Friday, July 5, 2024

ਫਾਜ਼ਿਲਕਾ ਦੀ 100 ਫੀਸਦੀ ਅਬਾਦੀ ਨੂੰ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਮਿਲੇਗੀ ਸਹੁਲਤ-ਜਿਆਣੀ

PPN0804201613ਫਾਜ਼ਿਲਕਾ, 8 ਅਪ੍ਰੈਲ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ਵਿਚ 100 ਫੀਸਦੀ ਅਬਾਦੀ ਨੂੰ ਪੀਣ ਵਾਲਾ ਪਾਣੀ ਅਤੇ ਸੀਵਰੇਜ ਸਹੁਲਤ ਉਪਲਬੱਧ ਕਰਵਾਉਣ ਲਈ ਪ੍ਰੋਜੈਕਟ ਪ੍ਰਵਾਨ ਕੀਤਾ ਗਿਆ ਹੈ ਜਿਸ ਤਹਿਤ ਅੱਜ 11.48 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਸੱਚਾ ਸੌਦਾ ਰੋਡ ਤੇ ਵਾਰਡ ਨੰਬਰ 5 ਵਿਚ ਕਹੀ ਦਾ ਟੱਕ ਲਗਾ ਕੇ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਫਾਜ਼ਿਲਕਾ ਸ਼ਹਿਰ ਦੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਪਹਿਲਾਂ ਤੋਂ ਸੀਵਰੇਜ ਦੀ ਸਹੁਲਤ ਨਹੀਂ ਹੈ ਉਨ੍ਹਾਂ ਇਲਾਕਿਆ ਲਈ ਇਹ ਵਿਸੇਸ਼ ਪ੍ਰੋਜੈਕਟ ਤਿਆਰ ਕਰਵਾਇਆ ਗਿਆ ਹੈ। ਇਹ ਪ੍ਰੋਜੈਕਟ ਕੋਈ 8 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ ਅਤੇ ਇਸ ਦੇ ਮੁਕੰਮਲ ਹੋਣ ਤੇ ਫਾਜ਼ਿਲਕਾ ਸ਼ਹਿਰ ਦਾ ਕੋਈ ਵੀ ਮੁਹੱਲਾ ਜਾਂ ਵਾਰਡ ਸੀਵਰੇਜ ਸਹੁਲਤ ਤੋਂ ਵਾਂਝਾ ਨਹੀਂ ਰਹੇਗਾ। ਇਸ ਪ੍ਰੋਜੈਕਟ ਤਹਿਤ 1.63 ਕਿਲੋਮੀਟਰ ਮੇਨ ਸੀਵਰੇਜ ਲਾਈਨ ਅਤੇ 15.75 ਕਿਲੋਮੀਟਰ ਬ੍ਰਾਂਚ ਸੀਵਰੇਜ ਫਾਜ਼ਿਲਕਾ ਸ਼ਹਿਰ ਵਿਚ ਵਿਛਾਇਆ ਜਾਵੇਗਾ।
ਇਸੇ ਤਰਾਂ ਫਾਜ਼ਿਲਕਾ ਸ਼ਹਿਰ ਵਿਚ ਉਨ੍ਹਾਂ ਮੁਹਲਿਆਂ ਤੱਕ ਸਾਫ ਪੀਣ ਵਾਲਾ ਪਾਣੀ ਪੁੱਜਦਾ ਕਰਨ ਲਈ ਜਿੱਥੇ ਪਹਿਲਾਂ ਇਹ ਸਹੁਲਤ ਨਹੀਂ ਹੈ, ਲਈ ਵੀ ਪੰਜਾਬ ਸਰਕਾਰ ਨੇ 5.37 ਕਰੋੜ ਰੁਪਏ ਦਾ ਪ੍ਰੋਜੈਕਟ ਪ੍ਰਵਾਨ ਕਰ ਦਿੱਤਾ ਹੈ ਅਤੇ ਇਸ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਤਹਿਤ 2 ਕਿਲੋਮੀਟਰ ਦੀ ਮੇਨ ਪਾਈਪ ਲਾਈਨ ਤੋਂ ਇਲਾਵਾ 6 ਕਿਲੋਮੀਟਰ ਦੀ ਗਲੀਆਂ ਅੰਦਰ ਪਾਈਪ ਲਾਈਨ ਪਾਈ ਜਾਵੇਗੀ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਪੀਣ ਵਾਲੇ ਪਾਣੀ ਦੀ ਪੁੂਰੀ ਸਪਲਾਈ ਯਕੀਨੀ ਬਣਾਉਣ ਲਈ 1 ਲੱਖ ਗੈਲਨ ਦੀ ਇਕ ਓਵਰ ਹੈਡ ਟੈਂਕੀ ਵੀ ਬਣਾਏਗੀ ਅਤੇ ਇਹ ਸਾਰੇ ਕੰਮ ਇਸ ਸਾਲ ਦੇ ਆਖੀਰ ਤੋਂ ਵੀ ਪਹਿਲਾਂ ਮੁਕੰਮਲ ਹੋ ਜਾਣਗੇ। ਇਸੇ ਤਰਾਂ ਸਿਹਤ ਮੰਤਰੀ ਨੇ ਇਸ ਮੌਕੇ ਇਹ ਵੀ ਐਲਾਣ ਕੀਤਾ ਕਿ ਮੁਹਲਿਆਂ ਦੀਆਂ ਗਲੀਆਂ ਨਾਲੀਆਂ ਵੀ ਬਣਾਈਆਂ ਜਾਣਗੀਆਂ ਅਤੇ ਸਟਰੀਟ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਨਗਰ ਕੋਂਸਲ ਦੇ ਪ੍ਰਧਾਨ ਸ੍ਰੀ ਰਾਜੇਸ ਧੂੜੀਆ ਅਤੇ ਵਾਰਡ ਕੌਂਸ਼ਲਰ ਸ੍ਰੀ ਸ਼ਸ਼ੀ ਸੌਂਲਕੀ ਨੇ ਇਹ ਪ੍ਰੋਜੈਕਟ ਸ਼ੁਰੂ ਹੋਣ ਤੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮਨੋਜ ਤ੍ਰਿਪਾਠੀ ਭਾਜਪਾ ਮੰਡਲ ਪ੍ਰਧਾਨ, ਸ੍ਰੀ ਵਿਨੋਦ ਜਾਂਗਿੜ ਭਾਜਪਾ ਯੁਵਾ ਮੋਰਚਾ ਪ੍ਰਧਾਨ, ਸ੍ਰੀ ਬਲਜੀਤ ਸਹੋਤਾ, ਸ੍ਰੀ ਸ਼ਾਮ ਲਾਲ, ਐਸ.ਡੀ.ਓ. ਅਸੋਕ ਮੈਣੀ, ਸ੍ਰੀ ਦੀਨੇਸ਼ ਕੁਮਾਰ ਏ.ਐਮ.ਈ., ਸ੍ਰੀ ਨਰੇਸ਼ ਖੇੜਾ, ਨਰਿੰਦਰ ਪਰਨਾਮੀ ਆਦਿ ਵੀ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply