Wednesday, July 3, 2024

ਰਿਸਵਤ ਦੇ ਦੋਸ਼ ਵਿੱਚ ਦੋ ਸਰਕਾਰੀ ਮੁਲਾਜ਼ਮ ਕਾਬੂ

ਬਠਿੰਡਾ, 7 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਸ੍ਰੀ ਸੁਰੇਸ਼ ਅਰੋੜਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ-ਕਮ-ਚੀਫ ਡਾਇਰੈਕਟਰ, ਵਿਜੀਲੈਸ ਬਿਊਰੋ ਪੰਜਾਬ, ਚੰਡੀਗੜ੍ਹ ਜੀ ਦੇ ਆਦੇਸ਼ਾ ਅਨੁਸਾਰ ਤੇ ਮਾਨਯੋਗ ਅਮਰਦੀਪ ਸਿੰਘ ਰਾਏ ਇੰਸਪੈਕਟਰ ਜਨਰਲ ਪੁਲਿਸ, ਵਿਜੀਲੈਂਸ ਬਿਓੂਰੋ ਜੀ ਦੀ ਰਹਿਨੁਮਾਈ ਹੇਠ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ ਪੰਜਾਬ, ਬਠਿੰਡਾ ਰੇਂਜ, ਬਠਿੰਡਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਐਂਟੀ ਕੁਰੱਪਸ਼ਨ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮੁੱਦਈ ਅਜਮੇਰ ਸਿੰਘ ਕੰਡਕਟਰ ਨੰ: ਬੀ./643 ਪੀ.ਆਰ.ਟੀ.ਸੀ. ਬਠਿੰਡਾ ਪੁੱਤਰ ਸਵਰਨ ਸਿੰਘ ਵਾਸੀ ਗੁਰੂ ਨਾਨਕ ਨਗਰੀ, ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗੈਰ ਹਾਜਰੀ ਤੋਂ ਡਿਊਟੀ ਪਰ ਹਾਜਰ ਕਰਨ ਬਦਲੇ ਮੁੱਦਈ ਪਾਸੋਂ ਯਸ਼ਪਾਲ ਗੋਇਲ ਸੀਨੀਅਰ ਸਹਾਇਕ (ਸਟੈਨੋ ਟੂ ਜੀ.ਐਮ), ਦਫਤਰ ਪੀ.ਆਰ.ਟੀ.ਸੀ, ਬਠਿੰਡਾ ਵੱਲੋ 15,000/-ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਮੁੱਦਈ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਯਸ਼ਪਾਲ ਗੋਇਲ ਸੀਨੀਅਰ ਸਹਾਇਕ 7,500/-ਰੁਪਏ ਬਤੌਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਅਤੇ ਮੁਦਈ ਵੱਲੋਂ ਕੰਮ ਕਰਨ ਲਈ ਦਿੱਤੇ ਜਾਣ ਵਾਲੇ 7,500/-ਰੁਪਏ ਰਿਸ਼ਵਤੀ ਨੋਟ ਹਾਸਲ ਕਰਦੇ ਹੋਏ ਯਸ਼ਪਾਲ ਗੋਇਲ ਸੀਨੀਅਰ ਸਹਾਇਕ (ਸਟੈਨੋ ਟੂ ਜੀ.ਐਮ.), ਦਫਤਰ ਪੀ.ਆਰ.ਟੀ.ਸੀ, ਬਠਿੰਡਾ ਨੂੰ ਭੁਪਿੰਦਰ ਸਿੰਘ, ਡੀ.ਐਸ.ਪੀ, ਵਬ, ਯੂਨਿਟ ਬਠਿੰਡਾ ਵੱਲੋਂ ਸਮੇਤ ਸ਼ੈਡੋ ਗਵਾਹ ਮੱਖਣ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਬੀਬੀਵਾਲਾ ਜਿਲ੍ਹਾ ਬਠਿੰਡਾ, ਸਰਕਾਰੀ ਗਵਾਹ ਡਾ: ਦਲਜੀਤ ਸਿੰਘ, ਵੈਟਨਰੀ ਹਸਪਤਾਲ, ਬਲਾਹੜ੍ਹ ਵਿੰਝੂ, ਅਤੇ ਡਾ: ਸੰਜੀਵ ਮੋਰੀਆ, ਵੈਟਨਰੀ ਹਸਪਤਾਲ, ਸੇਮਾ ਕਲਾਂ, ਜਿਲ੍ਹਾ ਬਠਿੰਡਾ ਦੀ ਹਾਜ਼ਰੀ ਵਿੱਚ ਦੋਸ਼ੀ ਉੱਕਤ ਨੂੰ ਮੁੱਦਈ ਪਾਸੋ 7500/-ਰੁਪੈ: ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਮੌਕੇ ਪਰ ਰੰਗੇ ਹੱਥੀਂ ਕਾਬੂ ਕੀਤਾ। 7500/-ਰੁਪਏ ਦੇ ਰਿਸ਼ਵਤੀ ਨੋਟ ਦੋਸ਼ੀ ਯਸ਼ਪਾਲ ਗੋਇਲ ਸੀਨੀਅਰ ਸਹਾਇਕ ਪਾਸੋਂੇ ਉਸ ਦੇ ਹੱਥ ਵਿਚ ਫੜੇ ਹੋਏ ਮੌਕੇ ਤੇ ਬਰਾਮਦ ਕੀਤੇ ਗਏ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 09 ਮਿਤੀ 06-04-2016 ਅ/ਧ 7,13(2)88 ਪੀ.ਸੀ.ਐਕਟ ਥਾਣਾ ਵਬ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ?.
ਇਸ ਤੋਂ ਇਲਾਵਾ ਇਕ ਦੂਸਰੇ ਕੇਸ ਵਿੱਚ ਮੁੱਦਈ ਸ੍ਰੀ ਜਗਸੀਰ ਸਿੰਘ ਪੁੱਤਰ ਸਵ: ਗੁਰਚਰਨ ਸਿੰਘ ਵਾਸੀ ਵਾਰਡ ਨੰ; 11 ਭੀਖੀ ਜ਼ਿਲ੍ਹਾ ਮਾਨਸਾ ਨੂੰ ਉਸ ਦੇ ਪਿਤਾ ਦੇ ਨਾਮ ਪਰ 5 ਏਕੜ ਸਕੀਮ ਤਹਿਤ 10 ਹਾਰਸ ਪਾਵਰ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਹਾਸਲ ਕਰਨ ਲਈ ਨਵਾਂ ਐਸਟੀਮੇਟ ਤਿਆਰ ਕਰਕੇ ਐਕਸੀਅਨ, ਐਸ.ਡੀ.ਓ ਆਦਿ ਪਾਸੋਂ ਪਾਸ ਕਰਵਾਉਣ ਲਈ 6500/-ਰੂਪੈ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਮੁੱਦਈ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਅਵਤਾਰ ਸਿੰਘ ਜੇ.ਈ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਭੀਖੀ ਨੂੰ 1500/-ਰੁਪਏ ਪਹਿਲਾਂ ਅਤੇ 5000/-ਰੁਪਏ ਬਾਅਦ ਵਿੱਚ ਬਤੌਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਅਤੇ ਮੁਦਈ ਵੱਲੋਂ ਕੰਮ ਕਰਨ ਲਈ ਦਿੱਤੇ ਜਾਣ ਵਾਲੇ 1500/-ਰੁਪਏ ਰਿਸ਼ਵਤੀ ਨੋਟ ਹਾਸਲ ਕਰਦੇ ਹੋਏ ਅਵਤਾਰ ਸਿੰਘ ਜੇ.ਈ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਭੀਖੀ ਨੂੰ ਪਰਮਜੀਤ ਸਿੰਘ, ਡੀ.ਐਸ.ਪੀ, ਵਬ, ਯੂਨਿਟ ਮਾਨਸਾ ਵੱਲੋਂ ਸਮੇਤ ਸ਼ੈਡੋ ਗਵਾਹ ਗੁਰਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸਮਾਊਂ ਜ਼ਿਲ੍ਹਾ ਮਾਨਸਾ, ਸਰਕਾਰੀ ਗਵਾਹ ਜਗਰੂਪ ਸਿੰਘ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸਕੈਂਡਰੀ.ਸਿੱਖਿਆ) ਮਾਨਸਾ ਅਤੇ ਮਨੋਜ਼ ਕੁਮਾਰ ਉਪ ਮੰਡਲ ਇੰਜਨੀਅਰ ਪ੍ਰਾਂਤਕ ਉਪ ਮੰਡਲ ਭ ਤੇ ਮ ਸ਼ਾਖਾ ਬੁਢਲਾਡਾ ਦੀ ਹਾਜ਼ਰੀ ਵਿੱਚ ਦੋਸ਼ੀ ਉੱਕਤ ਨੂੰ ਮੁੱਦਈ ਪਾਸੋ 1500/-ਰੁਪੈ: ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਮੌਕੇ ਪਰ ਰੰਗੇ ਹੱਥੀਂ ਕਾਬੂ ਕੀਤਾ। 1500/-ਰੁਪਏ ਦੇ ਰਿਸ਼ਵਤੀ ਨੋਟ ਦੋਸ਼ੀ ਅਵਤਾਰ ਸਿੰਘ ਜੇ.ਈ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਭੀਖੀ ਪਾਸੋਂ ਉਸ ਦੇ ਉਸਦੇ ਪਹਿਨੀ ਹੋਈ ਕਮੀਜ਼ ਦੀ ਸਾਹਮਣੀ ਖੱਬੀ ਜੇਬ ਵਿਚੋਂ ਮੌਕੇ ਤੇ ਬਰਾਮਦ ਕੀਤੇ ਗਏ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 10 ਮਿਤੀ 06-04-2016 ਅ/ਧ 7,13(2)88 ਪੀ.ਸੀ.ਐਕਟ ਥਾਣਾ ਵਬ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ?

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply