Wednesday, July 3, 2024

ਚੀਫ਼ ਖ਼ਾਲਸਾ ਦੀਵਾਨ ਵਲੋਂ ਜੇ.ਈ.ਈ ਦੀ ਪ੍ਰੀਖਿਆ ਦੇ ਪ੍ਰਬੰਧਕਾਂ ਦਾ ਸਨਮਾਨ

PPN0604201622ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਵੱਲੋਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲੇ ਲਈ ਰਾਸ਼ਟਰ ਪੱਧਰ ਤੇ ਕਰਵਾਈ ਗਈ ਜੇ.ਈ.ਈ. ਦੀ ਪ੍ਰੀਖਿਆ ਅੰਮ੍ਰਿਤਸਰ ਵਿੱਚ ਸੀ.ਬੀ.ਐਸ.ਈ. ਦੇ ਵੱਖ ਵੱਖ 14 ਸਕੂਲਾਂ ਵਿੱਚ ਹੋਈ । ਪ੍ਰੀਖਿਆ ਦੇ ਕੋਆਰਡੀਨੇਟਰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਇਸ ਵਾਰ ਅੰਮ੍ਰਿਤਸਰ ਵਿੱਚ ਕੁਲ ੮੧੫੬ ਵਿਦਿਆਰਥੀਆ ਨੇ  ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ ੭੧੪੭ ਵਿਦਿਆਰਥੀ ਪੇਪਰੁ੧ ਅਤੇ ੧੦੦੯ ਵਿਦਿਆਰਥੀ ਪੇਪਰੁ੨ ਲਈ ਪ੍ਰੀਖਿਆ ਵਿੱਚ ਬੈਠੇ  ਸਨ । ਉਨ੍ਹਾਂ ਕਿਹਾ ਕਿ ਜੇ.ਈ.ਈ. ਦੀ ਪ੍ਰੀਖਿਆ ਸਹੀ ਢੰਗ ਨਾਲ ਕਰਵਾਉਣ ਲਈ ਸੀ.ਬੀ.ਐਸ.ਈ. ਨਾਲ ਸੰਬੰਧਿਤ ਅਧਿਕਾਰੀਆਂ, ਵੱਖੁਵੱਖ ਸੂਬਿਆਂ ਤੋਂ ਤੈਨਾਤ ਕੀਤੇ ਗਏ ਆਬਜ਼ਰਵਰ ਅਤੇ ਸੰਬੰਧਿਤ ਪਿ੍ਰੰਸੀਪਲ ਸਾਹਿਬਾਨ ਨੇ ਮਹ’ਤਵਪੂਰਨ ਭੁਮਿਕਾ ਨਿਭਾਈ ਅਤੇ ਇਸ ਸੰਬੰਧੀ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਸਨ । ਜੇ.ਈ.ਈ. ਦੀ ਪ੍ਰੀਖਿਆ ਸਹੀ ਢੰਗ ਨਾਲ ਕਰਵਾਉਣ ਲਈ ਸੀ.ਬੀ.ਐਸ.ਈ. ਦੇ ਦਿੱਲੀ ਤੋਂ ਜਾਇੰਟ ਸੈਕਟਰੀ ਸ਼੍ਰੀ ਰਣਵੀਰ ਸਿੰਘ, ਸ਼੍ਰੀ ਰਜੇਸ਼ ਗੁਪਤਾ ਅਤੇ ਸ਼੍ਰੀਮਤੀ ਸੰਤੋਸ਼ ਦੇਵਿਕਰ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪਹੁੰਚੇ ਸਨ । ਜਿਨ੍ਹਾਂ ਦੀ ਦੇਖੁਰੇਖ ਵਿੱਚ ਇਹ ਪ੍ਰੀਖਿਆ ਬਹੁਤ ਵਧੀਆ ਢੰਗ ਨਾਲ ਸੰਪੂਰਨ ਹੋਈ। ਡਾ: ਧਰਮਵੀਰ ਸਿੰਘ ਨੇ ਸੀ.ਬੀ.ਐਸ.ਈ. ਦੇ ਸਾਰੇ ਸਕੂਲਾਂ ਦੇ ਪਿ੍ਰੰਸੀਪਲ ਸਾਹਿਬਾਨ ਜਿਨ੍ਹਾਂ  ਬਤੌਰ ਸੈਂਟਰ ਸੁਪਰੀਟੈਂਡੈਂਟ ਭੁਮਿਕਾ ਨਿਭਾਈ ਅਤੇ ਆਬਜ਼ਰਵਰ ਸਾਹਿਬਾਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਹਨਾਂ ਸਾਰੇ ਮਹਿਮਾਨਾਂ ਨੂੰ ਪ੍ਰੀਖਿਆ ਸਫਲਤਾਪੂਰਵਕ ਕਰਵਾਉਣ ਲਈ ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਛੋੋਟੁੇਛੋਟੇ ਬੱਚਿਆਂ ਵੱਲੋਂ ਕੀਰਤਨ ਰਾਹੀਂ ਗੁਰੂ ਜਸ ਗਾਇਨ ਕੀਤਾ ਗਿਆ। ਜਾਇੰਟ ਸੱਕਤਰ ਸ਼੍ਰੀ ਰਣਵੀਰ ਸਿੰਘ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਨਵੀਆਂ ਉਸਾਰੀਆਂ ਗਈਆਂ ਲੈਬਜ਼ ਵੇਖਿਆਂ ਅਤੇ ਸਾਰੇ ਸਕੂਲ ਦੀ ਫੇਰੀ ਲਗਾਈ। ਉਹਨਾਂ ਸਕੂਲ ਦੀ ਇਸ ਤਰੱਕੀ ਤੇ ਸਾਰੇ ਪ੍ਰਬੰਧਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।ਇਹਨਾਂ ਸਾਰੇ ਅਧਿਕਾਰੀਆਂ ਨੇ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply