Friday, July 5, 2024

ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਵੱਲੋਂ ਨਸ਼ਿਆਂ-ਭ੍ਰਿਸ਼ਟਾਚਾਰ ਖਿਲਾਫ ਰੈਲੀ

PPN1004201607ਪੱਟੀ, 10 ਅਪ੍ਰੈਲ (ਅਵਤਾਰ ਢਿੱਲੋਂ, ਰਣਜੀਤ ਮਾਹਲਾ)- ਆਲ ਇੰਡੀਆਂ ਐਂਟੀ ਕੁਰੱਪਸ਼ਨ ਮੋਰਚੇ ਵੱਲੋਂ ਕੌਮੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਦੀ ਅਗਵਾਈ ਹੇਠ ਨਸ਼ਿਆਂ-ਭ੍ਰਿਸ਼ਟਾਚਾਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਦਾਣਾ ਮੰਡੀ ਪੱਟੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਰਮੇਸ਼ਾਨੰਦ ਸਰਸਵਤੀ, ਚੇਅਰਮੈਂਨ ਪੰਜਾਬ ਅਜੇ ਕੁਮਾਰ ਚੀਨੂੰ, ਮੁੱਖ ਸਲਾਹਕਾਰ ਪੰਜਾਬ ਪ੍ਰਮਿੰਦਰ ਸਿੰਘ ਹੀਰਾ ਅਤੇ ਯੂਥ ਪ੍ਰਧਾਨ ਪੰਜਾਬ ਵਿਕਟਰ ਮਸੀਹ ਨੇ ਕਿਹਾ ਕਿ ਅੱਜ ਪੰਜਾਬ ਗੰਭੀਰ ਆਰਥਿਕ ਸਮਾਜਿਕ ਅਤੇ ਸੱਭਿਆਚਾਰਕ ਸੰਕਟ ਵਿੱਚੋ ਗੁਜਰ ਰਿਹਾ ਹੈ ਅਤੇ ਇਸ ਸੰਕਟ ਨੂੰ ਹੋਰ ਡੂੰਘਾਂ ਕਰਨ ਵਿੱਚ ਨਸ਼ਿਆਂ-ਭ੍ਰਿਸ਼ਟਾਚਾਰ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ। ਇਸ ਲਈ ਨਸ਼ਿਆਂ-ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਸਾਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਸੈਕਟਰੀ ਪੰਜਾਬ ਤਾਰਾ ਚੰਦ, ਐਨ.ਆਰ.ਆਈ ਪ੍ਰਧਾਨ ਐਮ.ਕੇ ਸ਼ਰਮਾ, ਜੁਗਲ ਮਹਾਜਨ, ਪਲਵਿੰਦਰਜੀਤ ਸਿੰਘ ਸਿੰਧਵਾ ਜ਼ਿਲ੍ਹਾ ਪ੍ਰਧਾਨ, ਕੰਵਲਜੀਤ ਸਿੰਘ ਸਾਬੀ, ਮੀਡੀਆ ਇੰਚਾ: ਤਰਨਤਾਰਨ ਕ੍ਰਿਪਾਲ ਸਿੰਘ ਸੋਹਲ, ਪ੍ਰਿੰ: ਹਰਦੀਪ ਸਿੰਘ ਪੱਟੀ ਚੇਅਰਮੈਨ, ਜਸਵੰਤ ਸਿੰਘ ਦੁੱਬਲੀ, ਅਮਰਦੀਪ ਸਿੰਘ, ਪਰਮਜੀਤ ਪੰਮਾ, ਗੁਰਮੀਤ ਸਿੰਘ, ਜਤਿੰਦਰ ਸਿੰਘ, ਬਾਬਾ ਸਤਨਾਮ ਸਿੰਘ, ਜੁਗਰਾਜ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ, ਸੇਵਾ ਸਿੰਘ, ਦਰਸ਼ਨ ਸਿੰਘ ਸਮਰਾ, ਸੁਰਿੰਦਰ ਸ਼ਿੰਦਾ, ਗੁਰਪ੍ਰੀਤ ਗੋਲਾ, ਐਡਵੋਕੇਟ ਕਿਰਨ ਸਾਈਂ, ਨਿਸ਼ਾਨ ਸਿੰਘ, ਐਡਵੋਕੇਟ ਜਤਿੰਦਰ ਬੇਦੀ, ਹਰਦਿਆਲ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ, ਰਜਿੰਦਰ ਕੁਮਾਰ, ਸਾਗਰ ਸ਼ਰਮਾ ਝਬਾਲ ਅਤੇ ਰਾਜਵਿੰਦਰ ਸਿੰਘ ਰਾਜਾ ਆਦਿ ਹਾਜ਼ਿਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply