Wednesday, July 3, 2024

ਵਿਸਾਖੀ ‘ਤੇ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਸਬੰਧੀ ਜਨ ਸੰਪਰਕ ਮੁਹਿੰਮ ਸ਼ੁਰੂ

PPN0604201604ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਸਾਖੀ ਮੌਕੇ 13 ਅਪ੍ਰੈਲ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਜੋਰਾਂ ‘ਤੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਨ ਸੰਪਰਕ ਮੁਹਿੰਮ ਵਿੱਚ ਜੁਟੇ ਹੋਏ ਹਨ। ਪਾਰਟੀ ਦੀ ਜੋਨਲ ਲੀਡਰਸ਼ਿੱਪ ਅਤੇ ਵਲੰਟੀਅਰ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ਵਿੱਚ ਭਾਗ ਲੈਣ ਲਈ ਉਤਸਾਹਿਤ ਕਰ ਰਹੇ ਹਨ। ਇਸ ਲੜੀ ਤਹਿਤ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਤਲਵੰਡੀ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਵਲੰਟੀਅਰਜ਼ ਨਾਲ ਮੀਟਿੰਗਾਂ ਕੀਤੀਆਂ ਅਤੇ ਰੈਲੀ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਵਿਸਾਖੀ ਮੌਕੇ ਕੀਤੀ ਜਾਣ ਵਾਲੀ ਇਹ ਰੈਲੀ ਸਾਲ 2017 ਪਾਰਟੀ ਦੀ ਹੁੰਝਾ ਫੇਰ ਜਿੱਤ ਨੂੰ ਯਕੀਨੀ ਬਣਾਏਗੀ। ਮਾਘੀ ਮੇਲੇ ਦੀ ਕਾਨਫਰੰਸ ਦੀ ਤਰ੍ਹਾਂ ਵਿਸਾਖੀ ਰੈਲੀ ਵੀ ਅਕਾਲੀਆਂ ਅਤੇ ਕਾਂਗਰਸ ਦੀ ਰੈਲੀ ਨੂੰ ਪਛਾੜ ਦੇਵੇਗੀ। ਆਪ ਦੀ ਰੈਲੀ ਵਿੱਚ ਲੋਕ ਆਪਣੇ ਸਾਧਨਾਂ ਰਾਹੀਂ ਖੁਦ ਚੱਲ ਕੇ ਆਉਣਗੇ ਅਤੇ ਆਮ ਆਦਮੀ ਪਾਰਟੀ ਦੀ ਕਾਨਫਰੰਸ ਦੀ ਚਰਚਾ ਹਰ ਬੰਨ੍ਹੇ ਹੋਵੇਗੀ। ਆਪ ਦੀ ਰੈਲੀ ਦਾ ਇਕੱਠ ਅਕਾਲੀਆਂ ਅਤੇ ਕਾਂਗਰਸੀਆਂ ਦੀ ਰੈਲੀ ਨਾਲੋਂ ਕਈ ਗੁਣਾ ਵੱਧ ਹੋਵੇਗਾ। ਇਹ ਅਕਾਲੀਆਂ ਵਿੱਚ ਘਬਰਾਹਟ ਦਾ ਹੀ ਨਤੀਜ਼ਾ ਹੈ ਕਿ ਉੱਪ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਰੈਲੀਆਂ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਸੌਂ ਪਾ ਕੇ ਲਿਆਉਣ ਅਤੇ ਤਖ਼ਤ ਸਾਹਿਬ ‘ਤੇ ਨਤਮਸਤਕ ਹੋਣ ਤੋਂ ਪਹਿਲਾਂ ਰੈਲੀ ਵਿੱਚ ਬਾਦਲ ਸਾਹਿਬ ਦਾ ਭਾਸ਼ਨ ਸੁਣਨ।ਪ੍ਰੋ: ਬਲਜਿੰਦਰ ਕੌਰ ਨੇ ਅੱਗੇ ਕਿਹਾ ਕਿ ਲੋਕ ਭਾਵੇਂ ਕਿਸੇ ਦੀਆਂ ਬੱਸਾਂ ‘ਤੇ ਚੜ੍ਹ ਕੇ ਆਉਣ, ਪਰ ਆਉਣਗੇ ਆਪ ਦੀ ਰੈਲੀ ਵਿੱਚ। ਰੈਲੀ ਦੇ ਸੰਬੰਧ ਵਿੱਚ ਪਿੰਡ-ਪਿੰਡ ਪ੍ਰਚਾਰ ਅਗਲੇ 2-3 ਦਿਨਾਂ ਵਿੱਚ ਪੂਰਾ ਬੁਲੰਦੀਆਂ ‘ਤੇ ਹੋਵੇਗਾ। ਇਸ ਮੌਕੇ ਉਹਨਾਂ ਦੇ ਨਾਲ ਮਾਨਸਾ ਸੈਕਟਰ ਦੀ ਇਸਤਰੀ ਵਿੰਗ ਇੰਚਾਰਜ ਕਰਮਜੀਤ ਕੌਰ, ਸਰਕਲ ਇੰਚਾਰਜ ਰੇਸ਼ਮ ਸਿੰਘ ਅਤੇ ਜੋਨਲ ਮੀਡੀਆ ਇੰਚਾਰਜ ਨੀਲ ਗਰਗ ਤੋਂ ਇਲਾਵਾ ਕਾਫੀ ਵਲੰਟੀਅਰ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply