Saturday, June 29, 2024

ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ 21 ਦਿਨ ਦੀ ਪੈਰੋਲ ਤੇ ਰਿਹਾਅ

PPN2304201610
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ 21 ਸਾਲ ਰਹਿਣ ਕਾਰਣ ਮਾਨਸਿਕ ਤੌਰ ਤੇ ਰੋਗੀ ਹੋ ਚੁੱਕੇ ਪ੍ਰੋ:ਦਵਿੰਦਰ ਪਾਲ ਸਿੰਘ ਭੁੱਲਰ ਨੂੰ 21 ਦਿਨ ਦੀ ਪੈਰੋਲ ਤੇ ਰਿਹਾਈ ਹੋ ਗਈ ।ਰਿਹਾਈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ: ਭੁਲਰ ਨੇ ‘ਸਭ ਦਾ ਧੰਨਵਾਦ’ ਹੀ ਕਿਹਾ।2 ਲੱਖ ਰੁਪਏ ਬਾਂਡ ਭਰਨ ਉਪਰੰਤ ਪ੍ਰੋ: ਭੁਲਰ ਨੂੰ ੱਅੰਮ੍ਰਿਤਸਰ ਵਿੱਚ ਰਹਿਣ ਦੀ ਸ਼ਰਤ ‘ਤੇ ਪੈਰੋਲ ਮਿਲੀ ਹੈ ।ਸ਼ਹਿਰ ਤੋਂ ਬਾਹਰ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਦੀ ਇਜਾਜਤ ਲੈਣੀ ਪਵੇਗੀ।ਜੇਲ੍ਹ ਪ੍ਰਸ਼ਾਸ਼ਨ ਵਜੋਂ ਇਕ ਸਬ ਜੇਲ੍ਹ ਵਿੱਚ ਤਬਦੀਲ ਕੀਤੇ ਗਏ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਮਾਨਸਿਕ ਰੋਗ ਇਲਾਜ ਕੇਂਦਰ ਦੇਰ ਸ਼ਾਮ 6.30 ਦੇ ਕਰੀਬ ਪ੍ਰੋ. ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਦੇ ਪੁੱਜਣ ਤੋਂ ਕੁੱਝ ਹੀ ਦੇਰ ਬਾਅਦ ਅੰਮ੍ਰਿਤਸਰ ਕੇਂਦਰੀ ਜੇਲ ਦੇ ਸੁਪਰਡੈਂਟ ਕੁਲਵੰਤ ਸਿੰਘ ਪੁੱਜੇ ।ਸ਼ਾਮ 7 ਵਜੇ ਦੇ ਕਰੀਬ ਬਾਹਰ ਆਏ ਜੇਲ੍ਹ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੋ: ਭੁਲਰ ਨੂੰ 21 ਦਿਨ ਦੀ ਪੈਰੋਲ ਤੇ ਰਿਹਾਅ ਕਰ ਦਿੱਤਾ ਹੈ।ਇਸ ਤੋਂ ਬਾਅਦ ਭਾਈ ਜਸਬੀਰ ਸਿੰਘ ਰੋਡੇ ਵੀ ਹਸਪਤਾਲ ਅੰਦਰ ਚਲੇ ਗੲ ਅਤੇ 7.40 ਤੇ ਪ੍ਰੋ: ਭੁੱਲਰ ਖੁਦ ਚੱਲ ਕੇ ਹਸਪਤਾਲ ਦੇ ਅੰਦਰਲੇ ਗੇਟ ਤੀਕ ਪੁੱਜੇ ਤੇ ਉਡੀਕ ਰਹੀ ਕਾਰ ਵਿੱਚ ਬੈਠ ਗਏ।ਪੱਤਰਕਾਰਾਂ ਵਲੋਂ ਬਾਰ ਬਾਰ ਪੁੱਛੇ ਜਾਣ ‘ਤੇ ਉਹ ਇਹੀ ਕਹਿੰਦੇ ਸੁਣੇ ਗਏ ‘ਸਭ ਦਾ ਧੰਨਵਾਦ’।ਇਸ ਮੌਕੇ ਭਾਈ ਰਘਬੀਰ ਸਿੰਘ ਯੂ.ਕੇ, ਭਾਈ ਗੁਰਨਾਮ ਸਿੰਘ ਬੰਡਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੰਘ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply