Wednesday, July 3, 2024

ਟਰਾਂਸਪੋਰਟਰ ਤੀਰਥ ਸਿੰਘ ਭੁੱਲਰ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਦੇ ਭੋਗ ਪਾਏ ਗਏ

PPN0904201609ਜੰਡਿਆਲਾ ਗੁਰੂ, 9 ਅਪ੍ਰੈਲ (ਹਰਿੰਦਰ ਪਾਲ ਸਿੰਘ)- ਭੁੱਲਰ ਟਰਾਂਸਪੋਰਟ ਜੰਡਿਆਲਾ ਗੁਰੂ ਵਾਲੇ ਅਵਤਾਰ ਸਿੰਘ ਭੁੱਲਰ ਤੇ ਮਨਜੀਤ ਸਿੰਘ ਭੁੱਲਰ ਦੇ ਪਿਤਾ ਸ: ਤੀਰਥ ਸਿੰਘ ਭੁੱਲਰ ਜੋ ਕਿ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਬੀਤੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨਾ ਦੀ ਆਤਮਿਕ ਸ਼ਾਤੀ ਲਈ ਅਵਤਾਰ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਅੱਜ ਸੀ੍ਰ ਅਖੰਡ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਤਰਨ ਤਾਰਨ ਬਾਈਪਾਸ ਸਥਿਤ ਰਿਜੋਰਟ ਵਿਖੇ ਕੀਰਤਨੀ ਜੱਥੇ ਵਲੋਂ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਦੁੱਖ ਦੀ ਘੜੀ ਵਿੱਚ ਅਵਤਾਰ ਸਿੰਘ ਭੁੱਲਰ ਤੇ ਮਨਜੀਤ ਸਿੰਘ ਭੁੱਲਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿੱਚ ਵਿਸ਼ੇਸ ਤੌਰ ਤੇ ਹਲਕਾ ਵਿਧਾਇਕ ਸ: ਬਲਜੀਤ ਸਿੰਘ ਜਲਾਲ ਉਸਮਾ, ਨਵਦੀਪ ਸਿੰਘ ਗੋਲਡੀ, ਸ: ਸਰਦੂਲ ਸਿੰਘ ਬੰਡਾਲਾ ਸਾਬਕਾ ਕਰ ਤੇ ਆਬਕਾਰੀ ਮੰਤਰੀ, ਜਸਬੀਰ ਸਿੰਘ ਡਿੰਪਾ ਤੋ ਇਲਾਵਾ ਰਵਿੰਦਰ ਪਾਲ ਕੁੱਕੂ ਸਾਬਕਾ ਪ੍ਰਧਾਨ ਨਗਰ ਕੌਸਲ,ਸੰਨੀ ਸ਼ਰਮਾ ਮੀਤ ਪ੍ਰਧਾਨ ਨਗਰ ਕੌਸਲ ਜੰਡਿਆਲਾ ਗੁਰੂ, ਐਡਵੋਕੇਟ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਸਲ ਜੰਡਿਆਲਾ ਗੁਰੂ, ਸੁਰਜੀਤ ਸਿੰਘ ਕੰਗ ਪ੍ਰਧਾਨ ਆੜਤੀ ਐਸੋਸਇਏਸ਼ਨ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਗੁੱਗਾ ਸ਼ਰਮਾ, ਅਮਨ ਢੋਟ, ਅਵਤਾਰ ਸਿੰਘ ਕਾਲਾ ਕੌਸਲਰ, ਅਰਵਿੰਦਰ ਸਿੰਘ ਭੱਟੀ, ਆਸ਼ੂ ਵਿਨਾਇਕ ਵਾਇਸ ਚੇਅਰਮੈਨ ਸਪੋਰਟਸ ਸੈੱਲ, ਸੁੱਖਚੈਨ ਸਿੰਘ ਪਹਿਲਵਾਨ ਸਾਬਕਾ ਕੌਸਲਰ, ਜਤਿੰਦਰ ਸਿੰਘ ਨਾਟੀ, ਦਵਿੰਦਰ ਸਿੰਘ ਬਾਜਵਾ ਐਸ.ਐਚ.ਓ ਜੰਡਿਆਲਾ ਗੁਰੂ, ਕਿਰਪਾਲ ਸਿੰਘ ਤੇ ਲਾਗਲੇ ਪਿੰਡਾ ਦੇ ਪੰਚਾਂ ਸਰਪੰਚਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੋਹਤਬਰ ਲੋਕ ਸ਼ਾਮਿਲ ਹੋਏ।
ਸ: ਤੀਰਥ ਸਿੰਘ ਭੁੱਲਰ ਜੀ ਦਾ ਜਨਮ 5 ਮਈ 1942 ਈ: ਨੂੰ ਸ: ਸੌਦਾਗਰ ਸਿੰਘ ਦੇ ਘਰ ਪਿੰਡ ਚੱਕ ਸ਼ੱਬੀ ਜਿਲ਼ਾ ਲਾਇਲਪੁਰ ਪਾਕਿਸਤਾਨ ਵਿਖੇ ਹੋਇਆ ਸੀ।ਦੇਸ਼ ਦੀ ਵੰਡ ਉਪਰੰਤ ਇਹਨਾ ਦੇ ਵਡੇਰੇ ਪਿੰਡ ਭੁੱਲਰ ਜਿਲਾ ਤਰਨ ਤਾਰਨ ਵਿੱਚ ਆਣ ਵੱਸੇ ਤੇ ਆਪਣੀ ਮਿਡਲ ਤੱਕ ਦੀ ਪੜਾਈ ਕਰਨ ਉਪਰੰਤ ਖੇਤੀਬਾੜੀ ਦੇ ਕੰੰਮ ਵਿੱਚ ਜੁੱਟ ਗਏ।ਸ: ਤੀਰਥ ਸਿੰਘ ਜੀ ਦੀ ਸ਼ਾਦੀ ਜੋਗਿੰਦਰ ਕੌਰ ਜੀ ਨਾਲ ਹੋਈ ਅਤੇ ਆਪ ਜੀ ਦੇ ਘਰ ਦੋ ਬੇਟੇ ਤੇ ਦੋ ਬੇਟੀਆ ਨੇ ਜਨਮ ਲਿਆ।ਫਿਰ 1981 ਵਿੱਚ ਆਪ ਆਪਣੇ ਪਰਿਵਾਰ ਸਮੇਤ ਜੰਡਿਆਲਾ ਗੁਰੂ ਆ ਗਏ ਪਹਿਲਾ ਆਪ ਨੇ ਠੇਕੇਦਾਰੀ ਦਾ ਕੰਮ ਸ਼ੁਰੂ ਕੀਤਾ ਤੇ ਫਿਰ ਆਪਣੇ ਭੁੱਲਰ ਟਰਾਂਸਪੋਰਟ ਕੰਪਨੀ ਖੋਲ਼੍ਹ ਕੇ ਆਪਣੇ ਕੰਮ ਨੂੰ ਹੋਰ ਅੱਗੇ ਵਧਾਇਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply