Wednesday, July 3, 2024

ਪ੍ਰਾਈਵੇਟ ਸਕੂਲ ਦੀ ਬੱਸ ਹਾਦਸਾਗ੍ਰਸਤ- 28 ਮਾਸੂਮ ਬੱਚੇ ਵਾਲ ਵਾਲ ਬਚੇ

PPN2804201614ਜੰਡਿਆਲਾ ਗੁਰੂ, 29 ਅਪ੍ਰੈਲ (ਹਰਿੰਦਰ ਪਾਲ ਸਿੰਘ) – ਪ੍ਰਾਈਵੇਟ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ਕੋਲੋਂ ਸਾਲਾਨਾ ਲੱਖਾਂ ਰੁਪਏ ਬਟੋਰਨ ਤੋਂ ਬਾਅਦ ਵੀ ਬੱਚਿਆਂ ਨੂੰ ਖਸਤਾ ਹਾਲਤ ਬੱਸਾਂ ਵਿੱਚ ਸਫਰ ਦੋਰਾਨ ਜਿੰਦਗੀ ਮੋਤ ਦੀ ਲੜਾਈ ਦੋਰਾਨ ਵਾਪਿਸ ਘਰਾਂ ਵਿੱਚ ਆਉਣਾ ਪੈਂਦਾ ਹੈ। ਅਜਿਹੀ ਹੀ ਇਕ  ਬੱਸ ਨੰਬਰ ਪੀ.ਬੀ 02 ਬੀ.ਡੀ 9968 ਜੋ ਕਿ ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚੋਂ ਛੁੱਟੀ ਤੋਂ ਬਾਅਦ 28 ਦੇ ਕਰੀਬ (ਡਰਾਈਵਰ ਦੇ ਦੱਸਣ ਮੁਤਾਬਿਕ) ਮਾਸੂਮ ਬੱਚਿਆਂ ਨੂੰ ਘਰ ਛੱਡਣ ਲਈ ਦੇਵੀਦਾਸਪੁਰਾ ਰੋਡ ਤੋਂ ਚੱਲ ਕੇ ਜੀ.ਟੀ ਰੋਡ ਤੋਂ ਬਾਬਾ ਹੰਦਾਲ ਰੋਡ ਵਾਲਾ ਜਾਣ ਲਈ ਅੱਗੇ ਵਧੀ ਤਾਂ ਜਲੰਧਰ ਸਾਈਡ ਤੋਂ ਆ ਰਹੀ ਕਾਰ ਨੰਬਰ ਪੀ.ਬੀ 31 ਬੀ 0008 ਜਿਸ ਨੂੰ ਮਨਦੀਪ ਸਿੰਘ ਵਾਸੀ ਕਪੂਰਥਲਾ ਚਲਾ ਰਿਹਾ ਸੀ, ਨਾਲ ਜਾ ਟਕਰਾਈ। ਕਾਰ ਸਵਾਰ ਆਪਣੇ ਪਰਿਵਾਰ ਸਮੇਤ ਸ਼੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਜਾ ਰਹੇ ਸਨ।
ਮੋਕੇ ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੇ ਸਾਰੀ ਘਟਨਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦੇ ਹੋਏ ਦੇਖਿਆ ਕਿ ਖਸਤਾ ਹਾਲਤ ਬੱਸ ਵਿੱਚ ਕੋਈ ਵੀ ਫਸਟ ਏਡ ਬਾਕਸ ਤੇ ਨਾ ਹੀ ਕੋਈ ਅੱਗ ਬੁਝਾਊ ਯੰਤਰ ਮੋਜੂਦ ਸੀ। ਇਥੋਂ ਤੱਕ ਕਿ ਬੱਸ ਦੀਆਂ ਕੰਡਕਟਰ ਸਾਈਡ ਤੋਂ ਸਾਰੀਆਂ ਇਲੈਕਟਰੋਨਿਕਸ ਤਾਰਾਂ ਬਾਹਰ ਨਿਕਲੀਆਂ ਹੋਈਆਂ ਸਨ। ਬੱਸ ਡਰਾਈਵਰ ਸੁਖਦੇਵ ਸਿੰਘ ਨੇ ਬੱਸ ਦੇ ਸਾਹਮਣੇ ਆਪਣੇ ਸ਼ੀਸ਼ੇ ਕੋਲ ਲਿਖਿਆ ਹੋਇਆ ਸੀ “22 ਤੈਨੂੰ ਕੀ” ਜਿਸ ਨੂੰ ਪੜ੍ਹ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬੱਸ ਐਕਸੀਡੈਂਟ ਕਰਨ ਤੋਂ ਬਾਅਦ ਇਹ ਸ਼ਬਦ ਡਰਾਈਵਰ ਕਹਿ ਰਿਹਾ ਹੋਵੇ।
ਮੌਕੇ ਉਪਰ ਥਾਣਾ ਜੰਡਿਆਲਾ ਗੁਰੂ ਤੋਂ ਏ.ਐਸ.ਆਈ ਜਸਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਦੋਹਾਂ ਗੱਡੀਆਂ ਨੂੰ ਅਕੈਡਮੀ ਵੱਲ ਨੂੰ ਰਵਾਨਾ ਹੋ ਗਏ।ਪੰਜਾਬ ਸਰਕਾਰ ਅਤੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਾਈਵੇਟ ਸਕੂਲ ਬੱਸਾਂ ਨੂੰ ਸਖਤ ਨਿਯਮ ਅਤੇ ਸ਼ਰਤਾਂ ਲਾਗੂ ਕਰਵਾਉਣ ਵਾਲੇ ਡੀ.ਟੀ.ਓ ਅੰਮ੍ਰਿਤਸਰ ਸ਼੍ਰੀਮਤੀ ਲਵਪ੍ਰੀਤ ਕਲਸੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਬੱਸ ਵਿੱਚ ਅਣਗਹਿਲੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੋਕੇ ਤੇ ਖੜ੍ਹੇ ਕੁੱਝ ਬੱਚਿਆਂ ਦੇ ਪਰਿਵਾਰ  ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਸਨ ਕਿ ਉਹਨਾਂ ਦੇ ਬੱਚਿਆਂ ਦੀ ਜਿੰਦਗੀ ਬੱਚ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply