Wednesday, July 3, 2024

ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ

PPN0604201618ਜੰਡਿਆਲਾ ਗੁਰੂ, 6 ਅਪ੍ਰੈਲ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ)- ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਵਲੋਂ ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ ਦੀ ਰਹਿਨੁਮਾਈ ਹੇਠ ਸਕੂਲ ਦਾ ਸਥਾਪਨਾ ਦਿਵਸ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਵਿੱਚ  ਵਿਸ਼ੇਸ਼ ਤੋਰ ‘ਤੇ ਸ਼ਾਮਿਲ ਹੋਏ ਬਾਬਾ ਪਰਮਾਨੰਦ ਜੀ ਮੁੱਖ ਸੰਚਾਲਕ ਗੁਰਦੁਆਰਾ ਤਪ ਅਸਥਾਨ ਬਾਬਾ ਹੰਦਾਲ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦੇ ਅਧਿਆਪਕ ਵੀ ਬੱਚਿਆਂ ਦੇ ਗੁਰੁ ਹੁੰਦੇ ਹਨ ਜੋ ਉਹਨਾਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਸਿਖਾਉਂਦੇ ਹਨ,ਪਰ ਇਹਨਾਂ ਸਭ ਤੋਂ ਉੱਪਰ ਬੱਚੇ ਦਾ ਸਭ ਤੋਂ ਵੱਡਾ ਗੁਰੁ ਉਸ ਦੀ ਮਾਂ ਹੈ ਜਿਸ ਦੀ ਛਤਰ ਛਾਇਆ ਹੇਠ ਬੱਚਾ ਵੱਡਾ ਹੁੰਦਾ ਹੈ ਅਤੇ ਜੋ ਮਾਂ ਸ਼ੁਰੂ ਤੋਂ ਜਨਮ ਸਮੇਂ ਉਸ ਨੂੰ ਸਿਖਿਆ ਦਿੰਦੀ ਹੈ ਉਹ ਸਾਰੀ ਉਮਰ ਉਸ ਰਸਤੇ ‘ਤੇ ਹੀ ਚਲਦਾ ਹੈ। ਬਾਬਾ ਪਰਮਾਨੰਦ ਜੀ ਨੇ ਸਕੂਲ ਦਾ ਚੰਗਾ ਨਤੀਜਾ ਆਉਣ ਤੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਇਨਾਮ ਦੇਣ ਦਾ ਸੁਝਾਅ ਸਕੂਲ ਪ੍ਰਬੰਧਕ ਕਮੇਟੀ ਨੂੰ ਦਿੱਤਾ।
ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਨ 2000 ਤੋਂ ਇਹ ਸਕੂਲ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਅਤੇ ਬਾਬਾ ਪਰਮਾਨੰਦ ਜੀ ਵਲੋਂ ਹਰ ਸਾਲ ਦਿਤੇੇ ਅਸ਼ੀਰਵਾਦ ਕਾਰਨ ਚੜਦੀ ਕਲਾ ਵਿੱਚ ਜਾ ਰਿਹਾ ਹੈ ਅਤੇ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਉਹਨਾਂ ਦੀਆਂ ਮਨਪਸੰਦ ਖੇਡਾ ਨਾਲ ਜੋੜ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭੇਜਿਆ ਜਾਂਦਾ ਹੈ। ਜਿਥੌਂ ਉਹ ਵੱਡੇ ਇਨਾਮ ਜਿੱਤਕੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੁ ਦੇ ਲੰਗਰ ਵਰਤਾਏ ਗਏ। ਇਸ ਮੋਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਜਸਪਾਲ ਸਿੰਘ ਬੱਬੂ ਕੋਂਸਲਰ, ਬਲਦੇਵ ਸਿੰਘ ਗਾਂਧੀ, ਸੁਰਿੰਦਰ ਕੁਮਾਰ ਬਿੱਟੀ, ਹਰਚਰਨ ਸਿੰਘ ਬਰਾੜ ਕੋਂਸਲਰ, ਐਸ ਪੀ ਬੈੱਗ ਵਾਲੇ, ਸਮੂਹ ਪੱਤਰਕਾਰ ਭਾਈਚਾਰਾ, ਪ੍ਰਿੰਸੀਪਲ ਅਮਰਪ੍ਰੀਤ ਕੋਰ ਅਤੇ ਸਕੂਲ ਸਟਾਫ ਵਿਦਿਆਰਥੀਆਂ ਸਮੇਤ ਹਾਜਿਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply