Wednesday, July 3, 2024

ਦਿੱਲੀ ਕਮੇਟੀ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ

ਭਾਈ ਮਤੀ ਦਾਸ ਚੌਂਕ ਨੂੰ ਢਾਹੁਣ ਦੀ ਸੀ ਸਾਜਿਸ਼ – ਜੀ.ਕੇ

PPN0704201611ਨਵੀਂ ਦਿੱਲੀ, 7 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਦੇ ਪਿੱਛੇ ਭਾਈ ਮਤੀ ਦਾਸ ਚੌਂਕ ਨੂੰ ਢਾਹ ਕੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਸਾਜਿਸ਼ ਰੱਚਣ ਦਾ ਦਿੱਲੀ ਦੀ ਆਮ ਆਦਮੀ ਪਾਰਟੀ ਤੇ ਦੋਸ਼ ਲਗਾਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰੰਘ ਸਿਰਸਾ ਨੇ ਸ਼ਾਹਜਾਹਾਨਾਬਾਦ ਮੁੜ੍ਹ ਵਿਕਾਸ ਕਾਰਪੋਰੇਸ਼ਨ ਪ੍ਰੋਜੈਕਟ ਦੀ ਡਾਈਰੈਕਟਰ ਅਤੇ ਚਾਂਦਨੀ ਚੌਂਕ ਦੀ ਵਿਧਾਇਕ ਅਲਕਾ ਲਾਂਬਾ ਦੀ ਪੀ.ਡਬਲਿਯੂ.ਡੀ. ਵਿਭਾਗ ਦੇ ਉ-ਚ ਅਧਿਕਾਰੀਆਂ ਨਾਲ ਇਸ ਪਿਆਊ ਨੂੰ ਤੋੜਨ ਦੀ 5 ਅਪ੍ਰੈਲ 2016 ਨੂੰ ਸਵੇਰੇ 11 ਵਜੇ ਹੋਈ ਮੀਟਿੰਗ ਦੇ ਮਿੰਨਟਸ ਸਬੂਤਾਂ ਦੇ ਤੌਰ ਤੇ ਜਾਰੀ ਕਰਦੇ ਹੋਏ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਮੰਗਿਆ ਹੈ।
ਜੀ.ਕੇ. ਨੇ ਇਸ ਸਬੰਧ ਵਿਚ ਇੱਕ ਕੌਮੀ ਰੋਜ਼ਾਨਾ ਅੰਗਰੇਜੀ ਅਖਬਾਰ ਦੀ ਖਬਰ ਨੂੰ ਲਹਿਰਾਉਂਦੇ ਹੋਏ ਖੁਲਾਸਾ ਕੀਤਾ ਕਿ ਕੇਜਰੀਵਾਲ ਨੇ ਇੱਕ ਅਪ੍ਰੈਲ ਨੂੰ ਪੀ.ਡਬਲਿਯੂ.ਡੀ ਵਿਭਾਗ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੂੰ ਇੱਕ ਹਫਤੇ ਵਿਚ ਨਜਾਇਜ਼ ਕਬੱਜਿਆਂ ਤੋਂ ਚਾਂਦਨੀ ਚੌਂਕ ਨੂੰ ਆਜ਼ਾਦ ਕਰਾਉਣ ਦਾ ਹੁਕਮ ਦਿੱਤਾ ਸੀ ਅਤੇ ਇਸ ਮੀਟਿੰਗ ਵਿਚ ਲਾਂਬਾ ਮੌਜੂਦ ਸੀ। ਲਾਂਬਾ ਵੱਲੋਂ ਮੁਖਮੰਤਰੀ ਦੇ ਹੁਕਮਾਂ ਦੀ ਪਾਲਨਾ ਕਰਾਉਣ ਲਈ 5 ਅਪ੍ਰੈਲ ਨੂੰ ਇੱਕ ਮੀਟਿੰਗ ਬਤੌਰ ਡਾਈਰੈਕਟਰ ਆਪਣੀ ਅਗਵਾਹੀ ਵਿਚ ਬੁਲਾਈ ਗਈ ਸੀ ਜਿਸ ਵਿਚ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਬਿਜਲੀ ਕੰਪਨੀ, ਜਲ ਬੋਰਡ, ਦਿੱਲੀ ਪੁਲਿਸ ਅਤੇ ਉ-ਤਰੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਭਾਈ ਮਤੀ ਦਾਸ ਚੌਂਕ ਅਤੇ ਹਨੁਮਾਨ ਮੰਦਿਰ ਨੂੰ ਤੋੜਨ ਦੇ ਹੁਕਮ ਦਿੱਤੇ ਸਨ। ਪੀ.ਡਬਲਿਯੂ.ਡੀ. ਦੇ ਪ੍ਰੋਜੈਕਟ ਅਤੇ ਪ੍ਰਸ਼ਾਸਨ ਦੇ ਡੀ.ਜੀ.ਐਮ. ਨਿਤਿਨ ਪਾਣੀਗ੍ਰਾਹੀ ਜੋ ਕਿ ਅਦਾਲਤ ਵੱਲੋਂ ਨਾਜਾਇਜ਼ ਕਬਜਾ ਹਟਾਉਣ ਲਈ ਨੋਡਲ ਅਫਸਰ ਤੈਨਾਤ ਹਨ ਨੇ ਉਕਤ ਨਾਜਾਇਜ਼ ਕਬਜੇ ਨੂੰ ਹਟਾਉਣ ਲਈ ਦਿੱਲੀ ਸਰਕਾਰ ਵੱਲੋਂ ਬਣਾਏ ਗਏ ਐਕਸ਼ਨ ਪਲਾਨ ਦੀ ਜਾਣਕਾਰੀ ਬੈਠਕ ਵਿਚ ਮੌਜੂਦ ਸਮੂਹ ਪੱਖਾਂ ਨੂੰ ਦਿੱਲੀ ਹਾਈਕੋਰਟ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਦਿੱਤੀ ਸੀ।
ਜੀ.ਕੇ. ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਹਾਲਾਤ ਅਤੇ ਟ੍ਰੈਫਿਕ ਦੇ ਕਾਰਨ ਪੈਦਾ ਹੋਣ ਵਾਲੇ ਅੜਿਕੇ ਤੋਂ ਬੱਚਣ ਦੇ ਕੂਤਰਕਾ ਦੇ ਸਹਾਰੇ ਲਾਂਬਾ ਨੇ ਅਗਲੇ ਦਿਨ 6 ਅਪ੍ਰੈਲ ਨੂੰ ਸਵੇਰੇ 6ਪੁਲਿਸ ਫੋਰਸ ਨੂੰ ਪੁਲਿਸ ਚੌਂਕੀ ਲਾਲਕਿਲਾ ਤੇ ਇੱਕਤਰ ਹੋਣ ਦਾ ਤੁਗਲਕੀ ਫੁਰਮਾਨ ਸੁਣਾਇਆ। ਜੀ.ਕੇ. ਨੇ ਸਬੂਤ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਲਾਂਬਾ ਨੇ ਹਰ ਹਾਲਤ ਵਿਚ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਅਤੇ ਲੋਕਾਂ ਨੂੰ ਭਾਈ ਮਤੀ ਦਾਸ ਚੌਂਕ ਦੇ ਕਾਰਨ ਹੋ ਰਹੀ ਪਰੇਸ਼ਾਨੀ ਤੋਂ ਬਚਾਉਣ ਲਈ ਕਾਰਵਾਈ ਦਾ ਸਖਤਾਈ ਨਾਲ ਪਾਲਨ ਕਰਨ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ। ਜੀ.ਕੇ. ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਨੀਂਹ ਰੱਖਣ ਵਾਲੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੇ ਹੋਏ ਸਰਕਾਰੀ ਹਮਲੇ ਦੇ ਪਿੱਛੇ ਭਾਈਚਾਰਕ ਸਾਂਝ ਵਿਗਾੜਨ ਦੀ ਗਹਿਰੀ ਸਾਜਿਸ਼ ਹੋਣ ਦਾ ਖਦਸਾ ਜਤਾਇਆ।
ਸਿਰਸਾ ਨੇ ਕੇਜਰੀਵਾਲ ਦਾ ਅਸਤੀਫਾ ਮੰਗਦੇ ਹੋਏ ਕਿਹਾ ਕਿ ਭਾਈ ਮਤੀ ਦਾਸ ਚੌਂਕ ਨੂੰ ਕਮੇਟੀ ਕਿਸੇ ਕੀਮਤ ਤੇ ਵੀ ਟੁੱਟਣ ਨਹੀਂ ਦੇਵੇਗੀ ਬੇਸ਼ਕ ਉਸਦੇ ਲਈ ਸਾਨੂੰ ਸ਼ਹੀਦ ਹੀ ਕਿਉਂ ਨਾ ਹੋਣਾ ਪਵੇ। ਕੇਜਰੀਵਾਲ ਦੀ ਅਗਵਾਹੀ ਅਤੇ ਲਾਂਬਾ ਦੀ ਰਹਿਨੁਮਾਈ ਵਿਚ ਹੋਈ ਇਸ ਕਾਰਵਾਈ ਨੂੰ ਸਿਰਸਾ ਨੇ ਸਿੱਖ ਕੌਮ ਦੇ ਨਾਲ ਬੇਇਨਸਾਫ਼ੀ ਵੀ ਕਰਾਰ ਦਿੱਤਾ। ਸਿਰਸਾ ਨੇ ਸਵਾਲ ਕੀਤਾ ਕਿ ਜੋ ਲੋਕ ਕਹਿ ਰਹੇ ਹਨ ਕਿ ਕਮੇਟੀ ਨੂੰ 3 ਦਿਨ ਪਹਿਲਾਂ ਪਿਆਊ ਤੋੜਨ ਦਾ ਨੋਟਿਸ ਮਿਲਿਆ ਸੀ ਕਿ ਉਹ ਇਸ ਖੁਲਾਸੇ ਤੋਂ ਬਾਅਦ ਕੇਜਰੀਵਾਲ ਦੇ ਦੁਆਲੇ ਹੋਣਗੇ ? ਸਿਰਸਾ ਨੇ ਕਿਹਾ ਕਿ ਇਕ ਗੱਲ ਸਾਫ਼ ਹੋ ਗਈ ਹੈ 6 ਤਰੀਖ ਦੀ ਭੰਨਤੋੜ ਲਈ 5 ਤਰੀਖ ਨੂੰ ਦਿੱਲੀ ਸਰਕਾਰ ਨੇ ਆਪਣਾ ਐਕਸ਼ਨ ਪਲਾਨ ਪੁਲਿਸ ਅਤੇ ਨਿਗਮ ਨੂੰ ਦਿੱਤਾ ਸੀ।
ਸਿਰਸਾ ਨੇ ਆਰੋਪਾ ਦੀ ਝੜੀ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਸਿੱਖ ਆਗੂਆਂ ਤੇ ਜੋਰਦਾਰ ਹਮਲਾ ਬੋਲਿਆ। ਕੱਲ ਸ਼ਾਮ ਤੋਂ ਸਬੁੂਤਾਂ ਦੇ ਜਨਤਕ ਹੋਣ ਦੇ ਬਾਅਦ ਆਪ ਦੇ ਚਾਰੇ ਸਿੱਖ ਵਿਧਾਇਕਾਂ ਦੀ ਚੁੱਪੀ ਤੇ ਸਵਾਲ ਖੜੇ ਕਰਦੇ ਹੋਏ ਸਿਰਸਾ ਨੇ ਆਪ ਸਮਰਥਕ ਸਿੱਖ ਜਥੇਬੰਦੀ ਦੇ ਕਰਤਾਰ ਸਿੰਘ ਕੋਛੜ ਵੱਲੋਂ ਸ਼ਹੀਦੀ ਸਥਾਨ ਤੇ ਹਾਇ-ਹਾਇ ਦੇ ਨਾਰੇ ਲਾਉਣ ਨੂੰ ਗੁਰਮਰਿਆਦਾ ਦੀ ਉਲੰਘਣਾ ਦੱਸਿਆ। ਰਾਜੌਰੀ ਗਾਰਡਨ ਦੇ ਵਿਧਾਇਕ ਜਰਨੈਲ ਸਿੰਘ ਵੱਲੋਂ ਇਸ ਮਸਲੇ ‘ਤੇ ਨਿਗਮ ਨੂੰ ਦੋਸ਼ੀ ਦੱਸੇ ਜਾਉਣ ਦੀ ਨਿਖੇਧੀ ਕਰਦੇ ਹੋਏ ਸਿਰਸਾ ਨੇ ਜਰਨੈਲ ਨੂੰ ਸ਼ਰਮ ਕਰਨ ਦੀ ਤਾਕੀਦ ਵੀ ਕੀਤੀ। ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਗੁਰਦੁਆਰਾ ਸਾਹਿਬ ਦੇ ਖਿਲਾਫ ਕੇਸ ਦਰਜ਼ ਕਰਨ ਵਾਲੇ ਮੋਹਨ ਲਾਲ ਭਾਰਗਵ ਨੂੰ ਆਪਣਾ ਚੰਗਾ ਗੁਆਂਡੀ ਅਤੇ ਸ਼ਰੀਫ਼ ਇਨਸਾਨ ਦੱਸਣ ਤੋਂ ਨਾਰਾਜ਼ ਸਿਰਸਾ ਨੇ ਸਰਨਾ ਨੂੰ ਘੱਟਿਆ ਸਿਆਸਤ ਲਈ ਗੁਰੂ ਅਸਥਾਨ ਨੂੰ ਛੋਟਾ ਨਾ ਕਰਨ ਦੀ ਵੀ ਨਸ਼ੀਹਤ ਦਿੱਤੀ। ਸਿਰਸਾ ਨੇ ਇੱਕ ਸਵਾਲ ਦੇ ਜਵਾਬ ਵਿਚ ਮੰਨਿਆ ਕਿ ਇਸ ਮਸਲੇ ‘ਤੇ ਨਗਰ ਨਿਗਮ ਵੀ ਘੱਟ ਦੋਸ਼ੀ ਨਹੀਂ ਹੈ ਜਿਸਨੇ ਸਾਨੂੰ ਦਿੱਲੀ ਸਰਕਾਰ ਦੀ ਇਸ ਸਾਜਿਸ਼ ਦੀ ਪਹਿਲੇ ਸੂਚਨਾ ਨਹੀਂ ਦਿੱਤੀ।
ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਗੁਰਦੁਆਰੇ ਦੇ ਇਲਾਵਾ ਬਾਕੀ ਧਰਮ ਅਸਥਾਨਾਂ ਤੇ ਤੋੜਫੋੜ ਨਾ ਹੋਣ ਦੇ ਪਿੱਛੇ ਗਹਿਰੀ ਸਾਜਿਸ਼ ਹੋਣ ਦਾ ਵੀ ਖਦਸਾ ਜਤਾਇਆ। ਇਸ ਮੌਕੇ ਤੇ ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਹਰਵਿੰਦਰ ਸਿੰਘ ਕੇ.ਪੀ., ਜਸਬੀਰ ਸਿੰਘ ਜੱਸੀ, ਹਰਦੇਵ ਸਿੰਘ ਧਨੋਆ, ਕੁਲਦੀਪ ਸਿੰਘ ਸਾਹਨੀ, ਪਰਮਜੀਤ ਸਿੰਘ ਚੰਢੋਕ, ਦਰਸ਼ਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਚਮਨ ਸਿੰਘ, ਰਵੇਲ ਸਿੰਘ, ਜੀਤ ਸਿੰਘ, ਹਰਜਿੰਦਰ ਸਿੰਘ, ਅਕਾਲੀ ਆਗੂ ਵਿਕਰਮ ਸਿੰਘ ਅਤੇ ਇੰਦਰਮੋਹਨ ਸਿੰਘ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply