Wednesday, July 3, 2024

ਖੁਦ-ਮੁਖਤਿਆਰ ਖ਼ਾਲਸਾ ਕਾਲਜ ਗਵਰਨਿੰਗ ਨੇ 17 ਨਵੇਂ ਕੋਰਸਾਂ ਨੂੰ ਦਿੱਤੀ ਹਰੀ ਝੰਡੀ

ਕਾਲਜ ਵਿੱਚ ਐਮ. ਫ਼ਿਲ ਤੋਂ ਇਲਾਵਾ ਪ੍ਰੋਫੈਸ਼ਨਲ ਕੋਰਸਅਤੇ ਡਿਪਲੋਮੇ ਅਗਲੇ ਸ਼ੈਸ਼ਨ ਤੋਂ ਹੋਣਗੇ ਸ਼ੁਰੂ

PPN1904201618ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਖੁਰਮਣੀਆ)-‘ਖ਼ਦ-ਮੁਖ਼ਤਿਆਰ’ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੀ ਗਵਰਨਿੰਗ ਬਾਡੀ ਦੀ ਅੱਜ ਅਹਿਮ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕੀਤੀ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਯੂ. ਜੀ. ਸੀ. ਦੇ ਨੁਮਾਇੰਦੇ ਡਾ. ਵਿਭਹਾ ਚੌਹਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੁਮਾਇੰਦੇ ਡਾ. ਪਰਮਿੰਦਰ ਸਿੰਘ ਜੱਜ ਆਦਿ ਦੀ ਸ਼ਮੂਲੀਅਤ ਵਾਲੀ ਮੀਟਿੰਗ ਵਿੱਚ ਐੱਮ. ਫ਼ਿਲ ਅਤੇ 17 ਹੋਰ ਪ੍ਰੋਫੈਸ਼ਨਲ ਕੋਰਸਾਂ ਅਤੇ ਡਿਪਲੋਮਿਆਂ ਨੂੰ ਹਰੀ ਝੰਡੀ ਦਿੱਤੀ ਗਈ।
ਮੀਟਿੰਗ ਦੌਰਾਨ ਨਵੇਂ ਪੋਸਟ ਗ੍ਰੈਜ਼ੂਏਟ ਕੋਰਸਾਂ ਵਿੱਚ ਫਾਈਨ ਆਰਟਸ, ਧਾਰਮਿਕ ਸਿੱਖਿਆ, ਸੰਗੀਤ, ਡਰਾਮਾ, ਡਾਂਸ, ਪੱਤਰਕਾਰਤਾ ਤੇ ਫੈਸ਼ਨ ਡਿਜ਼ਾਈਨਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਕਾਲਜ ਵਿਖੇ ਫੂਡ ਸਾਇੰਸ ਕਮਿਸਟਰੀ ਅਤੇ ਫਿਜੀਕਸ ਵਿੱਚ ਬੀ. ਐੱਸ. ਸੀ. (ਆਨਰਸ) ਅਤੇ ਇੰਗਲਿਸ਼ ਤੇ ਪੰਜਾਬੀ ਵਿੱਚ ਬੀ. ਏ. ਆਨਰ ਦੀ ਸ਼ੁਰੂਆਤ ਅਗਲੇ ਸ਼ੈਸ਼ਨ ਤੋਂ ਕਰਨ ਹਾਮੀ ਭਰੀ ਗਈ। ਇਨ੍ਹਾਂ ਕੋਰਸਾਂ ਤੋਂ ਇਲਾਵਾ ਪੀ. ਜੀ. ਡਿਪਲੋਮਾ ਇਨ ਗਾਂਰਮੈਂਟ ਕੰਸਟ੍ਰਕਸ਼ਨ ਐਂਡ ਫੈਸ਼ਨ ਡਿਜਾਈਨਿੰਗ, ਡਿਪਲੋਮਾ ਇਨ ਕੰਪਿਊਟਰਾਈਜ਼ਡ ਅਕਾਂਊਂਟਿੰਗ, ਡਿਪਲੋਮਾ ਇਨ ਨਰਸਰੀ ਮੈਨਜਮੈਂਟ, ਡਿਪਲੋਮਾ ਇਨ ਲੈਡਸਕੇਪਿੰਗ, ਡਿਪਲੋਮਾ ਇਨ ਫੀਲਡ ਕਰੋਪ ਕਲੈਟੀਵਿਸ਼ਨ, ਡਿਪਲੋਮਾ ਇਨ ਔਰਗੇਨਿੰਗ ਫ਼ਾਰਮਿੰਗ, ਡਿਪਲੋਮਾ ਇਨ ਸੀਡ ਪ੍ਰੋਡਕੰਸ਼ਨ ਟੈਕਨਾਲੋਜੀ ਅਤੇ ਡਿਪਲੋਮਾ ਇਨ ਬਾਓ ਪੇਸਟ ਕੰਟਰੋਲ ਆਦਿ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਸ: ਮਜੀਠੀਆ ਨੇ ਇਸ ਮੌਕੇ ਕਾਲਜ ਵਿੱਚ ਅਕਾਦਮਿਕ, ਵਿੱਤੀ ਅਤੇ ਪ੍ਰਸ਼ਾਸ਼ਨਿਕ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਮੀਟਿੰਗ ਦੌਰਾਨ ਦਾਖਲਿਆਂ, ਪ੍ਰੀਖਿਆਵਾਂ ਅਤੇ ਉੱਤਰ ਪੱਤਰਕਾਵਾਂ ਦੇ ਮੁਲਾਂਕਣ ਸਬੰਧੀ ਵੀ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ। ਡਾ. ਮਹਿਲ ਸਿੰਘ ਨੇ ਕਾਲਜ ਦੀ ਖੇਡਾਂ ਅਤੇ ਅਕਾਦਮਿਕ ਵਿਸ਼ਿਆਂ ਵਿੱਚ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਮੀਟਿੰਗ ਵਿੱਚ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਫਾਈਨਾਂਸ ਸਕੱਤਰ ਸ: ਗੁਨਬੀਰ ਸਿੰਘ, ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ, ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿੱਦਿਅਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਨਵੇਂ ਕੋਰਸਾਂ, ਵਿਸ਼ਿਆਂ ਅਤੇ ਸਰਹੱਦੀ ਖੇਤਰ ਤੇ ਦੂਰ-ਦੁਰਾਂਡੇ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ ਕਈ ਮੁੱਦਿਆਂ ‘ਤੇ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਤੋਂ ਇਲਾਵਾ ਡਾ. ਨਵਨੀਨ ਬਾਵਾ, ਡਾ. ਐੱਮ. ਐੱਸ. ਬੱਤਰਾ, ਡਾ. ਸੁਖਮੀਨ ਬੇਦੀ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply