Saturday, June 29, 2024

ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਖਾਸ ਮੁਹਿੰਮ 1 ਜੂਨ ਤੋਂ – ਢਿਲੋਂ

ਪਠਾਨਕੋਟ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਜਸਵੰਤ ਸਿੰਘ ਢਿਲੋਂ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਸ਼ਹਿਰ ਵਿੱਚੋਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਆਟੋ, ਥ੍ਰੀ ਵ੍ਹੀਲਰ ਮਾਲਕਾਂ ਤੇ ਡਰਾਇਵਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਆਟੋ ਹੀ ਸ਼ਹਿਰ ਵਿੱਚ ਚੱਲਣ, ਜਿਵੇ ਉਸ ਦੀ ਰਜਿਸਟ੍ਰੇਸ਼ਨ ਪਠਾਨਕੋਟ ਦੀ ਹੋਵੇ ਜਾਂ ਜ਼ਿਲ੍ਹਾ ਪਠਾਨਕੋਟ ਬਣਨ ਤੋਂ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਜਿਸਟਰਡ ਹੋਈਆਂ ਗੱਡੀਆਂ ਦੇ ਮਾਲਕਾਂ ਦੀ ਰਿਹਾਇਸ਼ ਪਠਾਨਕੋਟ ਦੀ ਹੋਵੇ।ਉਨ੍ਹਾਂ ਦੱਸਿਆ ਕਿ ਆਟੋ ਨੂੰ ਸਿਰਫ ਮਿਊਂਸਪਲ ਲਿਮਿਟ ਦਾ ਪਰਮਿਟ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਸ਼ਹਿਰ ਵਿੱਚ ਚੱਲਣ ਦਾ ਹੀ ਅਧਿਕਾਰ ਹੈ ਜੇਕਰ ਹਦ ਤੋਂ ਬਾਹਰ ਜਾਂਦਾ ਹੈ, ਆਟੋ ਦੇ ਕਾਗਜਾਤ ਜਿਵੇ ਆਰ.ਸੀ., ਪਰਮਿਟ, ਟੈਕਸ, ਬੀਮਾ, ਪੋਲੂਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਈਸੈਂਸ ਆਦਿ ਪੂਰੇ ਨਾ ਹੋਣ, ਓਵਰਲੋਡ ਸਵਾਰੀਆਂ ਢੋਣ ਵਾਲੇ ਆਟੋ ਅਤੇ ਟੂ ਵੀਹਲਰ ਚਾਲਕਾਂ ਦਾ ਹੈਲਮੇਟ ਨਾ ਪਾਉਣ ‘ਤੇ ਚਲਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਡਰਾਈਵਰ ਵੱਲੋਂ ਕੋਈ ਵੀ ਨਸ਼ਾ ਕਰਕੇ ਗੱਡੀ ਚਲਾਉਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਟੋਂ ਦੇ ਮਾਲਕਾਂ ਤੇ ਡਰਾਈਵਰਾਂ ਨੂੰ ਕਿਹਾ ਕਿ ਉਹ ਉਕਤ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ, ਨਹੀਂ ਤਾਂ 1 ਜੂਨ, 2016 ਤੋਂ ਬਾਅਦ ਖਾਸ ਮੁਹਿੰਮ ਚਲਾਈ ਜਾਵੇਗੀ ਅਤੇ ਉਕਤ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply