Wednesday, July 3, 2024

ਵਿਸ਼ਵ ਸਿਹਤ ਦਿਵਸ ਚੰਗੇ ਖਾਣ ਪਾਣ ਨੂੰ ਭੇਟ

PPN0704201610ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਵਿੱਚ ਅੱਜ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਸਿਹਤ ਦਿਵਸ ਦਾ ਵਿਸ਼ਾ ਹੈ ਸ਼ੂਗਰ ਹਟਾਓ ਮੁੱਖ ਖ਼ੁਰਾਕ ਮਾਹਰ ਫੋਰਟਿਸ ਦੇ ਡਾਕਟਰ ਗੁਲਜੀਤ ਕੌਰ ਨੂੰ ਇਸ ਮੌਕੇ ਉਤੇ ਮੁੱਖ ਵਕਤਾ ਦੇ ਰੂਪ ਵਿੱਚ ਨਿਰਦੇਸ਼ ਦੇਣ ਲਈ ਬੁਲਾਇਆ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵਸਥ ਖਾਣਸ਼ਪਾਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿਨ ਦੀ ਬਸ਼ੁਰੂਆਤ ਸੰਤੁਲਿਤ ਨਾਸ਼ਤੇ ਨਾਲ ਸ਼ੁਰੂ ਕਰਨ ਲਈ ਕਿਹਾ ਜਿਸ ਵਿੱਚ ਅਨਾਜ, ਦੁੱਧ, ਦਹੀ, ਆਟੇ ਦੀ ਬਣੀ ਬ੍ਰੈਡ ਅਤੇ ਮੌਸਮ ਅਨੁਸਾਰ ਫ਼ਲ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਤੰਦਰੁਸਤ ਰਹਿਣ ਲਈ ਮੌਸਮ ਅਨੁਸਾਰ ਫਲ ਅਤੇ ਸਬਜ਼ੀਆਂ ਜ਼ਰੂਰ ਖਾਣੇ ਚਾਹੀਦੇ ਹਨ। ਉਨ੍ਹਾਂ ਨੇ ਸਰੀਰ ਦਾ ਤਾਪਮਾਨ ਸਹੀ ਰੱਖਣ ਅਤੇ ਨਿਰੰਤਰ ਸਰੀਰਿਕ ਕਸਰਤ ਨਲ ਰੋਗਾਂ ਨੂੰ ਦੂਰ ਰੱਖਣ ਜਿਵੇ ਸ਼ੂਗਰ, ਵਧੇਰੇ ਊਰਜਾ ਅਤੇ ਮੋਟਾਪਾ ਆਦਿ ਬਾਰੇ ਗੱਲਬਾਤ ਕੀਤੀ। ਸਕੂਲ ਦੇ ਮਾਹਿਰ ਡਾਕਟਰ ਸ਼੍ਰੀ ਕੇ.ਐਸ. ਮਨਚੰਦਾ ਜੀ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਵ ਲਿਆਉਣ ਜਿਵੇ ਛੇਤੀ ਸੌਣਾ, ਟੀ.ਵੀ. ਅਤੇ ਕੰਪਿਊਟਰ ਅੱਗੇ ਜ਼ਿਆਦਾ ਸਮਾਂ ਨਾ ਬਿਤਾੳਬਣਾ, ਹਰ ਰੋਜ਼ ਸੈਰ ਲਈ ਜਾਣਾ, ਪਰਿਵਾਰ ਨਾਲ ਗੁਣਾਤਮਕ ਸਮਾਂ ਬਿਤਾਉਣ ਨਾਲ ਤੰਦਰੁਸਤ ਰਹਿਣ ਬਾਰੇ ਗੱਲਬਾਤ ਕੀਤੀ।ਅਖ਼ੀਰ ਵਿੱਚ ਵਿਦਿਆਰਥੀਆਂ ਨੇ ਸਵਸਥ ਖਾਣ ਪਾਣ ਦੀਆਂ ਆਦਤਾਂ ਅਪਨਾਉਣ ਅਤੇ ਆਸ ਪਾਸ ਦੇ ਲੋਕਾਂ ਨੂੰ ਜਾਗਰੁਕ ਕਰਨ ਦਾ ਪ੍ਰਣ ਵੀ ਲਿਆ।
ਪੰਜਾਬ ਜ਼ੋਨ ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਆਪਣੀ ਮਾਨਸਿਕ ਅਤੇ ਸ਼ਰੀਰਿਕ ਤੰਦਰੁਸਤੀ ਲਈ ਸਵਸਥ ਜੀਵਨ ਸ਼ੈਲੀ ਅਪਨਾਉਣ ਲਈ ਕਿਹਾ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਯੋਗਾ ਤੰਦਰੁਸਤ ਰਹਿਣ ਲਈ ਆਪਣੇ ਆਪ ਵਿੱਚ ਸੰਪੂਰਨ ਕਸਰਤ ਹੈ ਜਿਸ ਨਾਲ ਵਿਅਕਤੀ ਸ਼ਰੀਰਿਕ ਅਤੇ ਮਾਨਸਿਕ ਤੌਰ ਤੇ ਸਵਸਥ ਰਹਿ ਸਕਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਲਈ ਭੋਜਨ ਦੇ ਨਾਲਸ਼ਨਾਲ ਹਰ ਰੋਜ਼ ਯੋਗਾ ਕਰਨ ਲਈ ਵੀ ਕਿਹਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply