Wednesday, July 3, 2024

ਅਲਟੋ ਕਾਰ ਦੀ ਫੇਟ ਲੱਗਣ ਨਾਲ ਮੋਟਰਸਾਇਕਲ ਸਵਾਰ ਬਾਪ-ਪੁੱਤਰ ਫੱਟੜ

PPN0704201605ਮਾਲੇਰਕੋਟਲਾ, 7 ਅਪ੍ਰੈਲ (ਹਰਮਿੰਦਰ ਭੱਟ)- ਲੰਘੀ ਰਾਤ ਮਾਲੇਰਕੋਟਲਾ ਥਾਣਾ ਸਿਟੀ-1 ਦੇ ਬਾਹਰ ਮੁੱਖ ਗੇਟ ਨੇੜੇ ਇੱਕ ਅਲਟੋ ਕਾਰ ਦੀ ਫੇਟ ਲੱਗਣ ਨਾਲ ਮੋਟਰਸਾਇਕਲ ਸਵਾਰ ਇੱੱਕ ਵਿਆਕਤੀ ਅਤੇ ਉਸਦਾ 15 ਸਾਲਾ ਪੁੱਤਰ ਫੱਟੜ ਹੋ ਗਏ ਹਨ। ਜਿੰਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ‘ਚ ਜ਼ੇਰੇ ਇਲਾਜ਼ ਮੋਟਰਸਾਇਕਲ ਸਵਾਰ ਹਾਲ-ਅਬਾਦ ਧੂਰੀ ਦੇ ਜੰਤਾ ਨਗਰ ਵਾਸੀ ਬਲਜੀਤ ਸਿੰਘ ਨੇ ਪੁਲਿਸ ਪਾਸ ਦਰਜ ਕਰਵਾਏ ਆਪਣੇ ਬਿਆਨਾਂ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਸਵਾ 10 ਵਜੇ ਦੇ ਕਰੀਬ ਉਹ ਆਪਣੇ 15 ਸਾਲਾ ਪੁੱਤਰ ਸੁਖਵੀਰ ਸਿੰਘ ਸਮੇਤ ਆਪਣੇ ਗਲੈਮਰ ਮੋਟਰਸਾਇਕਲ ‘ਤੇ ਸਵਾਰ ਮਾਲੇਰਕੋਟਲਾ ਤੋਂ ਧੂਰੀ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਥਾਣਾ ਸਿਟੀ-1 ਦੇ ਨੇੜੇ ਪਹਿਲਾਂ ਹੀ ਖੜੀ ਇੱਕ ਗਰੇਅ (ਸਿਲਵਰ) ਕਲਰ ਅਲਟੋ ਕਾਰ ਨੇ ਬਰਾਬਰ ਆ ਕੇ ਉਸਦੇ ਮੋਟਰਸਾਇਕਲ ਨੂੰ ਫੇਟ ਮਾਰੀ, ਜਿਸ ਕਾਰਨ ਉਹ ਦੋਵੇਂ ਬਾਪ-ਪੁੱਤ ਮੋਟਰਸਾਇਕਲ ਸਮੇਤ ਡਿੱਗ ਕੇ ਜ਼ਖਮੀ ਹੋ ਗਏ। ਜ਼ਖਮੀ ਬਲਜੀਤ ਸਿੰਘ ਨੇ ਆਪਣੇ ਬਿਆਨਾਂ ‘ਚ ਅਲਟੋ ਕਾਰ ਚਾਲਕ ‘ਤੇ ਜਾਣ-ਬੁੱਝ ਕੇ ਫੇਟ ਮਾਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦਾ ਮਾਲੇਰਕੋਟਲਾ ਵਾਸੀ ਇੱਕ ਵਿਆਕਤੀ ਨਾਲ ਕਾਰੋਬਾਰੀ ਲੈਣ ਦੇਣ ਨੂੰ ਲੈ ਕੇ ਧੂਰੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਫੇਟ ਮਾਰਨ ਵਾਲੀ ਕਾਰ ‘ਚ ਸਵਾਰ ਵਿਆਕਤੀਆਂ ਵਿੱਚ ਉਕਤ ਵਿਆਕਤੀ ਦੇ ਵੀ ਸ਼ਾਮਲ ਹੋਣ ਦਾ ਸ਼ੱਕੀ ਦਾਅਵਾ ਕਰਦਿਆਂ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਫੇਟ ਮਾਰਨ ਉਪਰੰਤ ਉਕਤ ਅਲਟੋ ਕਾਰ ਚਾਲਕ ਮਾਲੇਰਕੋਟਲਾ ਸ਼ਹਿਰ ਵੱਲ ਨੂੰ ਭੱਜ ਗਏ। ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਿਸ ਨੇ ਜ਼ੇਰੇ ਇਲਾਜ ਬਲਜੀਤ ਸਿੰਘ ਦੇ ਬਿਆਨ ਲਿਖਣ ਉਪਰੰਤ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply