Wednesday, July 3, 2024

ਰਿਸ਼ਤੇ ਅਤੇ ਰਾਸ਼ਟਰ ਨਿਰਮਾਣ ਵਿਸ਼ੇ ‘ਤੇ ਇਕ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਖੁਰਮਣੀਆ)ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ‘ਰਿਸ਼ਤੇ ਅਤੇ ਰਾਸ਼ਟਰ ਨਿਰਮਾਣ’ ਵਿਸ਼ੇ ‘ਤੇ ਇਕ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕੀਤਾ ਗਿਆ। ਵਿਸ਼ਵ ਸ਼ਾਂਤੀ ਨੂੰ ਸਮਰਪਿਤ ਇਹ ਸੈਮੀਨਾਰ ਚੇਨਈ ਦੇ ਸ੍ਰੀ ਰਾਮਾਨੁਜ ਮਿਸ਼ਨ ਟਰੱਸਟ ਅਤੇ ਹਿਸਾਰ ਦੇ ਇੰਡੀਅਨ ਐਸੋਸੀਏਸ਼ਨ ਆਫ ਹੈਲਥ, ਰੀਸਰਚ ਐਂਡ ਵੈਲਫੇਅਰ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਮੌਕੇ ਅਮਰੀਕਾ ਦੇ ਗਲੋਬਲ ਯੂਥ ਕੋਨੈਕਟ ਦੇ ਐਗਜ਼ੀਕਿਊਟਿਵ ਡਾਇਰੈਕਟਰ, ਮਿਸਟਰ ਜੌਨਸਨ ਟੌਰੀਐਨੋ, ਫਲਸਤੀਨ ਦੇ ਮਨਿਸਟਰੀ ਆਫ ਸੋਸ਼ਲ ਅਫੇਅਰਜ਼ ਦੇ ਮੁਖੀ, ਸ੍ਰੀ ਅਰਾਫਤ ਅਬੂ ਅਤੇ ਨੇਪਾਲ ਦੇ ਲੁੰਬਨੀ ਪੀਸ ਫਾਰਮ ਵਰਲਡ ਦੇ ਪ੍ਰਧਾਨ, ਸ੍ਰੀ ਬਾਸੂ ਗੌਤਮ ਨੇ ਪਰਿਵਾਰਕ ਰਿਸ਼ਤੇ ਅਤੇ ਰਾਸ਼ਟਰ ਨਿਰਮਾਣ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਵਰਕਸ਼ਾਪ ਦੀ ਪ੍ਰਧਾਨਗੀ ਡੀਨ, ਅਕਾਦਮਿਕ ਮਾਮਲੇ, ਪ੍ਰੋ. ਨਵਦੀਪ ਸਿੰਘ ਤੁੰਗ ਨੇ ਕੀਤੀ ਅਤੇ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਦੇ ਮੁਖੀ, ਪ੍ਰੋ. ਅਮਿਤ ਕੌਟਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਵਿਭਾਗ ਦੇ ਮੁਖੀ, ਪ੍ਰੋ. ਸੁਨੀਤ ਗੁਪਤਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਦੀਆਂ ਗਤੀਵਧੀਆਂ ਬਾਰੇ ਜਾਣਕਾਰੀ ਦਿੱਤੀ।
ਮਿਸਟਰ ਜੈਨਸਨ ਨੇ ਕਿਹਾ ਕਿ ਇਕ ਸੁਖਾਵੇਂ ਮਾਹੌਲ ਵਾਲੇ ਪਰਿਵਾਰ ਜਿਨ੍ਹਾਂ ਦਾ ਆਪਸੀ ਤਾਲਮੇਲ ਬਹੁਤ ਨਿੱਘਾ ਹੁੰਦਾ ਹੈ ਉਹ ਚੰਗੇ ਰਾਸ਼ਟਰ ਦੇ ਨਿਰਮਾਣ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਵਿਸ਼ਵ ਸ਼ਾਂਤੀ ਲਈ ਪਰਿਵਾਰਕ ਪ੍ਰੇਮ ਅਤੇ ਆਪਸੀ ਭਾਈਚਾਰਾ ਮਜਬੂਤ ਹੋਵੇ। ਰਾਮਾਨੁਜ ਮਿਸ਼ਨ ਦੇ ਫਾਂਊਂਡਰ ਤੇ ਮੈਨੇਜਿੰਗ ਟਰੱਸਟੀ, ਸ੍ਰੀ ਚਤੁਰਵੇਦੀ ਨੇ ਕਿਹਾ ਕਿ ਸਾਡੇ ਜੀਵਨ ਵਿਚ ਸਮਰਪਣ ਦੀ ਭਾਵਨਾ, ਪਿਆਰ ਅਤੇ ਸਾਕਾਰਾਤਮਕ ਸੋਚ ਤੇ ਸਬੰਧਾਂ ਹੋਣੇ ਬਹੁਤ ਜਰੂਰੀ ਹਨ।
ਗਲੋਬਲ ਹਾਰਮਨੀ ਐਸੋਸੀਏਸ਼ਨ ਦੇ ਵਾਈਸ-ਪ੍ਰੈਜ਼ੀਡੈਂਟ, ਸ੍ਰੀ ਰਮੇਸ਼ ਕੁਮਾਰ ਨੇ ਯੋਗਾ, ਪ੍ਰਾਣਾਯਾਮ, ਮੈਡੀਟੇਸ਼ਨ ਅਤੇ ਨੇਤੀ ਕਿਰਿਆਵਾਂ ਦੇ ਸਾਡੇ ਜੀਵਨ ਵਿਚ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਇਸ ਮੌਕੇ ਜਲ ਨੇਤੀ ਅਤੇ ਦੁੱਧ ਨੇਤੀ ਦੀ ਪ੍ਰਯੋਗੀ ਕਿਰਿਆਵਾਂ ਕਰਕੇ ਵਿਖਾਈਆਂ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੁੱਛੇ ਸੁਆਲਾਂ ਦਾ ਜੁਆਨ ਵੀ ਉਨ੍ਹਾਂ ਦਿੱਤਾ।ਇਸ ਮੌਕੇ ਯੂਨੀਵਰਸਿਟੀ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply