Wednesday, July 3, 2024

ਨੈਸ਼ਨਲ ਅਰਬਨ ਹੈਲਥ ਮਿਸ਼ਨ ਤਹਿਤ ਇਕ ਰੋਜ਼ਾ ਓਰੀਐਨਟੇਸ਼ਨ ਵਰਕਸ਼ਾਪ ਆਯੋਜਿਤ

PPN0604201605ਬਠਿੰਡਾ, 6 ਅਪ੍ਰੈਲ (ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਬਠਿੰਡਾ ਵੱਲੋਂ ਨੈਸ਼ਨਲ ਅਰਬਨ ਹੈਲਥ ਮਿਸ਼ਨ ਤਹਿਤ ਅਰਬਨ ਲੋਕਲ ਬਾਡੀਜ਼ ਦੀ ਇਕ ਰੋਜ਼ਾ ਓਰੀਅਨਟੇਸ਼ਨ ਵਰਕਸ਼ਾਪ ਨਗਰ ਨਿਗਮ ਬਠਿੰਡਾ ਵਿਖੇ ਡਾ: ਤੇਜਵੰਤ ਸਿੰਘ ਰੰਧਾਵਾ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਜੀ ਦੀ ਰਹਿਨੁਮਾਈ ਹੇਠ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਬਲਵੰਤ ਰਾਏ ਨਾਥ ਮੇਅਰ ਬਠਿੰਡਾ, ਸ਼੍ਰੀਮਤੀ ਗੁਰਬਿੰਦਰ ਕੌਰ ਮਾਂਗਟ ਡਿਪਟੀ ਮੇਅਰ ਬਠਿੰਡਾ, ਕਮਲ ਕਾਂਤ ਗੋਇਲ ਜੁਆਇੰਟ ਕਮਿਸ਼ਨਰ ਨਗਰ ਨਿਗਮ ਬਠਿੰਡਾ, ਸ਼ੁਨੀਲ ਕੁਮਾਰ ਬਿੱਟਾ ਪ੍ਰਧਾਨ ਨਗਰ ਕੋਂਸਲ ਰਾਮਪੁਰਾ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਬਠਿੰਡਾ ਸ਼ਹਿਰ ਦੇ ਸਮੂਹ ਮਿਊਸੀਂਪਲ ਕੌਸਲਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੀਆਂ, ਆਈ.ਸੀ.ਡੀ.ਐਸ ਵਿਭਾਗ, ਐਜੂਕੇਸ਼ਨ ਵਿਭਾਗ, ਵਾਟਰ ਅਤੇ ਸ਼ੈਨੀਟੇਸ਼ਨ ਵਿਭਾਗ ਵੱਲੋਂ ਸ਼ਿਰਕਤ ਕੀਤੀ ਗਈ। ਇਸ ਇਕ ਰੋਜ਼ਾ ਵਰਕਸ਼ਾਪ ਦਾ ਮੁੱਖ ਮੰਤਵ ਮਿਊਸੀਂਪਲ ਕੌਸਲਰ ਅਤੇ ਲੋਕਲ ਬਾਡੀਜ਼ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਅਰਬਨ ਹੈਲਥ ਮਿਸ਼ਨ ਤਹਿਤ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੋਂ ਜਾਗਰੂਕ ਕਰਨਾ ਸੀ। ਇਸ ਵਰਕਸ਼ਾਪ ਵਿੱਚ ਡਾ: ਪੈਮਿਲ ਬਾਂਸਲ ਨੋਡਲ ਅਫਸਰ ਅਰਬਨ ਵੱਲੋਂ ਅਰਬਨ ਹੈਲਥ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਡਾ: ਰਵਨਜੀਤ ਕੌਰ ਬਰਾੜ ਵੱਲੋਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਜੇ.ਐਸ.ਵਾਈ, ਜੇ.ਐਸ.ਐਸ.ਕੇ ਅਤੇ ਫੈਮਿਲੀ ਪਲੇਨਿੰਗ ਸਰਵਸਿਜ਼ ਬਾਰੇ ਜਾਣਕਾਰੀ ਦਿੱਤੀ ਗਈ। ਡਾ: ਰਾਕੇਸ਼ ਗੋਇਲ ਜਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਟੀਕਾਕਰਨ ਸਡਿਊਲ ਅਤੇ ਰਾਸ਼ਟਰੀ ਬਾਲ ਸਵੱਸਥ ਕਾਰਿਆਕਰਮ ਬਾਰੇ ਜਾਣਕਾਰੀ ਦਿੱਤੀ ਗਈ। ਡਾ: ਐਸ.ਕੇ ਰਾਜਕੁਮਾਰ ਵੱਲੋਂ ਤੰਬਾਕੂ ਐਕਟ ਅਤੇ ਉਸਦੀਆਂ ਧਰਾਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਡਾ: ਕੁੰਦਨ ਪਾਲ ਕੁਮਾਰ ਐਸ.ਐਮ.ਓ ਵੋਮੈਨ ਐਂਡ ਚਿਲਡਰਨ ਵੱਲੋਂ ਪੀ.ਸੀ.ਪੀ.ਐਨ.ਡੀ.ਟੀ ਐਕਟ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਦਾ ਵਿਸਥਾਰ ਸਹਿਤ ਵੇਰਵਾ ਦਿੱਤਾ ਗਿਆ। ਡਾ: ਰਾਜਪਾਲ ਸਿੰਘ ਜਿਲ੍ਹਾ ਐਪੀਡੀਮਾਲੋਜਿਸਟ ਵੱਲੋਂ ਡੇਂਗੂ ਬੁਖਾਰ ਅਤੇ ਵੈਕਟਰ ਬੋਰਨ ਡਸੀਸਜ਼ ਬਾਰੇ ਜਾਣਕਾਰੀ ਦਿੱਤੀ ਗਈ। ਜਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਜਗਤਾਰ ਸਿੰਘ ਬਰਾੜ ਵੱਲੋਂ 108 ਐਬੂਲੈਂਸ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਡਾ: ਐਸ.ਐਸ. ਰੋਮਾਣਾ ਡਿਪਟੀ ਮੈਕੀਕਲ ਕਮਿਸ਼ਨਰ ਬਠਿੰਡਾ, ਸ਼੍ਰੀਮਤੀ ਗਾਇਤਰੀ ਮਹਾਜਨ ਜਿਲ੍ਹਾ ਪ੍ਰੋਗਰਾਮ ਮੈਨੇਜਰ (ਐਨ.ਐਚ.ਐਮ), ਸ਼੍ਰੀਮਤੀ ਸੁਖਵਿੰਦਰ ਕੌਰ ਅਕਾਊਂਟ ਅਫ਼ਸਰ (ਐਨ.ਐਚ.ਐਮ), ਸੁਨੀਲ ਕੁਮਾਰ ਕੁਆਰੀਨੇਟਰ ਅਰਬਨ ਹੈਲਥ ਮਿਸ਼ਨ, ਨਿਰਦੇਵ ਸਿੰਘ ਐਸ.ਆਈ ਅਤੇ ਐਨ.ਐਚ.ਐਮ ਦਾ ਸਮੂਹ ਸਟਾਫ ਹਾਜ਼ਰ ਸੀ। ਸਟੇਜ਼ ਦੀ ਕਾਰਵਾਈ ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਫੈਸਿਲੀਟੇਟਰ ਵੱਲੋਂ ਬਾਖੂਬੀ ਨਿਭਾਈ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply