Monday, July 8, 2024

ਖੁਸ਼ਬੋਦਾਰ ਤਰਲ ਛਿੜਕ ਕੇ ਹਵਾ ਦੇ ਸੈਂਪਲ ਲੈਣੇ ਕਚਰਾ ਪਲਾਂਟ ਨੂੰ ਮੁੜ ਚਲਾਉਣ ਦੀ ਕੋਝੀ ਸ਼ਾਜਿਸ਼

PPN3004201602ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਲੋਕਾਂ ਦੀ ਮਰਜੀ ਦੇ ਖਿਲਾਫ ਜਬਰਦਸਤੀ ਥੋਪੇੇ ਜਾ ਰਹੇ ਕਚਰਾ ਪਲਾਂਟ ਨੂੰ ਸਥਾਪਤ ਕਰਨ ਵਾਲੀ ਕੰਪਨੀ ਜੇਆਈਟੀਐਫ ਅਤੇ ਨਗਰ ਨਿਗਮ, ਬਠਿੰਡਾ ਵਲੋ ਕਨੇਡੀਅਨ ਤਰਲ ਪਦਾਰਥ ਨਾਲ ਕਚਰਾ ਪਲਾਂਟ ਵਿਚੋ ਬਦਬੂ ਖਤਮ ਕਰਕੇ ਇਸ ਦੇ ਪਰਦੂਸ਼ਣ ਕੰਟਰੋਲ ਬੋਰਡ ਵਲੋ ਗਠਿਤ ਕੀਤੀ ਗਈ ਟੀਮ ਵਲੋ ਜੋ ਹਵਾ ਦੇ ਸੈਪਲ ਲਏ ਜਾ ਰਹੇ ਹਨ ਇਹ ਮਹਿਜ਼ ਇਕ ਕਾਗਜੀ ਕਾਰਵਾਈ ਹੈ ਅਤੇ ਕਚਰਾ ਪਲਾਂਟ ਨੂੰ ਮੁੜ ਚਾਲੂ ਕਰਨ ਦੀ ਕੋਝੀ ਸ਼ਾਜਸ਼ ਹੈ। ਜਿਸ ਨੂੰ ਬਠਿੰਡਾ ਨਿਵਾਸੀ ਅਤੇ ਆਸੇ ਪਾਸੇ ਦੇ ਇਸ ਕਚਰਾ ਪਲਾਂਟ ਦੀ ਮਾਰ ਹੇਠ ਆਉਣ ਵਾਲੇ ਪਿੰਡਾ ਦੇ ਲੋਕ ਕਦੇ ਵੀ ਕਾਮਯਾਬ ਨਹੀ ਹੋਣ ਦੇਣਗੇ ਜਿਸ ਵਿਚ ਬਠਿੰਡਾ ਐਸ਼ੋਸ਼ੀਏਸ਼ਨ ਆਫ ਨਾਨ ਗਾਰਮਿੰਟ ਆਰਗੇਨਾਈਜੇ (ਬੈਗੋ) ਡਟ ਕੇ ਸਾਥ ਖੜੇਗੀ। ਇਸ ਗੱਲ ਦਾ ਪ੍ਰਗਟਾਵਾ ਬੈਗੋ ਦੇ ਚੀਫ ਕੁਆਰਡੀਨੇਟਰ ਰਮਣੀਕ ਵਾਲੀਆ ਅਤੇ ਕੁਆਰਡੀਨੇਟਰ ਐਡਮਨ-ਕਮ- ਸਕੱਤਰ ਸਾਧੂ ਰਾਮ ਕੁਸਲਾ ਵਲੋ ਜਾਰੀ ਪਰੈਸ ਨੋਟ ਵਿਚ ਕੀਤਾ ਗਿਆ । ਨਗਰ ਨਿਗਮ ਵਲੋੀ ਬਠਿੰਡਾ ਮਾਨਸਾ ਰੋਡ ‘ਤੇ ਸੰਘਦੀ ਆਬਦੀ ਵਾਲੇ ਇਲਾਕੇ ਵਿਚਕਾਰ ਕਚਰਾ ਪਲਾਂਟ ਲੋਕਾਂ ਦੇ ਵਿਦਰੋਹ ਕਾਰਨ ਦੋ ਮਹੀਨਿਆ ਲਈ ਬੰਦ ਕਰਨਾ ਪਿਆ ਸੀ ਪ੍ਰੰਤੂ ਹੁਣ ਫਿਰ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਸ ਕਚਰਾ ਪਲਾਂਟ ਨੂੰ ਮੁੜ ਚਾਲੂ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਅਤੇ ਕਿਸੇ ਨਾ ਕਿਸੇ ਬਹਾਨੇ ਮੁੜ ਚਾਲੂ ਕਰਨਾ ਚਾਹੁੰਦੇ ਹਨ। ਪੰਜਾਬ ਪਰਦੂਸ਼ਨ ਕੰਟਰੋਲ ਬੋਰਡ ਵਲੋ ਗਠਿਤ ਕੀਤੀ ਗਈ ਟੀਮ ਨੇ ਕਚਰਾ ਪਲਾਂਟ ਵਿਚ ਜਾ ਕੇ ਜਦੋ ਮਹਿਸੂਸ ਕੀਤਾ ਕਿ ਕਚਰੇ ਵਿਚੋ ਅਜੇ ਬਦਬੂ ਆ ਰਹੀ ਤਾਂ ਇਨ੍ਹਾਂ ਨੇ ਕਨੇਡਾ ਦੀ ਇਕੋਲਾ ਤਰਲ ਪਦਾਰਥ ਦਾ ਛਿੜਕਾਓ ਤਿੰਨ ਗੁਣਾਂ ਕਰਨ ਦਾ ਹੁਕਮ ਕੀਤਾ ਅਤੇ ਛਿੜਕਣ ਵਾਲੇ ਪੰਪ ਦੀ ਸਮਰੱਥਾ ਵਧਾਈ ਗਈ ਤਾਂ ਜੋ ਰੋਜਾਨਾ 130 ਵਾਰ ਛਿੜਕਾਓ ਕੀਤਾ ਜਾ ਸਕੇ ਕਿਉਕਿ ਸੋਮਵਾਰ ਯਾਨਿ 2 ਮਈ ਨੂੰ ਇਸ ਕਚਰਾ ਪਲਾਂਟ ਦੀ ਹਵਾ ਦੇ ਸੈਪਲ ਲਏ ਜਾਣਗੇ। ਇਸ ਦਾ ਸਿੱਧਾ ਮਤਲਬ ਹੈ ਕਿ ਸੈਪਲ ਲੈਣ ਤੋ ਪਹਿਲਾਂ ਕਚਰਾ ਪਲਾਂਟ ਨੂੰ ਹਰ ਤਰ੍ਹਾਂ ਨਾਲ ਪਰਦੂਸ਼ਣ ਰਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਵਿਸਲੇਸ਼ਣ ਰਿਪੋਰਟਾਂ ਸਹੀ ਆ ਸਕਣ ਅਤੇ ਕਚਰਾ ਪਲਾਂਟ ਦੁਬਾਰਾ ਚਾਲੂ ਕੀਤਾ ਜਾ ਸਕੇ।
ਉਨ੍ਹਾਂ ਵਲੋਂ ਸz. ਪ੍ਰਗਟ ਸਿੰਘ ਐਮ ਐਲ ਏ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਜਿੰਨ੍ਹਾਂ ਨੇ ਜਲੰਧਰ ਵਿਖੇ ਕੂੜਾ ਡੰਪ ਬਨਾਉਣ ਦੇ ਰੋਸ ਵਜੋ ਚੀਫ ਪਾਰਲੀਮੈਟਰੀ ਸੈਕਟਰੀ ਦਾ ਆਹੁੱਦਾ ਸਵੀਕਾਰ ਨਹੀ ਕੀਤਾ ਬੈਗੋ ਪ੍ਰਤੀਨਿਧਾਂ ਨੇ ਸz. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ ਪਾਸੋ ਵੀ ਮੰਗ ਕੀਤੀ ਹੈ ਕਿ ਜਿਸ ਤਰਾਂ ਉਨ੍ਹਾਂ ਨੇ ਜਲੰਧਰ ਵਿਖੇ ਕੂੜਾ ਡੰਪ ਬਨਾਉਣ ਦੀ ਪ੍ਰਵਾਨਗੀ ਨਹੀ ਦਿੱਤੀ ਉਸੇ ਤਰਾਂ ਬਠਿੰਡਾ ਵਿਖੇ ਇਸ ਡੰਪ ਨੂੰ ਬੰਦ ਕਰਨ ਬਾਰੇ ਹੁਕਮ ਜਾਰੀ ਕੀਤਾ ਜਾਵੇ ਕਿਉਕਿ ਕੂੜਾ ਡੰਪ ਨਾਲ ਜੋ ਸਮੱਸਿਆਵਾਂ ਜਲੰਧਰ ਦੇ ਲੋਕਾਂ ਦੀਆਂ ਹਨ ਉਹੀ ਸਮੱਸਿਆਵਾਂ ਬਠਿੰਡਾ ਅਤੇ ਇਸ ਦੇ ਆਸੇ ਪਾਸੇ ਦੇ ਲੋਕਾਂ ਦੀਆਂ ਹਨ। ਬਠਿੰਡਾ ਵਿਖੇ ਕਚਰਾ ਪਲਾਂਟ ਵਿਚ ਬਠਿੰਡਾ ਸ਼ਹਿਰ ਦਾ ਰੋਜਾਨਾਂ 120 ਟਨ ਕੂੜਾ ਇਕੱਠਾ ਕੀਤਾ ਜਾਂਦਾ ਹੈ ਜਿਸ ਨੇ ਲੋਕਾਂ ਦਾ ਜੀਓਣਾ ਦੁਭਰ ਕਰ ਦਿੱਤਾ ਹੈ ਪਰੰਤੂ ਜਦੋ 18 ਸ਼ਹਿਰਾਂ ਦਾ ਕੂੜਾ ਇਥੇ ਆਉਣਾ ਹੋ ਗਿਆ ਤਾਂ ਸਥਿਤੀ ਕੀ ਹੋਵੇਗੀ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਬੈਗੋ ਪ੍ਰਤੀਨਿਧਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਟੇਡੇ ਮੇਢੇ ਢੰਗ ਨਾਲ ਇਹ ਕਚਰਾ ਪਲਾਂਟ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਚਰਾ ਪਲਾਂਟ ਹਟਾਓ ਸੰਘਰਸ਼ ਕਮੇਟੀ ਦੇ ਨਾਲ ਖੜਨਗੇ ਅਤੇ ਕਿਸੇ ਵੀ ਕੀਮਤ ਤੇ ਕਚਰਾ ਪਲਾਂਟ ਚਲਣ ਨਹੀ ਦਿੱਤਾ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply