Saturday, June 29, 2024

ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਦੀ ਕਾਨਫਰੰਸ ਤੋਂ ਅਕਾਲੀ, ਕਾਂਗਰਸ ਦੇ ਸਾਹ ਸੁੱਕੇ – ਬਲਜਿੰਦਰ ਕੈਰੋ

PPN2703201613

ਪੱਟੀ, 27 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਆਮ ਅਦਮੀ ਪਾਰਟੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਵਿਸ਼ਾਲ ਕਾਨਫਰੰਸ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਲੋਕਾ ਦੇ ਦਿਲ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ਼ ਪਾਰਟੀਆਂ ਵਾਸਤੇ ਕੋਈ ਜਗ੍ਹਾ ਨਹੀ ਹੈ। ਇਹਨਾ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਰਕਲ ਇੰਚਾਰਜ ਹਲਕਾ ਪੱਟੀ ਦੇ ਬਲਜਿੰਦਰ ਸਿੰਘ ਕੈਰੋਂ ਨੇ ਪੱਤਰਕਾਰਾਂਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾ ਕਿਹਾ ਕਿ ਹੁਣ ਲੋਕ ਇਨਾਂ ਦੇ ਫੋਕੇ ਲਾਰਿਆਂਾ ਅਤੇ ਝੂਠੇ ਸੁਪਨਿਆਂ ਵਿੱਚ ਨਹੀ ਆਉਣਗੇ।ਉਹਨਾ ਕਿਹਾ ਕਿ ਚੋਣ ਜ਼ਾਬਤਾ ਲਗਦਿਆਂ ਸਾਰ ਹੀ ਲੋਕ ਅਕਾਲੀ, ਕਾਂਗਰਸੀਆਂ ਨੂੰ ਇਹਨਾ ਦੀਆਂ ਗਲਤੀਆ ਦਾ ਅਹਿਸਾਸ ਕਰਾ ਦੇਣਗੇ। ਲੋਕਾਂ ਦੇ ਦਰਵਾਜਿਆਂ ਤੋਂ ਇਹਨਾ ਨੂੰ ਖਾਲੀ ਹੱਥ ਮੁੜਨਾ ਪਵੇਗਾ।ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਵੱਧ ਤੋ ਵੱਧ ਇਸ ਸੰਘਰਸ਼ ‘ਚ ਆਪ ਦਾ ਸਾਥ ਦੇਣ। ਇਸ ਮੋਕੇ ਤੇ ਬਲਜਿੰਦਰ ਸਿੰਘ ਕੈਰੋ, ਗੁਰਸੇਵਕ ਸਿੰਘ ਆਸਲ, ਹਰਜੀਤ ਸਿੰਘ ਪੱਟੀ, ਬਲਵੰਤ ਸਿੰਘ ਪੱਟੀ, ਮਲਕੀਤ ਸਿੰਘ ਗੁਰਪੀਤ ਸ਼ਿੰਘ ਲਾਲ ਪੱਟੀ, ਫੁਲਾ ਸਿੰਘ, ਜੈਮਲ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply