵਿੱਚ ਉਸ ਦੇ ਦਫਤਰ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ।ਮੀਟਿੰਗ ਵਿੱਚ ਹਲਕਾ ਅਮਰਗੜ੍ਹ ਦੀ ਸਮੁੱਚੀ ਆਪ ਟੀਮ ਤੋਂ ਇਲਾਵਾ ਅਹਿਮਦਗੜ੍ਹ ਦੇ ਵੀ ਕਈ ਪਾਰਟੀ ਵਰਕਰ ਹਾਜਿਰ ਸਨ।ਇਸ ਮੌਕੇ ਕੋਂਸਲਰ ਕਿੱਟੂ, ਸੈਕਟਰ ਇੰਚਾਰਜ ਕੇਵਲ ਜਾਗੋਵਾਲ, ਡਾ. ਯਸ਼ਪਾਲ ਕਪਿਲਾ ਅਤੇ ਸ਼ੋਸ਼ਲ ਮੀਡੀਆ ਇੰਚਾਰਜ ਡਾ. ਖਾਨ ਲਸੋਈ ਨੇ ਆਪਣੇ ਸਾਂਝੇ ਬਿਆਨਾਂ ਰਾਂਹੀ ਉਸ ਮੌਕੇ ਹਾਜਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾਂ ਚੋਣਾਂ ਦੌਰਾਨ ਸਾਡੀ ਪਾਰਟੀ ਪੰਜਾਬ ਅੰਦਰ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜੇਗੀ ਅਤੇ ਬਾਦਲ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦਾ ਜੋ ਕੰਚੂਬਰ ਕੱਢਿਆ ਜਾ ਰਿਹਾ ਹੈ, ਉਸ ਤੋਂ ਨਿਜਾਤ ਕਰਾਏਗੀ ।ਅੱਗੇ ਉਨ੍ਹਾਂ ਕਿਹਾ ਹੁਣ ਪੰਜਾਬ ਦੇ ਹਰ ਵਰਗ ਦੇ ਲੋਕ ਵੀ ਚਾਹੁੰਦੇ ਹਨ ਕਿ 2017 ਵਿੱਚ ਪੰਜਾਬ ਦੀ ਸੱਤਾ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੋਵੇ ਕਿਉਂਕਿ ਪੰਜਾਬ ਦੇ ਹਰੇਕ ਵਰਗ ਦੇ ਲੋਕ ਬਾਦਲ ਸਰਕਾਰ ਤੋਂ ਬਹੁਤ ਤੰਗ ਆ ਚੁੱਕੇ ਹਨ ਅਤੇ ਹੁਣ ਉਹ ਪੰਜਾਬ ਅੰਦਰ ਪੂਰੀ ਤਰਾਂ ਬਦਲਾਅ ਚਾਹੁੰਦੇ ਹਨ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਥ ਹੋਰ ਮਜਬੂਤ ਕਰਨ ਲਈ ਘਰ-ਘਰ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ।
ਜਿਕਰਯੋਗ ਹੈ ਕਿ ਹੈ ਕਿ ਕੋਂਸਲਰ ਕਿੱਟੂ ਥਾਪਰ ਦੇ ਪਾਰਟੀ ਵਿੱਚ ਆਉਣ ਤੋਂ ਬਾਅਦ ਅਹਿਮਦਗੜ੍ਹ ਆਪ ਇਕਾਈ ਨੂੰ ਕਾਫੀ ਮਜਬੂਤੀ ਮਿਲੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਅਹਿਮਦਗੜ੍ਹ ਦੇ ਦੋ ਹੋਰ ਕੋਂਸਲਰਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਦੀ ਸੰਭਾਵਨਾ ਹੈ।ਇਸ ਮੌਕੇ ਅਹਿਮਦਗੜ੍ਹ ਤੋਂ ਰਾਜੂ ਧੂਰੀ, ਹਰਜਿੰਦਰ ਸਿੰਘ ਬਿਰਦੀ, ਕੇਵਲ ਕ੍ਰਿਸ਼ਨ ਭੋਲਾ, ਸਰਪੰਚ ਸੁਖਚੈਨ ਸਿੰਘ ਆਦਿ ਤੋਂ ਇਲਾਵਾ ਪਾਰਟੀ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਵਿੱਚ ਇਮਤਿਆਜ, ਬਲਕਰਨ ਸਿੰਘ, ਜਸ਼ਨ ਚਾਹਲ, ਗਗਨਪ੍ਰੀਤ ਸਿੰਘ, ਸੁਖਜੀਤ ਪੰਧੇਰ, ਗੁਫਾਰ ਜੈਲਦਾਰ, ਅਰਸ਼ਦ ਅਦਿ ਤੋਂ ਇਲਾਵਾ ਭਾਰੀ ਗਿਣਤੀ ਪਾਰਟੀ ਵਰਕਰ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply