Friday, July 5, 2024

ਖ਼ਾਲਸਾ ਕਾਲਜ਼ ਵੂਮੈਨ ਕਾਲਜ ਤੇ ਪਬਲਿਕ ਸਕੂਲ ਨੇ ਮਨਾਇਆ ‘ਵਿਸ਼ਵ ਸਿਹਤ ਦਿਵਸ’

PPN0804201616ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ‘ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਦਿਵਸ ਮੌਕੇ ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਿਹਤ ਅਤੇ ਸ਼ੁੱਧ ਤੇ ਸਾਫ਼-ਸੁੱਥਰੀ ਖੁਰਾਕ ਸਬੰਧੀ ਜਾਗਰੂਕ ਕਰਨ ਲਈ ‘ਇਕ ਸਿਹਤਮੰਦ ਸਰੀਰ, ਇਕ ਸਿਹਤਮੰਦ ਮਨ’ ਵਿਸ਼ੇ ‘ਤੇ ਪ੍ਰੋਗਰਾਮ ਦਾ ਆਯੋਜਨ ਕਰਕੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਸੈਮੀਨਾਰ ਵਿੱਚ ਅਮਨਦੀਪ ਹਸਪਤਾਲ ਤੋਂ ਉਚੇਚੇ ਤੌਰ ‘ਤੇ ਡਾ. ਅਮਨਦੀਪ ਕੌਰ ਨੇ ਸ਼ਿਰਕਤ ਕਰਦਿਆਂ ਆਪਣੇ ਸੰਬੋਧਨੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਬਣਨ ਲਈ ਆਪਣੇ ਸੁਝਾਅ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਸਰੀਰ ਵਿੱਚ ਸਿਹਤਮੰਦ ਦਿਮਾਗ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸੰਤੁਲਿਤ ਖੁਰਾਕ ਖਾਣ ਨਾਲ ਸਰੀਰਿਕ ਅਤੇ ਮਾਨਸਿਕ ਤੌਰ ‘ਤੇ ਜਿੱਥੇ ਪੂਰਨ ਵਿਕਾਸ ਹੁੰਦਾ ਹੈ, ਉੱਥੇ ਇਸ ਨਾਲ ਮਾਸ ਪੇਸ਼ੀਆਂ ਅਤੇ ਹੱਡੀਆਂ ਵੀ ਦਰੁਸਤ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਚੰਗੀ ਸਕਾਰਤਮਿਕ ਸੋਚ ਸਿਹਤਮੰਦ ਦਿਮਾਗ ਤੇ ਸਾਫ਼-ਸੁੱਥਰੇ ਵਾਤਾਵਰਣ ‘ਤੇ ਨਿਰਭਰ ਕਰਦੀ ਹੈ ਪਰ ਅਫ਼ਸੋਸ ਕਿ ਆਧੁਨਿਕਤਾ ਦੇ ਇਸ ਯੁੱਗ ਵਿੱਚ ਨੌਜਵਾਨ ਆਪਣੀ ਅਸਲ ਖੁਰਾਕ ਦੁੱਧ, ਦਹੀ, ਪਨੀਰ, ਫ਼ਲ-ਫ਼ਰੂਟ ਅਤੇ ਹਰੀਆਂ-ਭਰੀਆਂ ਸਬਜ਼ੀਆਂ ਕਿਨਾਰੇ ਕਰਦੇ ਹੋਏ ਮਨ ਭਟਕਾਊ ਖਾਣਿਆਂ ਵੱਲ ਮੋਹਿਤ ਹੁੰਦੇ ਜਾ ਰਹੇ ਹਨ, ਜੋ ਸਿਰਫ਼ ਜੀਭ ਦਾ ਸਵਾਦ ਅਤੇ ਸਿਹਤ ਸਬੰਧੀ ਨੁਕਸਾਨਦਾਇਕ ਹਨ।
ਡਾ. ਅਮਨਦੀਪ ਕੌਰ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਹਰੀਆਂ-ਭਰੀਆਂ ਸਬਜ਼ੀਆਂ ਤੇ ਫਲ ਵਗੈਰਾ ਖਾਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਹਮੇਸ਼ਾਂ ਭੋਜਨ, ਸਬਜੀਆਂ, ਫਲ, ਦੁੱਧ, ਦਹੀ ਅਤੇ ਗਰਮੀਆਂ ਵਿੱਚ ਭੋਜਨ ਨਾਲ ਪੇਟ ਨੂੰ ਦਰੁਸਤ ਰੱਖਣ ਲਈ ਖੁਰਾਕ ਸਬੰਧੀ ਪੂਰਨ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਪਹਿਲਾਂ ਡਾ. ਬਰਾੜ ਨੇ ਆਏ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਚੰਗੀ ਤੇ ਪੌਸ਼ਟਿਕ ਖੁਰਾਕ ਲੈਣ ਸਬੰਧੀ ਦਿੱਤੀ ਜਾਣਕਾਰੀ ਵਿਦਿਆਰਥੀਆਂ ਲਈ ਮਹੱਤਵ ਪੂਰਨ ਹੋਵੇਗੀ ਜਿਸ ਨੂੰ ਅਪਨਾ ਕੇ ਉਹ ਤੰਦਰੁਸਤ ਅਤੇ ਸਿਹਤਮੰਦ ਰਹਿਣਗੇ। ਡਾ. ਬਰਾੜ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸਮੇਂ ਸਿਰ ਸੌਣਾ ਅਤੇ ਸਮੇਂ ‘ਤੇ ਜਾਗ ਕੇ ਸੈਰ ਤੇ ਕਸਰਤ ਕਰਨ ਨਾਲ ਕਿਸ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ, ਸਬੰਧੀ ਵੀ ਦੱਸਿਆ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।
ਇਸੇ ਤਰ੍ਹਾਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਦਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਕਾਲਜ ਰੈੱਡ ਕਰਾਂਸ ਯੂਨਿਟ ਵੱਲੋਂ ਵਿਸ਼ਵ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੋਆਰਡੀਨੇਟਰ ਡਾ. ਮਨਪ੍ਰੀਤ ਕੌਰ ਨੇ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੂੰ ਪੌਸ਼ਟਿਕ ਅਹਾਰ ਅਤੇ ਸਿਹਤ ਦੀ ਤੰਦਰੁਸਤੀ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਮੌਜ਼ੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply