Saturday, June 29, 2024

ਰਾਜ ਜੋਗ ‘ਦ ਕੰਪੈਸ਼ਨ’ ਸੰਸਥਾ ਖੋਲੇਗੀ ਭੇਟਾ ਰਹਿਤ ਆਈ.ਸੀ.ਐਸ.ਸੀ ਸਕੂਲ

ਇਮਾਰਤ ਦਾ ਨੀਂਹ ਪੱਥਰ 31 ਮਾਰਚ ਨੂੰ

PPN2703201605

ਅੰਮ੍ਰਿਤਸਰ, 27 ਮਾਰਚ (ਜਸਬੀਰ ਸਿੰਘ ਸੱਗੂ) ਰਾਜ ਜੋਗ ‘ਦ ਕੰਪੈਸ਼ਨ’ ਸੰਸਥਾ ਵਲੋਂ ਗਰੀਬ ਬੱਚੀਆਂ ਦੀ ਪੜਾਈ ਲਈ ਇਕ ਨਵਾਂ ਉਪਰਾਲਾ ਕਰਦੇੇ ਹੋਏ ਆਈ.ਸੀ.ਐਸ.ਸੀ ਪੱਧਰ ‘ਤੇ ਸਕੂਲ ਖੋਲਿਆ ਜਾ ਰਿਹਾ ਹੈ।ਜਿਸ ਵਿੱਚ ਵਿਦਿਆ ਦੇ ਲੰਗਰ ਤਹਿਤ ਮੁਫਤ ਵਿਦਿਆ ਦਿੱਤੀ ਜਾਵੇਗੀ ਅਤੇ ਇਸ ਸਕੂਲ ਦੀ ਇਮਾਰਤ ਦਾ ਨੀਹ ਪੱਥਰ ਪੰਜ ਪਿਆਰਿਆਂ ਦੇ ਸ਼ੁਭ ਕਰ ਕਮਲਾਂ ਦੁਆਰਾ 31 ਮਾਰਚ ਨੂੰ ਰੱਖਵਾਇਆ ਜਾਵੇੇਗਾ।
ਰਾਜ ਜੋਗ ‘ਦ ਕੰਪੈਸ਼ਨ’ ਸੰਸਥਾ ਦੇ ਮੁੱਖ ਸੇਵਾਦਾਰ ਬਾਬਾ ਅਨੰਤਬੀਰ ਸਿੰਘ ਜੀ ਨੇ ਪਹਿਲਾਂ ਤੋਂ ਚਲਾਈ ਜਾ ਰਹੀ ਉਸਤਤਿ ਗੁਰਮਤਿ ਸੰਗੀਤ ਅਕੈਡਮੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੁ ਸਾਹਿਬ ਜੀ ਦੀ ਅਪਾਰ ਬਖਸ਼ਿਸ਼ਾਂ ਸਦਕਾ ਉਨ੍ਹਾਂ ਦੀ ਸੰਸਥਾ ਵਲੋਂ ਚਾਟੀਵਿੰਡ ਪਿੰਡ ਵਿਖੇ ਲੜਕੀਆਂ ਲਈ ਇਕ ਆਈ.ਸੀ.ਐੈਸ.ਸੀ ਪੱਧਰ ਤੇੇ ਹਾਈ ਸਕੂਲ ਖੋਲਿਆ ਜਾ ਰਿਹਾ ਹੈੈ, ਜਿਸ ਦੀ ਤਿਆਾਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ 31 ਮਾਰਚ ਨੂੰ ਉਸ ਨਵੀਂ ਬਣਾਈ ਜਾ ਰਹੀ ਇਮਾਰਤ ਦਾ ਪੰਜ ਪਿਆਰਿਆਂ ਵਲੋਂ ਨੀਂਹ ਪੱਥਰ ਰੱਖੇੇ ਜਾਣ ਦੀ ਰਸਮ ਅਦਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਵਾਸਤੇ ਚਾਟੀਵਿੰਡ ਪਿੰਡ ਦੇ ਹੀ ਭਾਈ ਪਰਮਜੀਤ ਸਿੰਘ, ਭਾਈ ਬਲਜੀਤ ਸਿੰਘ, ਭਾਈ ਰਣਜੀਤ ਸਿੰਘ ਅਤੇ ਭਾਈ ਗੁਰਸਾਹਿਬ ਸਿੰਘ ਜੀ ਨੇ ਆਪਣੀ ਜਮੀਨ ਦੇ ਕੇ ਵੱਡਮੱਲਾ ਯੋਗਦਾਨ ਪਾਇਆ ਹੈੈ ਅਤੇ 31 ਮਾਰਚ ਵਾਲੇ ਦਿਨ ਸ਼ਾਮ ਨੂੰ 6 ਵਜੇੇ ਤੋਂ 7.30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ ਅਤੇ ਰਾਤ 11 ਵਜੇ ਤੱਕ ਕੀਰਤਨ ਸਮਾਗਮ ਕਰਵਾੲ ਜਾਣ ਉਪਰੰਤ ਰਾਤ 11.00 ਵਜੇ ਅਰਦਾਸ ਅਤੇ ਹੁਰਮਨਾਮਾ ਹੋਵੇਗਾ ਅਤੇ ਪੰਜ ਪਿਆਰਿਆਂ ਵਲੋਂ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਬਾਬਾ ਅਨੰਤਬੀਰ ਸਿੰਘ ਨੇੇ ਦੱਸਿਆ ਕਿ ਉਸ ਦਿਨ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਵਜੋਂ ਸਿੰਘ ਸਾਹਿਬ ਗਿ. ਮਲਕੀਅਤ ਸਿੰਘ, ਤਰਨਾ ਦਲ ਦੇ ਬਾਬਾ ਗੱਜਣ ਸਿੰਘ, ਧਰਮ ਪ੍ਰਚਾਰ ਕਮੇੇਟੀ ਦੇੇ ਪ੍ਰਚਾਰਕ ਗਿ: ਸੁਰਜੀਤ ਸਿੰਘ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ ਹੋਰ ਵੀ ਸ਼ਖਸ਼ੀਅਤਾਂ ਵਿਸ਼ੇਸ਼ ਰੂਪ ਵਿਚ ਇਥੇ ਪਹੂੰਚਣਗੀਆਂ। ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਖਾਸ ਗੱਲ ਇਹ ਹੋਵੇਗੀ ਕਿ ਜੋ ਕੋਈ ਗਰੀਬ ਵਰਗ ਦੇ ਬੱਚੇ ਜੋ ਖਰਚਾ ਕਰਨ ਤੋਂ ਅਸਮੱਰਥ ਹੋਣ ਕਰਕੇ ਆਪਣੀ ਪੜਾਈ ਤੋਂ ਵਾਂਝੇ ਰਹਿ ਜਾਂਦੇੇ ਹਨ, ਉਨ੍ਹਾਂ ਦੀ ਸਹੂਲਤ ਨੂੰ ਦੇੇਖਦੇੇ ਹੋਏੇ ਬੱਚੀਆਂ ਨੂੰ ਮੁਫਤ ਸਿਖਿਆ ਦਿਤੇ ਜਾਣ ਦਾ ਉਪਰਾਲਾ ਕੀਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿਚ ਸਾਇਂਸ (ਮੈਡੀਕਲ ਅਤੇ ਨਾਨ ਮੈਡੀਕਲ) ਦੀ ਪੜਾਈ ਵੀ ਕਰਵਾਈ ਜਾਵੇਗੀ ਅਤੇ ਦੁਨਿਆਵੀ ਪੜਾਈ ਦੇ ਨਾਲ ਨਾਲ ਧਾਰਮਿਕ ਸਿਖਿਆ ਵੀ ਦਿੱਤੀ ਜਾਵੇੇਗੀ ਅਤੇ ਖੇਡਾਂ, ਲੰਗਰ ਪ੍ਰਸ਼ਾਦਾ, ਰਿਹਾਇਸ਼ ਅਤੇੇ ਹੋਰ ਸਹੂਲਤਾਂ ਵੀ ਸੰਗਤ ਦੇ ਸਹਿਯੋਗ ਨਾਲ ਭੇਟਾ ਰਹਿਤ ਮੁਹੱਈਆ ਕਰਵਾਈਆਂ ਜਾਣਗੀਆਂ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply