Saturday, June 29, 2024

ਸਾਂਝ ਕੇਂਦਰ ਵੱਲੋਂ ਕਰਵਾਈ ਗਈ ਯਾਦਵਿੰਦਰਾ ਪਬਲਿਕ ਸਕੂਲ ਵਿਖੇ ਜਾਗਰੂਕਤਾ ਮੀਟਿਗ

PPN2304201613

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ ਸੱਗੂ) ਪੁਲਿਸ ਸਾਂਝ ਕੇਂਦਰ ਦੱਖਣੀ ਵੱਲੋਂ ਸੁਲਤਾਨਵਿੰਡ ਲਿੰਕ ਰੋਡ ਸਥਿਤ ਯਾਦਵਿੰਦਰਾ ਪਬਲਿਕ ਸਕੂਲ ਵਿਸ਼ੇਸ਼ ਜਾਗਰੁਕਤਾ ਮੀਟਿਗ ਕਰਵਾਈ ਗਈ।ਜਿਸ ਦੌਰਾਨ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਸਕੂਲ ਦੇ ਬੱਚਿਆਂ ਅਤੇ ਸਟਾਫ ਨੂੰ ਸਾਂਝ ਕੇਂਦਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਲੱਗਭਗ 41 ਸੇਵਾਵਾਂ ਬਾਰੇ ਜਾਣਕਾਰੀ ਦਿਤੀ।ਉਨਾਂ ਕਿਹਾ ਕਿ ਪੁਲਿਸ ਤੇ ਪਬਲਿਕ ਦਰਮਿਆਨ ਨੇੜਤਾ ਵਧਾਉਣ ਲਈ ਸਾਂਝ ਕੇਂਦਰ ਵੱਲੋਂ ਐਫ.ਆਈ.ਆਰ. ਦੀ ਨਕਲ, ਡੁਬਲੀਕੇਟ ਅਸਲਾ ਲਾਇਸੰਸ ਜਾਰੀ ਕਰਨਾ, ਵਿਦੇਸ਼ੀਆਂ ਦੇ ਆਉਣ-ਜਾਣ ਦੀ ਰਜਿਸਟਰੇਸ਼ਨ, ਰਿਹਾਇਸ਼ੀ ਪਰਮਿਟ, ਪਾਸਪੋਰਟ ਵੇਰੀਫੀਕੇਸ਼ਨ, ਅਸਲਾ ਡੀਲਰ ਲਾਇਸੈਂਸ, ਪ੍ਰਦਰਸ਼ਨੀਆਂ, ਖੇਡ ਸਮਾਗਮਾਂ, ਮੇਲਿਆਂ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਐਨ.ਓ.ਸੀ, ਕਿਰਾਏਦਾਰਾਂਫ਼ਨੌਕਰਾਂ ਦੀ ਤਸਦੀਕ, ਨੌਕਰੀ ਦੀ ਤਸਦੀਕ ਕਰਨਾ ਅਤੇ ਦਰਜ਼ ਕਰਵਾਈਆਂ ਗਈਆਂ ਸ਼ਿਕਾਇਤਾਂ ਦੀ ਰਸੀਦ ਜਾਰੀ ਕਰਨਾ ਆਦਿ ਸੇਵਾਵਾਂ ਉਪਲੱਬਧ ਕਰਵਾੲਅਿਾਂ ਜਾ ਰਹੀਆਂ ਹਨ। ਇੰਸਪੈਕਟਰ ਅਸ਼ਵਨੀ ਕੁਮਾਰ ਨੇ ਹੋਰ ਕਿਹਾ ਕਿ ਨਸ਼ਿਆਂ ‘ਤੇ ਕਾਬੂ ਪਾਉੇਣ ਲਈ ਵੱਖ ਵੱਖ ਥਾਵਾਂ ‘ਤੇ ਮੀਟਿੰਗ ਅਯੋਜਿਤ ਕਰਨ ਲਈ ਵੀ ਸਾਂਝ ਕੇਂਦਰ ਵਲੋਂ ਉਪਰਲਾੇ ਕੀਤੇ ਜਾ ਰਹੇ ਹਨ। ਇਸ ਮੌਕੇ ਹੌਲਦਾਰ ਦਿਲਬਾਗ ਸਿੰਘ, ਹੌਲਦਾਰ ਜਗਦੀਪ ਸਿੰਘ ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਸਮੂੰਹ ਸਟਾਫ ਵਲੋਂ ਸਾਂਝ ਕੇਂਦਰ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਹਨਾਂ ਨਾਲ ਵਾਇਸ ਪ੍ਰਿੰਸੀਪਲ ਮੈਡਮ ਗੁਰਚਰਨ ਕੌਰ, ਕੰਟਰੋਲਰ ਦਵਿੰਦਰ ਸਿੰਘ, ਮੈਡਮ ਪ੍ਰਭਜੋਤ ਕੌਰ, ਗਗਨਦੀਪ ਕੌਰ ਹੀਰਾ ਸਿੰਘ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply