Friday, July 5, 2024

30 ਅਪ੍ਰੈਲ ਤੱਕ ਦਿੱਤਾ ਜਾ ਸਕੇਗਾ ਪੋਲਿੰਗ ਸਟੇਸ਼ਨਾਂ ਦੀ ਮੁੱਢਲੀ ਪ੍ਰਕਾਸ਼ਨਾ ਬਾਰੇ ਸੁਝਾਅ ਜਾਂ ਇਤਰਾਜ – ਜ਼ਿਲ੍ਹਾ ਚੋਣ ਅਫ਼ਸਰ

Smt. Isha Kalia Fzk DCਫਾਜ਼ਿਲਕਾ, 8 ਅਪ੍ਰੈਲ (ਵਨੀਤ ਅਰੋੜਾ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਫਾਜ਼ਿਲਕਾ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਮੁੱਖ ਚੋਣ ਅਫਸਰ,ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ ਰਜ਼ਿਸਟ੍ਰੇਸ਼ਨ ਅਫਸਰਾਂ ਤੋਂ ਪ੍ਰਾਪਤ ਪ੍ਰਪੋਜਲ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾ ਰਹੀ ਹੈ। ਇਹ ਸੂਚੀ ਜਿਲ੍ਹਾ ਚੋਣ ਦਫਤਰ,ਫਾਜ਼ਿਲਕਾ, ਉੱਪਮੰਡਲ ਮੈਜਿਸਟ੍ਰੇਟ,ਜਲਾਲਾਬਾਦ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ, ੭੯-ਜਲਾਲਾਬਾਦ, ਉੱਪਮੰਡਲ ਮੈਜਿਸਟ੍ਰੇਟ, ਫਾਜਿਲਕਾ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ੮੦-ਫਾਜਿਲਕਾ, ਉੱਪਮੰਡਲ ਮੈਜਿਸਟ੍ਰੇਟ, ਅਬੋਹਰ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ੮੧-ਅਬੋਹਰ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਫਾਜਿਲਕਾ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ੮੨-ਬਲੂੱਆਣਾਂ ਦੇ ਦਫਤਰਾਂ ਵਿਖੇ ਆਮ ਜਨਤਾ ਦੇ ਵੇਖਣ ਲਈ ਉਪਲੱਬਧ ਹੈ। ਜੇਕਰ ਕਿਸੇ ਵਿਅਕਤੀ ਨੇ ਇਸ ਸਬੰਧੀ ਕੋਈ ਵੀ ਸੁਝਾਅ ਜਾਂ ਆਬਜੈਕਸ਼ਨ ਦੇਣਾ ਹੈ ਤਾਂ ਉਹ ਲਿਖਤੀ ਰੂਪ ਵਿੱਚ ਮਿਤੀ:੩੦-੦੪-੨੦੧੬ ਤੱਕ ਜ਼ਿਲ੍ਹਾ ਚੋਣ ਦਫਤਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਆ ਕੇ ਦੇ ਸਕਦਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply