Wednesday, July 3, 2024

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਏ.ਡੀ.ਆਰ ਸੈਂਟਰ ਵਿਖੇ ਪੈਰਾ ਲੀਗਲ ਵਲੰਟੀਅਰ ਮੀਟਿੰਗ ਆਯੋਜਿਤ

PPN0704201602ਬਠਿੰਡਾ, 7 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਸ਼੍ਰੀ ਤੇਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੀ.ਜੀ.ਐਮ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀਮਤੀ ਅਮਿਤਾ ਸਿੰਘ ਵੱਲੋਂ ਏ.ਡੀ.ਆਰ. ਸੇਂਟਰ ਵਿਖੇ ਪੈਰਾ ਲੀਗਲ ਵਲੰਟੀਅਰ ਦੀ ਮੀਟਿੰਗ ਆਯੋਜਿਨ ਕੀਤਾ ਗਿਆ। ਨਾਲਸਾ ਦੀਆਂ ਸਕੀਮਾਂ ਨੂੰ ਸੂਚਾਰੂ ਢੰਗ ਨਾਲ ਚਲਾਉਣ ਵਾਸਤੇ ਅੱਜ ਮੀਟਿੰਗ ਵਿੱਚ ਹਾਜ਼ਰ ਪੀਐਲਵੀਆਂ ਨੂੰੰ ਰਜਿਸਟਰ ਜਾਰੀ ਕੀਤੇ ਗਏ ਅਤੇ ਜੱਜ ਸਹਿਬਾਨ ਨੇ ਦੱਸਿਆ ਕਿ ਉਸ ਵਿੱਚ ਉਹ ਆਪਣੀ ਰੋਜਮਰਾ ਦੀ ਗਤੀਵਿਧੀਆਂ ਨੂੰ ਦਰਜ ਕਰਨ। ਉਨ੍ਹਾਂ ਨੇ ਪੈਰਾ ਲੀਗਲ ਵਲੰਟੀਅਰਸ ਨੂੰ ਸਲਾਹ ਦਿੱਤੀ ਕਿ ਉਹ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਨੂੰ ਆਪਣੀ ਸੈਮੀਨਾਰਾਂ ਰਾਹੀਂ ਕਿਸ ਤਰ੍ਹਾਂ ਵੱਧ ਤੋਂ ਵੱਧ ਲੋਕਾ ਤੱਕ ਪਹੁੰਚਾ ਸਕਦੇ ਹਨ ਅਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਿਤੀ 09.04.2016 ਨੂੰ ਲੇਬਰ ਅਤੇ ਪਰਿਵਾਰਕ ਮੁੱਦਿਆਂ ਉੱਤੇ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਉਹ ਲੋਕਾਂ ਵਿੱਚ ਉਹ ਇਸ ਨੈਸ਼ਨਲ ਲੋਕ ਅਦਾਲਤ ਬਾਰੇ ਪ੍ਰਚਾਰ ਕਰ ਸਕਣ ਜਿਸ ਨਾਲ ਦੋਨਾਂ ਧਿਰਾਂ ਦੇ ਸਮਾਂ ਅਤੇ ਪੈਸਾ ਬੱਚ ਸਕੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply