Wednesday, July 3, 2024

ਅੱਜ ਦੀਆਂ ਸੁਰਖੀਆਂ…..

⁠⁠⁠📝 ਅੱਜ ਦੀਆਂ ਸੁਰਖੀਆਂ…..
ਮਿਤੀ : 8 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਸੁਖਬੀਰ ਬਾਦਲ ਨੇ ਗੁਰਦੁਆਰਾ ਸੀਸ ਗੰਜ਼ ਦਿੱਲੀ ਵਿਖੇ ਛਬੀਲ ਤੋੜਨ ਨੂੰ ਆਪ ਦਾ ਹਮਲਾ ਦੱਸਿਆ।

▶ ਛਬੀਲ ਢਾਹ ਕੇ ਗੁਰਦੁਆਰਾ ਸੀਸ ਗੰਜ਼ ਸਾਹਿਬ ਦੀ ਬੇਅਦਬੀ ਕਰਨ ‘ਤੇ ਕੇਜਰੀਵਾਲ ਤੋਂ ਕੈਪਟਨ ਨੇ ਮੰਗਿਆ ਜਵਾਬ।

▶ ਆਪ ਆਗੂ ਸੰਜੇ ਸਿੰਘ ਦਾ ਪਟਲਵਾਰ – ਦਿੱਲੀ ਵਿੱਚ ਐਮ.ਸੀ.ਡੀ ‘ਤੇ ਕਾਬਜ਼ ਭਾਜਪਾ ਨੇ ਗੁ: ਸੀਸ ਗੰਜ਼ ਵਿਖੇ ਕੀਤੀ ਭੰਨਤੋੜ – ਆਪ ਨੂੰ ਕੀਤਾ ਜਾ ਰਿਹਾ ਹੈ ਬਦਨਾਮ।

▶ ਚੰਡੀਗੜ੍ਹ ਏਅਰਪੋਰਟ ਤੋਂ ਉਡਾਨਾਂ ਸ਼ੁਰੂ ਨਾ ਹੋਣ ਦਾ ਮਾਮਲਾ – ਹਾਈਕੋਰਟ ਨੇ ਪ੍ਰਬੰਧਕੀ ਕਮੇਟੀ ਨੂੰ ਪਾਈ ਝਾੜ ਅਤੇ ਮੰਗਿਆ ਸ਼ਪੱਸ਼ਟੀਕਰਨ – ਅਗਲੀ ਸੁਣਵਾਈ 25 ਅਪ੍ਰੈਲ ਨੂੰ।

▶ ਫਰਾਂਸ ਵਿੱਚ 17 ਸਤੰਬਰ ਨੂੰ ਸਥਾਪਤ ਕੀਤਾ ਜਾਵੇਗਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ।

▶ ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਅੱਜ – ਪੰਜਾਬ ਦਾ ਪੱਖ ਰੱਖਣ ਲਈ ਮੁੱਖ ਮੰਤਰੀ ਬਾਦਲ ਵਲੋਂ ਦਿੱਲੀ ਵਿੱਚ ਸੀਨੀਅਰ ਵਕੀਲਾਂ ਨਾਲ ਮੁਲਾਕਾਤ।

▶ ਪਾਕਿਸਤਾਨ ਹਾਈ ਕਮਿਸ਼ਨ ਦਾ ਬਿਆਨ – ਭਾਰਤ ਨਾਲ ਸ਼ਾਂਤੀ ਵਾਰਤਾ ਹੋ ਚੁੱਕੀ ਹੈ ਰੱਦ।

▶ ਸੁਖਬੀਰ ਬਾਦਲ ਦੀ ਕੇਂਦਰੀ ਟਰਾਂਸਪੋਰਟ ਮੰਤਰੀ ਗਡਕਰੀ ਨਾਲ ਮੀਟਿੰਗ – 10000 ਕਰੋੜ ਦੀਆਂ ਸੜਕਾਂ ਅਤੇ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਹਾਈਵੇਅ ਨੂੰ ਮੰਜ਼ੂਰੀ ਮਿਲਣ ਦਾ ਕੀਤਾ ਦਾਅਵਾ।

▶ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਨਸਲੀ ਹਮਲਿਆਂ ਬਾਰੇ ਸ਼੍ਰੋਮਣੀ ਕਮੇਟੀ ਨੇ ਸਿੱਖ ਬੁੱਧੀਜੀਵੀਆਂ ਤੇ ਧਾਰਮਿਕ ਜਥੇਬੰਦੀਆਂ ਤੋਂ ਲਏ ਸੁਝਾਅ।

▶ ਮਾਤਾ ਚੰਦ ਕੌਰ ਕਤਲ ਮਾਮਲਾ – ਲੁਧਿਆਣਾ ਪੁਲਿਸ ਨੇ ਹਮਲਾਵਰਾਂ ਦੀ ਸੂਹ ਦੇਣ ਵਾਲਿਆਂ ਲਈ 10 ਲੱਖ ਦੇ ਇਨਾਮ ਦਾ ਕੀਤਾ ਐਲਾਨ।

▶ ਹਿਮਾਚਲ – ਵਿਧਾਨ ਸਭਾ ‘ਚ ਸੱਤਾ ਧਾਰੀ ਵਿਰੋਧੀ ਹੋਏ ਇੱਕਮੱਤ – ਮੰਤਰੀਆਂ ਤੇ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ ਸੋ ਫੀਸਦੀ ਵਾਧਾ – ਮਿੰਟਾਂ ਵਿੱਚ ਸਰਬਸੰਮਤੀ ਨਾਲ ਕੀਤਾ ਪਾਸ।

▶ ਐਨ.ਆਈ.ਏ ਡੀ.ਐਸ.ਪੀ ਤੰਜ਼ੀਲ ਅਹਿਮਦ ਦੀ ਹੱਤਿਆ ਅੱਤਵਾਦੀਆਂ ਨਹੀਂ ਕੀਤੀ ਬਲਕਿ ਪ੍ਰਾਪਰਟੀ ਵਿਵਾਦ ਕਾਰਨ ਹੋਈ।

▶ ਯੂ.ਪੀ. ਪੁਲਿਸ ਵਲੋਂ ਮਾਸਟਰ ਮਾਇੰਡ ਸ਼ੂਟਰ ਮੂਨੀਰ ਸਮੇਤ 2 ਦੋਸ਼ੀ ਗ੍ਰਿਫਤਾਰ।

▶ ਮੁੰਬਈ ਵਿੱਚ ਹੀ 9 ਅਪ੍ਰੈਲ ਨੂੰ ਹੋਵੇਗਾ ਆਈ.ਪੀ.ਐਲ ਦਾ ਪਹਿਲਾ ਮੈਚ, ਹਾਈਕੋਰਟ ਨੇ ਦਿੱਤੀ ਮੰਜ਼ੂਰੀ।

▶ ਜੇਤਲੀ ਮਾਨਹਾਨੀ ਮਾਮਲਾ – ਕੇਜਰੀਵਾਲ ਨੂੰ ਅਦਾਲਤ ਵਲੋਂ ਮਿਲੀ ਜਮਾਨਤ।

▶ ਪੰਜਾਬ ਭਾਜਪਾ ਵਲੋਂ 2017 ਚੋਣਾਂ ਦੀ ਤਿਆਰੀ – ਪੰਜਾਬ ਯਾਤਰਾ ਦੀ ਕੀਤੀ ਸ਼ੁਰੂਆਤ।

▶ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ‘ਚ ਪੜ੍ਹਾਉਣਗੇ ਅਰਥ ਸ਼ਾਸ਼ਤਰ – ਜਵਾਹਰ ਲਾਲ ਨਹਿਰੂ ਚੇਅਰ ਦੇ ਬਣਨਗੇ ਮੁੱਖੀ।

▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਲੰਬੀ ਹਲਕੇ ‘ਚ ਭਤੀਜਾ ਮਨਪ੍ਰੀਤ ਬਾਦਲ ਦੇਵੇਗਾ ਚੁਣੌਤੀ।

▶ ਕੇਜ਼ਰੀਵਾਲ ਵਲੋਂ ਪੰਜਾਬ ਚੋਣਾਂ ਸਬੰਧੀ ਪੰਜਾਬ ਦੇ ਆਪ ਆਗੂਆਂ ਨਾਲ ਮੀਟਿੰਗ, ਕਿਸਾਨ ਖੁਦਕੁਸ਼ੀਆਂ ਤੇ ਡਰੱਗ ਦੇ ਭਖਦੇ ਮੁੱਦੇ ਵਿਚਾਰੇ।

▶ ਆਈ.ਆਈ.ਟੀ. ਦੀ ਪੜ੍ਹਾਈ ਹੋਈ ਮਹਿੰਗੀ – ਫੀਸ 90 ਹਜ਼ਾਰ ਤੋਂ ਵਧਾ ਕੇ ਕੀਤੀ 2 ਲੱਖ।

▶ ਸ੍ਰੀਨਗਰ ਐਨ.ਆਈ.ਟੀ ਵਿਵਾਦ – ਜੁਡੀਸ਼ੀਅਲ ਜਾਂਚ ਦੇ ਸਰਕਾਰ ਨੇ ਦਿੱਤੇ ਹੁਕਮ, 15 ਦਿਨਾਂ ‘ਚ ਮੰਗੀ ਰਿਪੋਰਟ।

▶ ਵਿਜੈ ਮਾਲੀਆ ਵਲੋਂ 4 ਹਜ਼ਾਰ ਕਰੋੜ ਵਾਪਿਸ ਕਰਨ ਦੀ ਪੇਸ਼ਕਸ਼ ਬੈਂਕਾਂ ਨੇ ਠੁਕਰਾਈ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏🏻

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply