Saturday, June 29, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ਖਸੀਅਤ ਉਸਾਰੀ ‘ਤੇ ਭਾਸ਼ਣ

PPN2803201606

ਅੰਮ੍ਰਿਤਸਰ, 28 ਮਾਰਚ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ 20-ਦਿਨਾਂ ਸ਼ਾਰਟ-ਟਰਮਫ਼ਕਰੈਸ਼-ਕੋਰਸ ਇਨ ਪਰਸਨਲ ਗਰੂਮਿੰਗ ਦੌਰਾਨ ਸ੍ਰੀਮਤੀ ਨੀਤੂ ਦੂਆ ਬਤੌਰ ਰੀਸਰਸ ਪਰਸਨ ਹਾਜ਼ਰ ਹੋਏ। ਉਨ੍ਹਾਂ ਨੇ ਸ਼ਖਸੀਅਤ ਉਸਾਰੀ ਅਤੇ ਸਰੀਰਿਕ ਭਾਸ਼ਾ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਮਨੁੱਖ ਦੀ ਸ਼ਖਸੀਅਤ, ਉਸ ਦੇ ਹਾਵ ਭਾਵ ਅਤੇ ਚਾਲ ਢਾਲ ਤੋਂ ਝਲਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸ਼ਖਸੀਅਤ ਦੀ ਉਸਾਰੀ ਆਪਣੇ ਹਾਵ ਭਾਵ ਅਤੇ ਵਿਅਕਤੀਤਵ ਨੂੰ ਨਿਖਾਰਦੇ ਹੋਏ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ ਵਿਚ ਸਰਵਗੁਣ ਸੰਪੰਨ ਸ਼ਖਸੀਅਤਾਂ ਹੀ ਕਾਮਯਾਬ ਹੁੰਦੀਆਂ ਹਨ ਇਸ ਕਰੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੀ ਰਸਮੀ ਪੜ੍ਹਾਈ ਦੇ ਨਾਲ-ਨਾਲ ਹੋਰ ਗਿਆਨ ਲੈਣ ਲਈ ਉਪਰਾਲੇ ਕਰਨ।  ਇਸ ਮੌਕੇ ਤੇ ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਸ਼੍ਰੀਮਤੀ ਦੂਆ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼੍ਰੀਮਤੀ ਤੇਜਪਾਲ ਕੌਰ, ਸ਼੍ਰੀਮਤੀ ਮਹਿਮਾਂ ਸ਼ਰਮਾਂ, ਸ਼੍ਰੀਮਤੀ ਪਰਮਜੀਤ ਕੌਰ, ਮਿਸ ਹਿਨਾਂ, ਮਿਸ ਮੇਘਨਾ ਅਤੇ ਮਿਸ ਸ਼ਿਖਾ ਮੋਜੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply