Monday, July 8, 2024

ਨਰਸਿੰਗ ਕਾਲਜ ਪੱਟੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਭਾਸ਼ਣ ਮੁਕਾਬਲੇ

ਪੱਟੀ, 10 ਮਾਰਚ (ਅਵਤਾਰ ਸਿੰਘ, ਰਣਜੀਤ ਮਾਹਲਾ)- ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਦਵਿੰਦਰਾਂ ਨਰਸਿੰਗ ਕਾਲਜ ਪੱਟੀ ਤੇ ਮਹਾ ਸ਼ਿਵ ਸ਼ਕਤੀ ਸਕੂਲ ਆਫ਼ ਨਰਸਿੰਗ ਪੱਟੀ ਵਿਖੇ ਭਾਸ਼ਣ ਮੁਕਾਬਲੇ ਕਰਵਾਏ ਗਏ।ਇਸ ਮੌਕੇ ਜਸਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਾਰੀ ਇਕ ਸ਼ਕਤੀ ਹੈ।ਉਨ੍ਹਾਂ ਕਿਹਾ ਕਿ ਨਾਰੀ ਇਕ ਮਾਂ, ਭੈਣ, ਭਾਬੀ, ਜੀਵਨ ਸਾਥੀ ਦੇ ਰੂਪ ਵਿਚ ਆਪਣੀਆਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਹੈ, ਜਿਸ ਕਰਕੇ ਨਾਰੀ ਆਪਣੇ ਜੀਵਨ ਵਿਚ ਸਫ਼ਲਤਾ ਦੇ ਕਦਮਾਂ ਨੂੰ ਚੁੰਮਦੀ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਸ਼ਕਤੀ ਕਿਸੇ ਵੀ ਨਾਲੋਂ ਘੱਟ ਨਹੀ ਹੈ, ਤੇ ਆਪਣੀ ਜਿੰਦਗੀ ਨੂੰ ਆਪਣੇ ਢੰਗ ਨਾਲ ਜੀ ਸਕਦੀ ਹੈ ।ਪੜ੍ਹਾਈ ਦੇ ਖ਼ੇਤਰ ਵਿਚ ਵੀ ਨਾਰੀ ਸਭ ਤੋਂ ਅੱਗੇ ਹਮੇਸ਼ਾਂ ਚੰਗਾ ਸਥਾਨ ਹਾਸਿਲ ਕਰਦੀ ਹੈ। ਇਸ ਮੌਕੇ ਜਸਪ੍ਰੀਤ ਕੌਰ ਤੋਂ ਇਲਾਵਾ ਅਮਨਦੀਪ ਕੌਰ, ਰੀਤੀਕਾ ਸ਼ਰਮਾ, ਸਰਬਜੀਤ ਕੌਰ, ਜਸਰੂਪ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਦਲਜੀਤ ਕੌਰ, ਅਮਨਦੀਪ ਕੌਰ ਕੰਡਿਆਲਾ, ਨਵਨੀਤ ਕੌਰ, ਨਵਰੀਤ ਕੌਰ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply