Wednesday, July 3, 2024

ਆੜੂਆਂ ਨੂੰ ਮੱਖੀ ਤੋਂ ਬਚਾਉਣ ਲਈ ਬਾਗਾਂ ਵਿੱਚ ‘ਫਰੂਟ ਫਲਾਈ ਟ੍ਰੈਪ’ ਵਰਤੋ -ਮਾਹਿਰ

PPN2904201614ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬਾਗਬਾਨੀ ਮਾਹਿਰਾਂ ਨੇ ਕਿਸਾਨਾਂ ਨੂੰ ਆਪਣੀ ਰਾਇ ਦਿੰਦੇ ਅਪੀਲ ਕੀਤੀ ਹੈ ਕਿ ਆੜੂ ਦੇ ਫਲ ‘ਤੇ ਦਵਾਈਆਂ ਦੀ ਸਪਰੇਅ ਕਰਨ ਨਾਲੋਂ ਫਰੂਟ ਫਲਾਈ ਟਰੈਪ ਵਰਤੋ, ਜੋ ਕਿ ਸੌਖਾ ਅਤੇ ਸਸਤਾ ਸਾਧਨ ਹੈ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਬਾਜ ਸਿੰਘ ਨੇ ਇਹ ਅਪੀਲ ਕਰਦਿਆਂ ਦੱਸਿਆ ਕਿ ਆੜੂ ਦੇ ਫਲ ਪੱਕਣ ਦੇ ਨੇੜੇ ਹਨ ਅਤੇ ਅਜਿਹੇ ਸਮੇਂ ਮੱਖੀ ਦਾ ਹਮਲਾ ਹੁੰਦਾ ਹੈ। ਇਹ ਮੱਖੀ ਫਲ ‘ਤੇ ਅੰਡੇ ਦਿੰਦੀ ਹੈ ਅਤੇ ਇਨ੍ਹਾਂ ਅੰਡਿਆਂ ਵਿਚੋਂ ਬੱਚੇ ਨਿਕਲ ਕੇ ਫਲ ਵਿਚ ਵੜ ਕੇ ਫਲ ਨੂੰ ਅੰਦਰੋਂ ਖਾ ਜਾਂਦੇ ਹਨ, ਜਿਸ ਨਾਲ ਫਲ ਕਾਣਾ ਪੈ ਕੇ ਜ਼ਮੀਨ ‘ਤੇ ਡਿਗ ਪੈਂਦਾ ਹੈ ਅਤੇ ਖਾਣਯੋਗ ਨਹੀਂ ਰਹਿੰਦਾ। ਬਾਗਬਾਨ ਅਤੇ ਠੇਕੇਦਾਰ ਇਸ ‘ਤੇ ਕੰਟਰੋਲ ਕਰਨ ਲਈ ਬਹੁਤ ਸਾਰੇ ਜ਼ਹਿਰਾਂ ਦੀ ਵਰਤੋਂ ਸਪਰੇਅ ਦੇ ਰੂਪ ਵਿਚ ਕਰਦੇ ਹਨ, ਜੋ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ।
ਸ. ਬਾਜ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨ ਸਮੇਂ ਸਿਰ ਇਨ੍ਹਾਂ ਬਾਗਾਂ ਵਿਚ ਫਰੂਟ ਫਲਾਈ ਟਰੈਪ ਲਗਾ ਦੇਣ ਤਾਂ ਫਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਕਿਸੇ ਤਰਾਂ ਦੇ ਜ਼ਹਿਰ ਦੀ ਵਰਤੋਂ ਨਹੀਂ ਪੈਂਦੀ। ਉਨਾਂ ਦੱਸਿਆ ਕਿ ਫਲ ਦੀ ਨਰ ਮੱਖੀ (ਮੇਲ ਫਰੂਟ ਫਲਾਈ) ਇਨ੍ਹਾਂ ਟ੍ਰੈਪਸ ਵੱਲ ਆਕਰਸ਼ਿਤ ਹੁੰਦੀ ਹੈ ਅਤੇ ਇਨ੍ਹਾਂ ਵਿਚ ਲੱਕੜੀ ਨੂੰ ਲਗਾ ਕੇ ਰੱਖੇ ਜ਼ਹਿਰ ਨਾਲ ਇਹ ਮਰ ਜਾਂਦੀ ਹੈ, ਜਿਸ ਕਰਕੇ ਇਸ ਮੱਖੀ ਦੀ ਜਨਸੰਖਿਆ ਤੇ ਕੰਟਰੋਲ ਰਹਿੰਦਾ ਹੈ ਅਤੇ ਫਲ ਦਾ ਨੁਕਸਾਨ ਨਹੀਂ ਹੁੰਦਾ। ਉਨਾਂ ਦੱਸਿਆ ਕਿ ਇਹ ਟਰੈਪ ਬਾਗਬਾਨੀ ਵਿਭਾਗ ਦੀ ਸਿਟਰਸ ਅਸਟੇਟ ਭੁੰਗਾ, ਜ਼ਿਲ੍ਹਾ ਹੁਸ਼ਿਆਰਪੁਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚਲੇ ਬਾਗਬਾਨੀ ਸਾਇੰਸ ਵਿਭਾਗ ਦੇ ਕੀਟ ਵਿਗਿਆਨ ਵਿਭਾਗ ਤੋਂ ਬੁੱਕ ਕਰਵਾ ਕੇ ਖਰੀਦੇ ਜਾ ਸਕਦੇ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply