Saturday, June 29, 2024

ਡੀ.ਈ.ਓ (ਸੰਕੈਡਰੀ) ਵੱਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਮੁਲਾਂਕਣ ਕੇਂਦਰ ਦਾ ਨਿਰੀਖਣ

PPN0104201602

ਬਟਾਲਾ, 1 ਅਪ੍ਰੈਲ (ਨਰਿੰਦਰ ਸਿੰਘ ਬਰਨਾਲ)- ਵਿਦਿਅਕ ਸਾਲ ਦੇ ਪਹਿਲੇ ਦਿਨ ਹੀ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਵੱਲੋ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਖੇ ਬਾਰਵੀਂ ਕਲਾਸ ਦੀ ਟੇਬਲ ਮਾਰਕਿੰਗ ਦਾ ਨਿਰੀਖਣ ਕੀਤਾ। ਜਿਕਰਯੋਗ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵੱਲੋ ਬਾਰਵੀਂ ਜਮਾਤ ਦੇ ਮਾਰਚ 2016 ਵਿਚ ਹੋਈ ਪ੍ਰੀਖਿਆ ਦਾ ਟੇਬਲ ਮਾਰਕਿੰਗ ਸੈਟਰ ਬਣਾਇਆ ਗਿਆ। ਟੇਬਲ ਮਾਰਕਿੰਗ ਸੈਟਰ ਵਿਚ ਉਤਰ ਪੱਤਰੀਆਂ ਤੇ ਤਿਆਰ ਕੀਤੀਆਂ ਜਾ ਰਹੀ ਵਿਦਿਆਰਥੀਆਂ ਦੀ ਐਵਾਰਡ ਲਿਸਟਾਂ ਨੂੰ ਵੀ ਚੈਕ ਕੀਤਾ ਗਿਆ। ਇਸ ਸੈਟਰ ਦੀ ਚੈਕਿੰਗ ਤੋ ਬਾਅਦ ਸਕੂਲ ਦੇ ਨਿਰੀਖਣ ਦੌਰਾਨ ਸਕੂਲ ਵਿਚ ਬਣਾਈਆਂ ਗਈ ਦਾਖਲਾ ਕਮੇਟੀਆ ਨੂੰ ਚੈਕ ਕੀਤਾ ਤੇ ਤਸੱਲੀ ਦਾ ਪ੍ਰਗਟਾਅ ਕੀਤਾ। ਸਕੂਲ ਵਿਚ ਅਧਿਆਪਕਾਂ ਦੀ ਹਾਜ਼ਰੀ, ਸਾਫ ਸਫਾਈ ਵਧੀਆ ਸੀ। ਸਕੂਲ ਅਧਿਆਪਕਾਂ ਨੂੰ ਸਕੂਲ ਵਿਚ ਦਾਖਲਾ ਵੱਧ ਤੋਂ ਵੱਧ ਕਰਨ ਵਾਸਤੇ ਸਕੂਲ ਅਧਿਆਪਕਾਂ ਨੂੰ ਆਲੇ ਦੁਆਲੇ ਦੇ ਸਕੂਲਾਂ ਵਿਚ ਜਾ ਕੇ ਸਕੂਲ ਦੀਆਂ ਪ੍ਰਾਪਤੀਆਂ ਤੇ ਸਰਕਾਰ ਵੱਲੋ ਦਿਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਤਾਂ ਜੋ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਉਹਨਾ ਦੇ ਨਾਲ ਡਿਪਟੀ ਡੀ.ਓ ਭਾਰਤ ਭੂਸ਼ਨ, ਨਰਿੰਦਰ ਸਿੰਘ ਤੋਂ ਇਲਾਵਾ ਸਟਾਫ ਮੈਂਬਰ ਕਮਲੇਸ ਕੌਰ, ਸੁਨੀਤਾ ਸਰਮਾ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਅਨਿਲ ਸਰਮਾ, ਅਸ਼ੋਕ ਕੁਮਾਰ, ਅਨਿਲ ਸਰਮਾ, ਗੁਰਜੀਤ ਸਿੰਘ, ਗੁਰਿੰਦਰ, ਅਨਿਲ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply