Wednesday, July 3, 2024

ਮਾਲੇਰਕੋਟਲਾ ਪੁਲਿਸ ਵੱਲੋਂ ਵਾਹਨਾਂ ਦੀ ਸਖਤੀ ਨਾਲ ਕੀਤੀ ਗਈ ਚੈਕਿੰਗ

PPN0704201604ਮਾਲੇਰਕੋਟਲਾ, 7 ਅਪ੍ਰੈਲ (ਹਰਮਿੰਦਰ ਭੱਟ)- ਨਾਮਧਾਰੀ ਸੰਪਰਦਾ ਦੇ ਮੁੱਖੀ ਰਹੇ ਸਵ:ਸਤਿਗੁਰੂ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ ਜੀ ਦੀ ਲੰਘੇ ਦਿਨੀ ਸ਼੍ਰੀ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਵਾਪਰੀ ਦਰਦਨਾਕ ਘਟਨਾਂ ਤੋਂ ਬਾਅਦ ਜਿਥੇ ਸੂਬੇ ਅੰਦਰ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਉਥੇ ਅਣਪਛਾਤੇ ਮੋਟਰਸਾਇਕਲ ਸਵਾਰ ਕਾਤਲਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਸੂਬੇ ਭਰ ਅੰਦਰ ਜੰਗੀ ਪੱਧਰ ‘ਤੇ ਮੁਹਿੰਮ ਅਰੰਭੀ ਹੋਈ ਹੈ ਅਤੇ ਥਾਂ-ਥਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐਸ.ਪੀ. ਮਾਲੇਰਕੋਟਲਾ ਸ.ਜਸਵਿੰਦਰ ਸਿੰਘ, ਡੀ.ਐਸ.ਪੀ. ਮਾਲੇਰਕੋਟਲਾ ਸ.ਗੁਰਪ੍ਰੀਤ ਸਿੰਘ ਸਿਕੰਦ ਦੀਆਂ ਹਦਾਇਤਾਂ ਅਨੁਸਾਰ ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਿਸ ਨੇ ਅੱਜ ਥਾਣਾ ਮੁੱਖੀ ਬਿੱਕਰ ਸਿੰਘ ਸੋਹੀ ਦੀ ਅਗਵਾਈ ਹੇਠ ਸਥਾਨਕ ਟਰੱਕ ਯੂਨੀਅਨ ਚੋਂਕ ‘ਚ ਨਾਕਾਬੰਦੀ ਕਰਕੇ ਜਿਥੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਉਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਹੀਕਲਾਂ ਦੇ ਚਲਾਨ ਵੀ ਕੱਟੇ। ਇਸ ਮੌਕੇ ਦੇਖਣ ‘ਚ ਆਇਆ ਕਿ ਨਾਕੇ ਤੋਂ ਲੰਘਣ ਵਾਲੇ ਟ੍ਰੈਕਟਰ ਟਰਾਲੀਆਂ ਵਿਚੋਂ ਇੱਕ-ਦੋ ਨੂੰ ਛੱਡ ਕੇ ਬਾਕੀ ਕਿਸੇ ਵੀ ਟਰੈਕਟਰ ‘ਤੇ ਕੋਈ ਰਜਿਸਟ੍ਰੇਸ਼ਨ ਨੰਬਰ ਪਲੇਟ ਤੱਕ ਨਹੀਂ ਸੀ। ਬਿਨ੍ਹਾਂ ਨੰਬਰੀ ਟਰੈਕਟਰਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਮੁੱਖੀ ਬਿੱਕਰ ਸਿੰਘ ਸੋਹੀ ਨੇ ਸਾਰੇ ਟਰੈਕਟਰ-ਟਰਾਲੀ ਮਾਲਕਾਂ ਤੇ ਚਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਲਾਕੇ ਅੰਦਰ ਕੋਈ ਵੀ ਟਰੈਕਟਰ-ਟਰਾਲੀ ਬਿਨ੍ਹਾਂ ਨੰਬਰ ਪਲੇਟ ਤੋਂ ਚਲਦੀ ਪਾਈ ਗਈ ਤਾਂ ਉਕਤ ਟਰੈਕਟਰ-ਟਰਾਲੀ ਨੂੰ ਚਲਾਨ ਕੱਟ ਕੇ ਥਾਣੇ ‘ਚ ਬੰਦ ਕੀਤਾ ਜਾਵੇਗਾ। ਮਾਲੇਰਕੋਟਲਾ ਅੰਦਰ ਪੁਲਿਸ ਵੱਲੋਂ ਅੱਜ ਕੀਤੀ ਗਈ ਇਸ ਸਖਤ ਨਾਕਾਬੰਦੀ ਚੈਕਿੰਗ ਮੁਹਿੰਮ ਨੇ ਵਾਹਨ ਚਾਲਕਾਂ ਦੇ ਨਾਲ-ਨਾਲ ਵਿਹਲੜਾਂ ‘ਤੇ ਭੂੰਡ ਆਸ਼ਕਾਂ ਨੂੰ ਵੀ ਖੂਬ ਭਾਜੜਾ ਪਾ ਕੇ ਰੱਖੀਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply