Wednesday, July 3, 2024

ਜ਼ਿਲ੍ਹਾ ਫਾਜ਼ਿਲਕਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ

ਮੋਟਰ ਐਕਸੀਡੈਟ ਅਤੇ ਬੀਮਾ ਕਲੇਮਾਂ ਸਬੰਧੀ ਕੌਮੀ ਲੋਕ ਅਦਾਲਤ 11 ਜੂਨ ਨੂੰ

PPN0904201608ਫਾਜ਼ਿਲਕਾ, 9 ਅਪ੍ਰੈਲ (ਵਨੀਤ ਅਰੋੜਾ)- ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ, ਸ੍ਰੀ ਵਿਵੇਕ ਪੁਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਅਤੇ ਮੈਡਮ ਜਤਿੰਦਰ ਵਾਲੀਆ, ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਪਰਿਵਾਰਕ ਅਤੇ ਕਿਰਤ ਮਾਮਲਿਆਂ ਸਬੰਧੀ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਲੋਕ ਅਦਾਲਤਾਂ ਦੀ ਪ੍ਰਧਾਨਗੀ ਫ਼ਾਜ਼ਿਲਕਾ ਵਿਖੇ ਮੈਡਮ ਜਤਿੰਦਰ ਵਾਲੀਆ, ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਸ੍ਰੀ ਕੁਲਭੁੂਸ਼ਨ ਕੁਮਾਰ, ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਫ਼ਾਜ਼ਿਲਕਾ, ਜਲਾਲਾਬਾਦ ਵਿਖੇ ਸ੍ਰੀ ਕਪਿਲ ਦੇਵ ਸਿੰਗਲਾ, ਮਾਨਯੋਗ ਸਬ ਡਿਵੀਜ਼ਨਲ ਜੂਡੀਸ਼ਲ ਮੈਜਿਸਟ੍ਰੇਟ ਅਤੇ ਅਬੋਹਰ ਵਿਖੇ ਸ੍ਰੀ ਜਗਜੀਤ ਸਿੰਘ, ਮਾਨਯੋਗ ਜੂਡੀਸ਼ਲ ਮੈਜਿਸਟ੍ਰੇਟ ਦਰਜਾ ਇਕ ਨੇ ਕੀਤੀ। ਉਪਰੋਕਤ ਲੋਕ ਅਦਾਲਤਾਂ ਵਿੱਚ ਕੁੱਲ 163 ਮਾਮਲੇ ਪੇਸ਼ ਹੋਏ ਜਿੰਨ੍ਹਾ ਵਿੱਚੋਂ 55 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਕੁੱਲ੍ਹ ਰਿਕਵਰੀ 1,04,000/- ਰੁਪਏ ਹੋਈ। ਫਾਜ਼ਿਲਕਾ ਵਿਖੇ ਸ. ਪ੍ਰਿਤਪਾਲ ਸਿੰਘ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ, ਲੋਕ ਅਦਾਲਤ ਮੈਂਬਰ ਸ੍ਰੀ ਲੀਲਾ ਧਰ ਸ਼ਰਮਾਂ ਅਤੇ ਸ੍ਰੀ ਸੋਮ ਪ੍ਰਕਾਰ ਸੇਠੀ, ਵਕੀਲ ਫਾਜ਼ਿਲਕਾ ਵੀ ਹਾਜ਼ਰ ਰਹੇ।
ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਮੈਡਮ ਜਤਿੰਦਰ ਵਾਲੀਆ ਜੀ ਨੇ ਕਿਹਾ ਕਿ ਲੋਕ ਅਦਾਲਤਾਂ ਦੇ ਆਯੋਜਨ ਦਾ ਉਦੇਸ਼ ਲੋਕਾਂ ਨੂੰ ਸਸਤਾ ਅਤੇ ਸੁਲਭਤਾ ਨਾਲ ਨਿਆਂ ਉਪਲਬਧ ਕਰਾਉਣਾ ਹੈ।ਇਸ ਨਾਲ ਆਪਸੀ ਪਿਆਰ ਰਹਿੰਦਾ ਹੈ ਅਤੇ ਆਪਸੀ ਝਗੜਿਆਂ ਦਾ ਹਮੇਸ਼ਾ ਲਈ ਨਿਪਟਾਰਾ ਹੋ ਜਾਂਦਾ ਹੈ। ਉਹਨਾ ਨੇ ਇਹ ਵੀ ਦੱਸਿਆ ਕਿ ਮਿਤੀ 11.06.2016 ਨੂੰ ਮੋਟਰ ਐਕਸੀਡੈਟ ਅਤੇ ਬੀਮਾ ਕਲੇਮਾਂ ਸਬੰਧੀ ਮਾਮਲਿਆਂ ਦੀ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ ਜਿਸ ਦਾ ਆਮ ਜਨਤਾ ਨੂੰ ਭਰਭੂਰ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾ ਨੇ ਇਹ ਵੀ ਦੱਸਿਆ ਕਿ ਹਰ ਮਹੀਨੇ ਦੇ ਅਖੀਰਲੇ ਸ਼ਨਿੱਚਰ ਵਾਰ ਮਹੀਨਾਵਾਰ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ ਜਿਨ੍ਹਾ ਵਿੱਚ ਹਰ ਪ੍ਰਕਾਰ ਦੇ ਕੇਸਾਂ ਦੀ ਸੁਣਵਾਈ ਹੁੁੰਦੀ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply