Wednesday, July 3, 2024

ਬੀ. ਬੀ. ਕੇ ਡੀ. ਏ. ਵੀ ਕਾਲਜ ਵਿੱਚ ‘ਆਸ ਤੇ ਸਦਭਾਵਨਾ ਯਾਤਰਾ’ ਮੁਹਿੰਮ ਦਾ ਸੁਆਗਤ

PPN0704201603ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਨੇ ਕਾਲਜ ਦੇ ਉਰਵੀ ਆਡੀਟੋਰੀਅਮ ਵਿੱਚ ‘ਆਸ ਤੇ ਸਦਭਾਵਨਾ ਯਾਤਰਾ’ ਦੇ ਸ਼੍ਰੀ ਐਮ ਅਤੇ ਉਹਨਾਂ ਦੇ ਸਾਥੀ ਮੁਹਿੰਮ ਕਰਤਾ ਦਾ ਸੁਆਗਤ ਕੀਤਾ।’ਆਸ ਤੇ ਸਦਭਾਵਨਾ ਯਾਤਰਾ’ ਮੁਹਿੰਮ ਦੇ ਆਗੂ ਸ਼੍ਰੀ ਐਮ ਨੇ ਕਾਲਜ ਵਿੱਚ ਏਕਤਾ ਦਾ ਸੁਨੇਹਾ ਫੈਲਾਉਣ ਲਈ ਸ਼ਿਰਕਤ ਕੀਤੀ।
ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਕਾਲਜ ਹਮੇਸ਼ਾ ਹੀ ਸਮਾਜਕ ਪੁਨਰ-ਉੱਥਾਨ ਲਈ ਤਤਪਰ ਰਹਿੰਦਾ ਹੈ।ਉਹਨਾਂ ਨੇ ਇਹ ਵੀ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਸਰਸਵਤੀ ਅਤੇ ਮਹਾਤਮਾ ਹੰਸਰਾਜ ਨੇ ਆਪਣਾ ਸਾਰਾ ਜੀਵਨ ਸਮਾਜਿਕ ਏਕਤਾ ਅਤੇ ਔਰਤ ਦੀ ਉੱਨਤੀ ਆਦਿ ਕਈ ਸ਼੍ਰੇਸ਼ਠ ਕੰਮਾਂ ਲਈ ਲਗਾ ਦਿੱਤਾ।ਮਹਾਂਰਿਸ਼ੀ ਦਯਾਨੰਦ ਸਰਸਵਤੀ ਅਤੇ ਮਹਾਤਮਾ ਹੰਸਰਾਜ ਦੇ ਇਹਨਾਂ ਉੱਤਮ ਕੰਮਾਂ ਲਈ ਸਮਰਥਨ ਹੀ ਇਸ ‘ਵਾਲਕ’ ਦੀ ਲਗਾਤਾਰਤਾ ਹੈ।
ਇਕੱਠ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਐਮ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਾਥੀ ਮਹਿੰਮ ਕਰਤਾ ਨੇ ਇਹ ‘ਯਾਤਰਾ’ 12 ਜਨਵਰੀ 2015 ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਕੀਤੀ ਅਤੇ ਇਹ ਕਸ਼ਮੀਰ ਜਾ ਕੇ ਪੂਰੀ ਹੋਵੇਗੀ।ਉਹਨਾਂ ਇਹ ਵੀ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਦੇਸ਼ ਵਿੱਚ ਸਮਾਜਕ ਏਕਤਾ ਲਿਆਉਣਾ ਹੈ। ਸਕੂਲ ਅਤੇ ਕਾਲਜ ਭਵਿੱਖੀ ਆਗੂਆਂ ਲਈ ਸਿਖਲਾਈ ਦੀ ਇਕ ਵਧੀਆ ਧਰਾਤਲ ਹੈ। ਸਿਰਫ ਚੰਗੇ ਆਗੂ ਹੀ ਭਾਰਤ ਨੂੰ ਸਮਾਜਕ ਵੰਡ ਤੋਂ ਬਚਾ ਸਕਦੇ ਹਨ। ਭਾਰਤ ਸੰਸਾਰ ਦਾ ਰੂਹਾਨੀ ਆਗੂ ਹੈ ਅਤੇ ਚੰਗੇ ਆਗੂ ਹੀ ਭਵਿੱਖ ਵਿੱਚ ਇਸ ਸਥਾਨ ਨੂੰ ਬਰਕਰਾਰ ਰੱਖਣ ਲਈ ਮਦਦਗਾਰ ਸਾਬਿਤ ਹੋ ਸਕਦੇ ਹਨ। ਵਿਦਿਆਰਥਣਾਂ ਨਾਲ ਪਰਸਪਰ ਗੱਲਬਾਤ ਸੈਸ਼ਨ ਵਿੱਚ ਸ਼੍ਰੀ ਐਮ ਨੇ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਈ ਕੀਮਤੀ ਸੁਝਾਅ ਵੀ ਦਿੱਤੇ।
ਇਸ ਦੌਰਾਨ ਆਨਰੇਰੀ ਖਜਾਨਚੀ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਸ਼੍ਰੀ ਜੇ.ਕੇ ਲੁੂਥਰਾ ਨੇ ਕਿਹਾ ਕਿ ਪੰਜਾਬ ਵੇਦਾਂ ਅਤੇ ਗੁਰਬਾਣੀ ਦੀ ਧਰਤੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਦੀ ਏਕਤਾ ਅਤੇ ਪੂਰਨਤਾ ਬਣਾਈ ਰੱਖਣ ਲਈ ਬਹੁਤ ਸਾਰੇ ਤਿਆਗ ਦਿੱਤੇ ਹਨ।ਚੇਅਰਮੈਨ, ਲੋਕਲ ਮੈਨੇਜਿੰਗ ਕਮੇਟੀ, ਸ਼੍ਰੀ ਸੁਦਰਸ਼ਨ ਕਪੂਰ ਨੇ ਸ਼੍ਰੀ. ਐਮ ਨੂੰ ਉੱਤਮ ਸੁਨੇਹਾ ਫੈਲਾਉਣ ਲਈ ਬੀ. ਬੀ. ਕੇ. ਡੀ. ਏ. ਵੀ. ਨੂੰ ਇਕ ਧਰਾਤਲ ਵਜੋਂ ਚੁਨਣ ਲਈ ਧੰਨਵਾਦ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply