ਸੰਦੌੜ, (ਹਰਮਿੰਦਰ ਸਿੰਘ ਭੱਟ) – ਪਿੰਡ ਫ਼ਲੌਂਡ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਲਾਨਾਂ ਇਨਾਮ ਵੰਡ ਸਮਾਰੋਹ ਦਾ ਅਯੋਜਿਤ ਕੀਤਾ ਗਿਆ।ਸਕੂਲ ਦੇ ਮੁੱਖ ਆਧਿਆਪਕ ਗੁਰਮੀਤ ਸਿੰਘ ਅੋਲਖ ਨੇ ਵਿਦਿਆਥੀਆਂ ਦਾ ਨਤੀਜਾ ਐਲਾਨਿਆ।ਵਿਸੇਸ਼ ਮਹਿਮਾਨ ਵਜੋਂ ਪਹੁੰਚੇ ਵੈਟਰਨਰੀ ਅਫ਼ਸਰ ਡਾ. ਪਰਦੀਪ ਸਿੰਘ ਤੇ ਲਾਈਨਮੈਨ ਸ.ਅਮਰਜੀਤ ਸਿੰਘ ਬੁਟਾਹਰੀ ਨੇ ਬੱਚਿਆਂ ਨੂੰ ਪੜ੍ਹਾਈ ਵਿੱਚ ਸ਼ਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪਹਿਲਾ ,ਦੂਜਾ ਤੇ ਤੀਸਰਾ ਸਥਾਂਨ ਹਾਸਲ ਕਰਨ ਵਾਲੇ ਵਿਦਿਆਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਰੋਹ ਦੋਰਾਂਨ ਬੱਚਿਆਂ ਨੇ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਵੀ ਪੇਸ ਕੀਤਾ।ਇਸ ਸਮੇਂ ਸ.ਸੁਖਵਿੰਦਰ ਸਿੰਘ ਫ਼ਲੌਂਡ ਕਲਾਂ, ਅਧਿਆਪਕ ਜਨਾਬ ਅਰਸਦ ਹੁਸੈਨ, ਬੇਅੰਤ ਕੌਰ ਸਰਪੰਚ ਫਲੌਂਡ ਖ਼ੁਰਦ, ਪੰਚ ਕੇਸਰ ਸਿੰਘ, ਆਗਨਵਾੜੀ ਵਰਕਰ ਮਨਦੀਪ ਕੌਰ ਅਤੇ ਨਿਰਮਲ ਸਿੰਘ ਗਿੱਲ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media