Wednesday, July 3, 2024

ਮੁੱਖ ਮੰਤਰੀ ਵੱਲੋ ਪਿੰਡ ਬਾਦਲ ਵਿਖੇ ‘ਬਾਂਧਨੀ ਅਤੇ ਸਾਦੀ ਰੰਗਾਈ’ ਕੋਰਸ ਦੀਆਂ ਸਿਖਿਆਰਥਣਾਂ ਨਾਲ ਵਿਚਾਰ ਵਟਾਦਰਾਂ

PPN2104201604
ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਪਿੰਡ ਬਾਦਲ ਵਿਖੇ ਔਰਤਾਂ ਨੂੰ ‘ਬਾਂਧਨੀ ਅਤੇ ਸਾਦੀ ਰੰਗਾਈ’ ਸੰਬੰਧੀ ਪੰਜ ਦਿਨਾਂ 18.4.2016 ਤੋਂ 22.04.2016 ਤੱਕ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਕੋਰਸ ਵਿੱਚ ਬਾਦਲ, ਮਾਨਾਂ ਤੇ ਗੱਗੜ ਤਿੰਨ ਪਿੰਡਾਂ ਦੀਆਂ 54 ਬੀਬੀਆਂ ਭਾਗ ਲੈ ਰਹੀਆ ਹਨ। ਇਸ ਸਿਖਲਾਈ ਮੌਕੇ ਮਾਨਯੋਗ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਵੱਲੋ, ਬਾਦਲ ਵਿਖੇ ਅਪਣੇ ਦੌਰੇ ਦੌਰਾਨ ਇਸ ਕੋਰਸ ਦੀਆਂ ਸਿਖਿਆਰਥੀਆਂ ਦੇ ਨਾਲ ਸਿਖਲਾਈ ਪ੍ਰਤੀ ਵਿਚਾਰ ਵਿਟਾਦਰਾਂ ਕੀਤਾ ਅਤੇ ਕੇ.ਵੀ.ਕੇ ਦੇ ਸਾਇੰਸਦਾਨਾਂ ਵੱਲੋਂ ਕੀਤੇ ਯਤਨਾਂ ਦੀ ਸਲਾਘਾ ਕਰਦੇ ਹੋਏ ਹੋਰ ਬੀਬੀਆਂ ਨੂੰ ਕਿੱਤਾ ਮੁੱਖੀ ਸਿਖਲਾਈ ਲੈਣ ਲਈ ਪ੍ਰੇਰਿਤ ਕੀਤਾ ਅਤੇ ਹਰ ਤਰ੍ਹਾਂ ਦੀ ਸਰਕਾਰੀ ਸਹੂਲਤ ਦੇਣ ਲਈ ਵਿਸ਼ਵਾਸ ਦਿਵਾਇਆ।ਇਸ ਮੌਕੇ ਡਾ. ਜਗਦੀਸ਼ ਗਰੋਵਰ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਨੂੰ ਭਵਿੱਖ ਵਿੱਚ ਕੇਂਦਰ ਵੱਲੋ ਸਿਖਲਾਈ ਕੋਰਸ ਲਗਾਏ ਜਾਣ ਪ੍ਰਤੀ ਵਚਨਬੱਧਤਾ ਦੁਹਰਾਈ।ਇਨ੍ਹਾਂ ਕੋਰਸਾਂ ਦੀ ਲੜੀ ਦੇ ਮੱਦੇ ਨਜਰ ਅਗਲਾ ਸਿਖਲਾਈ ਕੋਰਸ ਫਲ ਸਬਜ਼ੀਆਂ ਦੀ ਸਾਂਭ ਸੰਭਾਲ ਅਤੇ ਡੱਬਾਬੰਦੀ’ ਸਬੰਧੀ ਪਿੰਡ ਬਾਦਲ ਵਿਖੇ 22 ਤੋਂ 29 ਅਪ੍ਰੈਲ ਨੂੰ ਸਿਟਰਸ ਅਸਟੇਟ ਵਿਖੇ ਲੱਗ ਰਿਹਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply