Wednesday, July 3, 2024

ਸਰਬੱਤ ਦਾ ਭਲਾ ਟਰੱਸਟ ਵਲੋਂ 13 ਲੋੜਵੰਦ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਭੇਟ

PPN0604201621ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ)- ਨਾਮਵਰ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਡਾ: ਐਸ.ਪੀ .ਸਿਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਟ੍ਰੱਸਟ ਵਲੋਂ ਬਾਬਾ ਬੁਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੇ ਸਹਿਯੋਗ ਨਾਲ ਕਸਬਾ ਰਾਜਾਸਾਂਸੀ ਦੇ ਗੁਰਦੁਆਰਾ ਸਾਹਿਬ ਘਾਹ ਮੰਡੀ ਵਿਖੇ ਇਕ ਸਮਾਗਮ ਦੌਰਾਨ ਅੱਜ 13 ਲੋੜਵੰਦ ਜੋੜਿਆ ਨੂੰ ਘਰੇਲੂ ਵਰਤੋਂ ਦਾ ਸਮਾਨ ਵੰਡਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿਦਰ ਸਿਘ ਹੇਰ, ਜਨਰਲ ਸਕੱਤਰ ਸੁਖਦੀਪ ਸਿਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਧੂ ਚਮਿਆਰੀ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ ਨੇ ਸਾਂਝੇ ਤੌਰ ਤੇ ਕਿਹਾ ਕਿ ਟਰੱਸਟ ਵਲੋਂ ਪਿਛਲੇ ਦਿਨੀਂ ਜਿੰਨ੍ਹਾਂ ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ ਸਨ, ਉਨ੍ਹਾਂ ਨੂੰ ਅੱਜ ਘਰੇਲੂ ਵਰਤੋਂ ਵਾਲਾ ਸਮਾਨ ਜਿਸ ਵਿੱਚ ਇਕ ਬੈੱਡ, ਬਿਸਤਰੇ, ਬਰਤਨ, ਕੁਰਸੀਆਂ, ਮੇਜ ਅਤੇ ਕੱਪੜੇ ਆਦਿ ਦਿਤੇ ਗਏ ਹਨ। ਉਨ੍ਹਾਂ ਟਰੱਸਟ ਵਲੋਂ ਦਿਤੀਆਂ ਜਾ ਰਹੀਆਂ ਵੱਖ ਵੱਖ ਸਹੂਲਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਡਾ: ਐਸ.ਪੀ. ਸਿੰਘ ਓਬਰਾਏ ਦੀ ਪਹਿਲਕਦਮੀ ਸਦਕਾ ਟਰੱਸਟ ਵਲੋਂ ਅੰਮ੍ਰਿਤਸਰ ਦੇ ਨਾਮਵਰ ਈ.ਐਮ.ਸੀ. ਹਸਪਤਾਲ ਵਿਖੇ ਡਾਇਲਸਿਸ ਮਸ਼ੀਨਾਂ ਸਥਾਪਤ ਕਰਕੇ ਲੋੜਵੰਦ ਤੇ ਗਰੀਬ ਮਰੀਜਾਂ ਦੇ ਕਿਫਾਇਤੀ ਖਰਚ ਤੇ ਡਾਇਲਸਿਸ ਕੀਤੇ ਜਾ ਰਹੇ ਹਨ।
ਇਸ ਮੌਕੇ ਬਾਬਾ ਬੁਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਪ੍ਰਧਾਨ ਗਿਆਨੀ ਸਵਿੰਦਰ ਸਿੰਘ, ਗਿਆਨੀ ਕੁਲਵੰਤ ਸਿੰਘ, ਗੁਰਲਾਲ ਸਿੰਘ, ਗਿਆਨੀ ਤਿਲਕ ਸਿੰਘ, ਗਿਆਨੀ ਸਰਵਨ ਸਿੰਘ ਚਮਿਆਰੀ, ਬਾਬਾ ਵਿਰਸਾ ਸਿੰਘ ਚਮਿਆਰੀ, ਬਾਬਾ ਸਮਸ਼ੇਰ ਸਿਘ ਕੋਹਰੀ, ਜਗਦੇਵ ਸਿਘ,  ਸ਼ਿਸ਼ਪਾਲ ਸਿਘ ਲਾਡੀ, ਹਰਜਿਦਰ ਸਿਘ ਮੁੱਧ,  ਸ਼ਿਵਦੇਵ ਸਿਘ ਬੱਲ, ਬਲਵਿਦਰ ਕੌਰ, ਆਸ਼ਾ ਤਿਵਾੜੀ, ਪ੍ਰਮਿਦਰ ਸਿਘ ਕੜਿਆਲ, ਪਲਵਿਦਰ ਸਿਘ ਸਰਹਾਲਾ ਆਦਿ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply