Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 1 ਮਈ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਡੀਜ਼ਲ  ਤੇ ਪੈਟਰੋਲ ਦੀਆਂ ਕੀਮਤਾਂ ਵਧੀਆਂ, ਡੀਜ਼ਲ 2.94 ਅਤੇ ਪੈਟਰੋਲ 1.06 ਹੋਇਆ ਮਹਿੰਗਾ।

▶ ਲੁਧਿਆਣਾ ਵਿੱਚ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਇੰਦਰਪਾਲ ਸਿੰਘ ਅਹੂਜਾ ਦੇ ਘਰ ਪੁੱਜੀ ਮੈਡਮ ਸਿੱਧੂ – ਪਰਿਵਾਰ ਨਾਲ ਕੀਤਾ ਦੁੱਖ ਸਾਂਝਾ।

▶ ਉਪ ਮੁੱਖ ਮੰਤਰੀ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਦਿਤੇ ਹੁਕਮ – ਇੰਦਰਪਾਲ ਸਿੰਘ ਅਹੂਜਾ ਨੇ ਪੁਲਿਸ ਮੁਲਾਜ਼ਮਾਂ ‘ਤੇ ਤੰਗ ਤੇ ਪ੍ਰੇਸ਼ਾਨ ਕਰਨ ਦੇ ਸੋਸ਼ਲ ਮੀਡੀਆ ‘ਤੇ ਖੁਦਕੁਸ਼ੀ ਨੋਟ ‘ਚ ਲਗਾਏ ਸਨ ਦੋਸ਼।

▶ ਚੰਡੀਗੜ੍ਹ ‘ਚ ਪੰਜਾਬ ਕੈਬਨਿਟ ਮੀਟਿੰਗ – 12747 ਨੌਕਰੀਆਂ ਨੂੰ ਦਿੱਤੀ ਹਰੀ ਝੰਡੀ, ਪ੍ਰਾਈਵੇਟ ਸਕੂਲਾਂ ‘ਤੇ ਨਜ਼ਰ ਰੱਖਣ ਲਈ ਰੈਗੂਲੇਟਰੀ ਅਥਾਰਟੀ ਬਨਾਉਣ ਦਾ ਕੀਤਾ ਐਲਾਨ।

▶ ਚੰਡੀਗ੍ਹੜ ‘ਚ ਸੁਖਬੀਰ ਬਾਦਲ ਨੇ ਤਰੱਕੀ ਲੈਣ ਵਾਲੇ ਪੁਲਿਸ ਮੁਲਾਜਮਾਂ ਨੂੰ ਲਗਾਏ ਬੈਜ਼ – ਭ੍ਰਿਸ਼ਟਾਚਾਰ, ਨਸ਼ੇ ਅਤੇ ਝੂਠੇ ਮੁਕਦਮੇ ਦਰਜ਼ ਨਾ ਕਰਨ ਦਾ ਮੰਗਿਆ ਅਹਿਦ।

▶ ਸੀ.ਆਈ.ਆਈ ਤਰਜ਼ ‘ਤੇ ਚੰਡੀਗੜ੍ਹ ‘ਚ ਮੁੱਖ ਮੰਤਰੀ ਸ੍ਰ. ਬਾਦਲ ਨੇ ਕਿਸਾਨ ਚੈਂਬਰ ਬਨਾਉਣ ਦਾ ਰੱਖਿਆ ਨੀਂਹ ਪੱਥਰ – ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਕੀਤੀ ਅਪੀਲ।

▶ ਨਵੀਨ ਜੈਨ ਹਰਿਆਣਾ ਆਮ ਆਮਦੀ ਪਾਰਟੀ ਦੇ ਬਣਾਏ ਗਏ ਕਨਵੀਨਰ।

▶ ਕੇਂਦਰੀ ਹਵਾਬਾਜੀ ਰਾਜ ਮੰਤਰੀ ਅਸ਼ੋਕ ਗਜ਼ਪਤੀ ਰਾਜੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ – ਮੁਹਾਲੀ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਬਾਰੇ ਕਿਹਾ – ਕਾਰਵਾਈ ਜਾਰੀ।

▶ ਚੰਡੀਗੜ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾ ਬਾਰੇ ਗਜ਼ਪਤੀ ਰਾਜੂ ਨੇ ਕਿਹਾ ਸਵਾਰੀਆਂ ਮਿਲਣ ਦੀਆਂ ਸੰਭਾਵਨਾਵਾਂ ਤੋਂ ਬਾਅਦ ਲਿਆ ਜਾ ਸਕਦਾ ਹੈ ਕੋਈ ਫੈਸਲਾ।

▶ ਬਠਿੰਡਾ ਹਵਾਈ ਅੱਡੇ ਤੋਂ ਉਡਾਣਾ ਸ਼ੁਰੂ ਕਰਨ ‘ਤੇ ਬੋਲੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਜੂ- ਏਅਰ ਟਰੈਫਿਕ ਵਧਣ ਤੋਂ ਬਾਅਦ ਹੀ ਉਡਾਣਾ ਸੰਭਵ।

▶ ਗੁਰੂ ਨਗਰੀ ਅੰਮ੍ਰਿਤਸਰ ਦੇ ਪਿੰਡ ਵੱਲਾ ‘ਚ ਰੰਜਿਸ਼ ਤਹਿਤ ਚਾਚੇ ਨੇ ਭਤੀਜੇ ਦੇ ਸਵਾ ਸਾਲ ਦੇ ਬੱਚੇ ਨੂੰ ਜਿਉਂਦਾ ਸਾੜ੍ਹਿਆ।

▶ ਹਰਿਆਣਾ ਵਿੱਚ ਕੈਦੀ ਕਰਨਗੇ ਯੋਗਾ – ਖੱਟੜ ਸਰਕਾਰ ਨੇ ਦਿੱਤੇ ਹੁਕਮ।

▶ ਆਗਸਤਾ ਮਾਮਲੇ ‘ਚ ਸੋਨੀਆ ਗਾਂਧੀ ਦੀ ਹਮਾਇਤ ‘ਚ ਆਏ ਲਾਲੂ – ਕਿਹਾ ਸੁਭਰਾਮਨੀਅਮ ਸਵਾਮੀ ਦੀ ਬੋਲੀ ਬੋਲ ਰਹੇ ਹਨ ਕੇਜ਼ਰੀਵਾਲ।

▶ ਉਤਰਾਖੰਡ ‘ਚ ਰੁਦਰਪ੍ਰਯਾਗ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ – ਐਨ.ਡੀ.ਆਰ.ਐਫ ਦੀਆਂ ਤਿੰਨ ਟੀਮਾਂ ਦੇ 150 ਮੈਂਬਰਾਂ ਵਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ।

▶ ਵਿਜੇ ਮਾਲੀਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਈਨ ਦਾ ਕੋਈ ਗ੍ਰਾਹਕ ਨਹੀਂ – ਕੋਈ ਨਾ ਪੁੱਜਾ ਬੋਲੀ ਦੇਣ।

▶ ਚੰਡੀਗੜ੍ਹ ਪੁੱਜੀ ਸੰਨੀ ਲਿਓਨ ਨੇ ਪੰਜਾਬੀ ਫਿਲਮਾਂ ‘ਚ ਕੰਮ ਕਰਨ ਦੀ ਇਛਾ ਜਤਾਈ।

▶ ਆਗਸਤਾ ਮਾਮਲਾ – ਡਿਪਟੀ ਏਅਰ ਚੀਫ ਗੁਜ਼ਰਾਲ ਤੋਂ ਸੀ.ਬੀ.ਆਈ ਨੇ ਕੀਤੀ ਪੁੱਛਗਿਛ।

▶ ਹਰਿਆਣਾ ਦੇ ਸੋਨੀਪਤ ਵਿੱਚ ਮੁੱਖ ਮੰਤਰੀ ਦੇ ਓ.ਐਸ.ਡੀ ਦੇ ਘਰ ਦਲੇਰਆਨਾ ਚੋਰੀ।

▶ ਸ਼੍ਰੋਮਣੀ ਗੁਰਦੁਆਰਾ ਪ੍ਰਬਂਧਕ ਕਮੇਟੀ ਦਾ ਹਾਈਟੈਕ ਫੈਸਲਾ- ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੂੰ ਮਿਲੇਗੀ ਵਾਈ ਫਾਈ ਇੰਟਰਨੈਟ ਸਹੂਲਤ।

▶ ਗੈਂਗਸਟਰ ਤੋਂ ਲੀਡਰ ਬਣੇ ਫਾਜ਼ਿਲਕਾ ਵਾਸੀ ਜਸਪਿੰਦਰ ਰੌਕੀ ਦਾ ਹਿਮਾਚਲ ‘ਚ ਕਤਲ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ਼ ਖਿਲਾਫ ਲੜੀ ਸੀ ਚੋਣ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply