Monday, July 8, 2024

ਲੋਕਧਾਰਾ ਤੇ ਸਭਿਆਚਾਰ ਅਧਿਐਨ: ਖੇਤਰੀ-ਕਾਰਜ ਵਿਧੀਆਂ ਵਿਸ਼ੇ ‘ਤੇ ਇਕ-ਰੋਜ਼ਾ ਰਾਸ਼ਟਰੀ ਸੈਮੀਨਾਰ

PPN1003201613ਅੰਮ੍ਰਿਤਸਰ, 10 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਮਾਨਯੋਗ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਪ੍ਰੇਰਨਾ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਲੋਕਧਾਰਾ ਅਤੇ ਸਭਿਆਚਾਰ ਅਧਿਐਨ: ਖੇਤਰੀ-ਕਾਰਜ ਵਿਧੀਆਂ” ਵਿਸ਼ੇ ‘ਤੇ ਇਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕੁੰਜੀਵਤ ਭਾਸ਼ਣ ਪ੍ਰਸਤੁਤ ਕਰਦਿਆਂ ਪ੍ਰੋ. ਕਿਰਪਾਲ ਕਜਾਕ ਨੇ ਕਿਹਾ ਕਿ ਆਧੁਨਿਕ ਸੂਚਨਾ ਅਤੇ ਤਕਨਾਲੋਜੀ ਦੇ ਸਾਧਨਾਂ ਦੇ ਵਿਕਾਸ ਨਾਲ ਖੇਤਰੀ-ਕਾਰਜ ਦੀਆਂ ਵਿਧੀਆਂ ਵਿਚ ਵਿਆਪਕ ਤਬਦੀਲੀ ਆਈ ਹੈ। ਉਹਨਾਂ ਖੇਤਰੀ-ਕਾਰਜ ਦੌਰਾਨ ਪ੍ਰਾਥਮਿਕ ਸਰੋਤਾਂ ਤੱਕ ਪਹੁੰਚ ਕਰਨ ਦੇ ਮੱਹਤਵ ਨੂੰ ਉਜਾਗਰ ਕੀਤਾ ਅਤੇ ਇਸ ਕਾਰਜ ਦੀਆਂ ਮੁਸ਼ਕਿਲਾਂ ਦੀ ਤਫਸੀਲ ਵੀ ਬਿਆਨ ਕੀਤੀ। ਵਿਸ਼ੇਸ਼ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੋਕਧਾਰਾਈ ਸਮੱਗਰੀ ਦੇ ਅਧਿਐਨ ਵਿਸ਼ਲੇਸ਼ਣ ਲਈ ਸਬੰਧਿਤ ਖਿੱਤੇ ਦੇ ਸੁਭਾਅ ਨੂੰ ਸਮਝਣਾ ਲਾਜ਼ਮੀ ਹੁੰਦਾ ਹੈ । ਸੈਸ਼ਨ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਖਹਿਰਾ ਨੇ ਲੋਕਧਾਰਾਈ ਖੋਜ ਦੇ ਪ੍ਰਸੰਗ ਵਿਚ ਲੋਕਮਨ ਦੀ ਭੂਮਿਕਾ, ਲੋਕਧਾਰਾਈ ਸਮੱਗਰੀ ਦੀ ਇਤਿਹਾਸਕਤਾ ਅਤੇ ਇਸ ਦੇ ਇਕਾਲਕ ਤੇ ਬਹੁਕਾਲਕ ਸੰਦਰਭਾਂ ਦੇ ਮਹੱਤਵ ਨੂੰ ਉਘਾੜਿਆ। ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਨੇ ਆਏ ਵਿਦਵਾਨ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸੈਮੀਨਾਰ ਦੇ ਕੋ-ਆਰਡੀਨੇਟਰ ਡਾ. ਦਰਿਆ ਨੇ ਸੈਮੀਨਾਰ ਦੇ ਵਿਸ਼ੇ ਅਤੇ ਪ੍ਰਯੋਜਨ ਸੰਬੰਧੀ ਮੁੱਢਲੀ ਜਾਣ-ਪਛਾਣ ਕਰਵਾਈ। ਬਾਅਦ ਦੇ ਦੋ ਅਕਾਦਮਿਕ ਸੈਸ਼ਨਾ ਵਿਚ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਜਗਬੀਰ ਸਿੰਘ ਅਤੇ ਡਾ. ਰਾਜਿੰਦਰਪਾਲ ਬਰਾੜ ਨੇ ਕੀਤੀ । ਇਹਨਾਂ ਸੈਸ਼ਨਾ ਵਿਚ ਡਾ. ਕਰਮਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਜੀਤ ਸਿੰੰਘ ਜੋਸ਼ੀ, ਡਾ. ਸੁਖਦੇਵ ਸਿੰਘ ਖਾਹਰਾ, ਡਾ. ਰੁਪਿੰਦਰ ਗਿੱਲ, ਡਾ. ਮੋਹਨ ਤਿਆਗੀ ਅਤੇ ਡਾ. ਪਰਵੀਨ ਕੁਮਾਰ ਨੇ ਖੋਜ-ਪੱਤਰ ਪ੍ਰਸਤੁਤ ਕੀਤੇ । ਸਮੁੱਚੇ ਸੈਮੀਨਾਰ ਵਿਚ ਲੋਕਧਾਰਾਈ ਖੋਜ ਦੀਆਂ ਖੇਤਰੀ ਕਾਰਜ ਵਿਧੀਆਂ ਦੇ ਇਤਿਹਾਸਕ ਤੇ ਸਮਕਾਲੀਨ ਸੰਦਰਭਾਂ ਬਾਰੇ ਨਿਠ ਕੇ ਵਿਚਾਰ-ਚਰਚਾ ਹੋਈ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਹਰਿਭਜਨ ਸਿੰਘ ਭਾਟੀਆ, ਡਾ. ਕਵਲਜੀਤ ਕੌਰ ਜੱਸਲ, ਡਾ. ਹਰਜੀਤ ਕੌਰ, ਡਾ. ਰਮਿੰਦਰ ਕੌਰ ਅਤੇ ਡਾ. ਮਨਜਿੰਦਰ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਕਾਲਜਾਂ ਤੋਂ ਆਏ ਅਧਿਆਪਕ ਸਾਹਿਬਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply