Saturday, June 29, 2024

ਭਗਤਾਂਵਾਲਾ ਕੂੜਾ ਡੰਪ ਨੇੜਲੀ ਜ਼ਮੀਨ ਦੀ ਖਰੀਦ ਘਪਲੇ ਦੇ ਦੋਸ਼ੀ ਅਨਿਲ ਜੋਸ਼ੀ ਅਸਤੀਫਾ ਦੇਣ – ਔਜਲਾ

Aujla

ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਵਿਧਾਇਕ ਤੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੀ ਸਰਪ੍ਰਸਤੀ ਹੇਠ ਨਗਰ ਨਿਗਮ ਵਲੋਂ ਭਗਤਾਂਵਾਲਾ ਕੂੜਾ ਡੰਪ ਨੇੜਲੀ ਹਜਾਰਾਂ ਵਰਗ ਗਜ ਜ਼ਮੀਨ ਦੀ ਖਰੀਦ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਣ ਤੇ ਜਿਲ੍ਹਾਂ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਜੋਸ਼ੀ ਕੋਲੋਂ ਤੁਰੰਤ ਅਸਤੀਫਾ ਦਿੱਤੇ ਜਾਣ ਦੀ ਮੰਗ ਕੀਤੀ ਹੈ।ਔਜਲਾ ਨੇ ਕਿਹਾ ਹੈ ਕਿ ਕੂੜਾ ਡੰਪ ਨੇੜਲੀ ਜਮੀਨ ਦੇ ਖਰੀਦ ਘਪਲੇ ਨੇ ਅਕਾਲੀ-ਭਾਜਪਾ ਸਰਕਾਰ ਦੇ ਪਾਰਦਰਸ਼ੀ ਰਾਜ ਦਾ ਇੱਕ ਹੋਰ ਨਮੂਨਾ ਸੂਬੇ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ।ਸ੍ਰ: ਔਜਲਾ ਨੇ ਕਿਹਾ ਕਿ ਇਸ ਘਪਲੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਆਖਿਰ ਭਾਜਪਾ ਦੀ ਸਰਪ੍ਰਸਤੀ ਤੇ ਅਕਾਲੀਆਂ ਦੀ ਭਾਈਵਾਲੀ ਵਾਲੀ ਨਗਰ ਨਿਗਮ ਨੇ ਕੂੜਾ ਡੰਪ ਹਟਾਏ ਜਾਣ ਜਾਂ ਸੋਲਿਡ ਵੇਸਟ ਪਲਾਂਟ ਲਗਾਏ ਜਾਣ ਦਾ ਪ੍ਰੋਜੈਕਟ ਸਾਲਾਂ ਬੱਧੀ ਲੇਟ ਕਿਉਂ ਕੀਤਾ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਖੁਦ ਕੂੜਾ ਡੰਪ ਬਨਾਮ ਸੋਲਿਡ ਵੇਸਟ ਪਲਾਂਟ ਪ੍ਰੋਜੈਕਟ ਛੇਤੀ ਸਥਾਪਿਤ ਕੀਤੇ ਜਾਣ ਦੀ ਗੱਲ ਕਰਦੇ ਹਨ ਲੇਕਿਨ ਦੂਸਰੇ ਪਾਸੇ ਆਪਣੇ ਚਹੇਤੇ ਮੰਤਰੀ ਨੂੰ ਕੂੜਾ ਡੰਪ ਨੇੜਲੀਆਂ ਜਮੀਨਾਂ ਨੂੰ ਖ੍ਰੀਦਣ ਦੇ ਨਾਮ ਹੇਠ ਘਪਲੇ ਕਰਨ ਦੀ ਛੁਟ ਦਿੰਦੇ ਹਨ ।ਸ੍ਰ ਔਜਲਾ ਨੇ ਕਿਹਾ ਕਿ ਜਦੋਂ ਹੁਣ ਸਪੱਸ਼ਟ ਹੋ ਚੁੱਕਾ ਹੈ ਕਿ ਨਗਰ ਨਿਗਮ ਮੇਅਰ ਤੇ ਮੰਤਰੀ ਅਨਿਲ ਜੋਸ਼ੀ ਨੇ ਕਰੋੜਾਂ ਰੁਪਏ ਦਾ ਘਪਲਾ ਕਰ ਲਿਆ ਹੈ ਤਾਂ ਉਸ ਨੂੰ ਨੈਤਕਿਤਾ ਦੇ ਆਧਾਰ ਤੇ ਅਸਤੀਫਾ ਦੇਣਾ ਬਣਦਾ ਹੈ ।ਔਜਲਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਕਾਲੀਭਾਜਪਾ ਸਰਕਾਰ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਹੇ ਮੰਤਰੀ ਨੂੰ ਲਾਂਭੇ ਨਾ ਕੀਤਾ ਤਾਂ ਕਾਂਗਰਸ ਖੁਦ ਮੈਦਾਨ ਵਿੱਚ ਉਤਰੇਗੀ ਤੇ ਸਰਕਾਰ ਨੁੰ ਮਜਬੂਰ ਕਰੇਗੀ ਕਿ ਉਹ ਘਪਲੇਬਾਜਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਏ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply