Wednesday, July 3, 2024

ਨਿੱਜੀ ਸਕੂਲਾਂ ਵੱਲੋਂ ਲਏ ਜਾਂਦੇ ਵਾਧੂ ਫੰਡਾਂ ਦਾ ਮੁੱਦਾ ਕੈਬਨਿਟ ਵਿੱਚ ਉਠਾਵਾਂਗਾ – ਜੋਸ਼ੀ

Anil Joshi Pic 1ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਹੈ ਕਿ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਦੀ ਪੜਾਈ ਦੇ ਨਾਂਅ ‘ਤੇ ਲਈ ਜਾਂਦੀ ਵਾਧੂ ਫੀਸ, ਤਰਾਂ-ਤਰਾਂ ਦੇ ਫੰਡ, ਮਹਿੰਗੀਆਂ ਕਿਤਾਬਾਂ ਆਦਿ ਗੰਭੀਰ ਮੁੱਦਾ ਹਨ ਅਤੇ ਇੰਨਾਂ ਦੇ ਹੱਲ ਲਈ ਉਹ ਇਹ ਮੁੱਦਾ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਉਠਾਉਣਗੇ। ਅੱਜ ਆਪਣੇ ਦਫਤਰ ਵਿਖੇ ਮਿਲਣ ਆਏ ਵੱਖ-ਵੱਖ ਸਕੂਲਾਂ ਵਿਚ ਪੜਦੇ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਸੁਣਨ ਅਤੇ ਉਨਾਂ ਤੋਂ ਯਾਦ ਪੱਤਰ ਪ੍ਰਾਪਤ ਕਰਨ ਮਗਰੋਂ ਸ੍ਰੀ ਜੋਸ਼ੀ ਨੇ ਕਿਹਾ ਕਿ ਸਿੱਖਿਆ ਸਾਡਾ ਮੁੱਢਲਾ ਅਧਿਕਾਰ ਹੈ, ਪਰ ਸਿੱਖਿਆ ਦੇ ਨਾਂਅ ‘ਤੇ ਦੁਕਾਨਦਾਰੀ ਜਾਂ ਵਪਾਰ ਕਰਨਾ ਬੇਹੱਦ ਮਾੜਾ ਹੈ। ਉਨਾਂ ਨੇ ਕਿਹਾ ਕਿ ਨਿੱਜੀ ਸਕੂਲਾਂ ਵੱਲੋਂ ਸੀ ਬੀ ਐਸ ਈ ਜਾਂ ਹੋਰ ਬੋਰਡਾਂ ਦੇ ਨਿਯਮ ਅਨੁਸਾਰ ਜੇਕਰ ਫੀਸ ਨਹੀਂ ਲਈ ਜਾਂਦੀ, ਤਾਂ ਇਹ ਬੇਹੱਦ ਮਾੜਾ ਵਰਤਾਰਾ ਹੈ, ਜਿਸ ਨੂੰ ਰੋਕਣ ਲਈ ਨਿਯਮ ਬਨਾਉਣ ਵਾਸਤੇ ਉਹ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਹ ਮੁੱਦਾ ਉਠਾਉਣਗੇ। ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚ ਮੋਹਰੀ ਰਾਜਾਂ ਵਿਚ ਆ ਚੁੱਕਾ ਹੈ ਅਤੇ ਸਰਕਾਰੀ ਸਕੂਲਾਂ ਵਿਚ ਉਚ-ਸਿੱਖਿਆ ਪ੍ਰਾਪਤ ਅਧਿਆਪਕ ਬੱਚਿਆਂ ਨੂੰ ਕਈ ਨਿੱਜੀ ਸਕੂਲਾਂ ਨਾਲੋਂ ਬਿਹਤਰ ਤਾਲੀਮ ਦੇ ਰਹੇ ਹਨ। ਉਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਹੱਲ ਕਰਵਾਉਣ ਲਈ ਪੂਰੀ ਵਾਹ ਲਗਾਉਣਗੇ, ਤਾਂ ਜੋ ਬੱਚਿਆਂ ਦੀ ਮਮਤਾ ਦੇ ਨਾਂਅ ‘ਤੇ ਉਨਾਂ ਦੇ ਮਾਪਿਆਂ ਨੂੰ ਨਿੱਜੀ ਸਕੂਲਾਂ ਦੇ ਪ੍ਰਬੰਧਕ ਕੈਸ਼ ਨਾ ਕਰਦੇ ਰਹਿਣ।
ਇਸ ਉਪਰੰਤ ਸ੍ਰੀ ਜੋਸ਼ੀ ਨੇ ਸਥਾਨਕ ਬੀ ਬੀ ਕੇ ਡੀ ਏ ਵੀ ਕਾਲਜ ਵਿਚ 45ਵੀਂ ਕਾਨਵੋਕੇਸ਼ਨ ਵਿਚ ਲੜਕੀਆਂ ਨੂੰ ਡਿਗਰੀਆਂ ਵੰਡੀਆਂ। ਉਨਾਂ ਨੇ ਕਾਲਜ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਕ ਲੜਕੀ ਦੇ ਪੜਨ-ਲਿਖਣ ਨਾਲ ਸਾਰਾ ਪਰਿਵਾਰ ਪੜ ਜਾਂਦਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਵੀ ਚਮਕਣ ਦੀ ਆਸ ਬਣ ਜਾਂਦੀ ਹੈ। ਉਨਾਂ ਨੇ ਵਿਦਿਆਰਥਣਾਂ ਨੂੰ ਪੜ-ਲਿਖ ਕੇ ਦੇਸ਼ ਦਾ ਭਵਿੱਖ ਸੰਵਾਰਨ ਲਈ ਅੱਗੇ ਆਉਣ ਅਤੇ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਹੀਲਾ ਕਰਨ ਦਾ ਸੱਦਾ ਵੀ ਦਿੱਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply